ਮੇਰਠ: ਯਾਤਰੀ ਰੇਲ ਗੱਡੀ ਨੂੰ ਸਟੇਸ਼ਨ ’ਤੇ ਅੱਗ ਲੱਗੀ, ਜਾਨੀ ਨੁਕਸਾਨ ਤੋਂ ਬਚਾਅ

ਮੇਰਠ: ਸਹਾਰਨਪੁਰ ਤੋਂ ਦਿੱਲੀ ਜਾ ਰਹੀ ਯਾਤਰੀ ਰੇਲ ਗੱਡੀ ਦੇ ਦੋ ਡੱਬਿਆਂ ਵਿੱਚ ਅੱਜ ਸਵੇਰੇ ਦੌਰਾਲਾ ਸਟੇਸ਼ਨ ’ਤੇ ਅੱਗ ਲੱਗ ਗਈ। ਡੱਬਿਆਂ ਵਿੱਚ ਲੱਗੀ ਅੱਗ ਇੰਜਣ ਵਿੱਚ ਵੀ ਫੈਲ ਗਈ ਸੀ। ਰੇਲਵੇ ਕਰਮਚਾਰੀਆਂ ਨੇ ਯਾਤਰੀਆਂ ਦੀ ਮਦਦ ਨਾਲ ਤੁਰੰਤ ਡੱਬਿਆਂ ਨੂੰ ਇੰਜਣ ਤੋਂ ਵੱਖ ਕਰ ਦਿੱਤਾ। ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾਇਆ। ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।

Leave a Reply

Your email address will not be published. Required fields are marked *