ਲਖੀਮਪੁਰ ਖੀਰੀ ’ਚ ਸਾਰੀਆਂ 8 ਸੀਟਾਂ ’ਤੇ BJP ਦਾ ਕਬਜ਼ਾ

ਲਖੀਮਪੁਰ– ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੇ ਬੰਪਰ ਜਿੱਤ ਹਾਸਲ ਕੀਤੀ ਹੈ। ਭਾਜਪਾ ਇਕ ਵਾਰ ਫਿਰ ਤੋਂ ਸਰਕਾਰ ਬਣਾਉਣ ਜਾ ਰਹੀ ਹੈ। ਉੱਤਰ ਪ੍ਰਦੇਸ਼ ’ਚ ਕੁਝ ਸੀਟਾਂ ਅਜਿਹੀਆਂ ਹਨ, ਜਿਨ੍ਹਾਂ ਦੀ ਸਭ ਤੋਂ ਜ਼ਿਆਦਾ ਚਰਚਾ ਹੋ ਰਹੀ ਹੈ। ਇਨ੍ਹਾਂ ’ਚੋਂ ਲਖੀਮਪੁਰ ਖੀਰੀ ਇਕ ਹੈ। ਲਖੀਮਪੁਰ ਖੀਰੀ ਦੀਆਂ 8 ਸੀਟਾਂ ’ਤੇ ਭਾਜਪਾ ਨੇ ਕਬਜ਼ਾ ਕਰ ਲਿਆ ਹੈ। ਇੱਥੇ ਸਮਾਜਵਾਦੀ ਪਾਰਟੀ ਅਤੇ ਭਾਜਪਾ ਵਿਚਾਲੇ ਜ਼ੋਰਦਾਰ ਟੱਕਰ ਵੇਖਣ ਨੂੰ ਮਿਲੀ ਹੈ। 

ਲਖੀਮਪੁਰ ਖੀਰੀ ’ਚ ‘ਕਮਲ’ ਨੇ ਸਭ ਨੂੰ ਪਿੱਛੇ ਛੱਡ ਦਿੱਤਾ। ਦੱਸ ਦੇਈਏ ਕਿ ਲਖੀਮਪੁਰ ਖੀਰੀ ਦੇ ਤਿਕੁਨੀਆ ’ਚ ਕਿਸਾਨ ਅੰਦੋਲਨ ਕਾਰਨ ਮਾਹੌਲ ਬਦਲ ਗਿਆ ਸੀ। ਇਸ ਹਿੰਸਾ ’ਚ 8 ਲੋਕ ਮਾਰੇ ਗਏ  ਸਨ ਪਰ ਵੋਟਰਾਂ ਨੇ ਤਮਾਮ ਮੁੱਦਿਆਂ ਨੂੰ ਦਰਕਿਨਾਰ ਕਰਦੇ ਹੋਏ 2017 ਵਾਂਗ ਹੀ 2022 ’ਚ ਇਤਿਹਾਸ ਨੂੰ ਦੋਹਰਾ ਦਿੱਤਾ ਹੈ। ਲਖੀਮਪੁਰ ਖੀਰੀ ਜ਼ਿਲ੍ਹੇ ’ਚ 8 ਵਿਧਾਨ ਸਭਾ ਸੀਟਾਂ- ਪਲੀਆ, ਨਿਘਾਸਨ, ਗੋਲਾ ਗੋਕਰਣਨਾਥ, ਸ਼੍ਰੀ ਨਗਰ, ਧੌਰਹਰਾ, ਲਖੀਮਪੁਰ, ਕਸਤਾ ਅਤੇ ਮੁਹੰਮਦੀ ਹੈ। 

Leave a Reply

Your email address will not be published. Required fields are marked *