ਲੈਂਸੇਟ ਨੇ ਕੀਤਾ ਭਾਰਤ ‘ਚ ਕੋਰੋਨਾ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਦਾ ਦਾਅਵਾ

ਲੰਡਨ/ਨਵੀਂ ਦਿੱਲੀ-ਲੈਂਸੇਟ ਦੇ ਨਵੇਂ ਵਿਸ਼ਲੇਸ਼ਣ ਮੁਤਾਬਕ ਭਾਰਤ ‘ਚ ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦੀ ਕੁੱਲ ਅਨੁਮਾਨਿਤ ਗਿਣਤੀ ਜਨਵਰੀ 2020 ਅਤੇ ਦਸੰਬਰ 2021 ਦਰਮਿਆਨ 40 ਲੱਖ 70 ਹਜ਼ਾਰ ਸੀ, ਜੋ ਦੱਸੇ ਗਏ ਅੰਕੜਿਆਂ ਦੀ ਤੁਲਨਾ ‘ਚ ਅੱਠ ਗੁਣਾ ਜ਼ਿਆਦਾ ਸੀ। ਕੇਂਦਰੀ ਸਿਹਤ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਨ੍ਹਾਂ ਖੋਜਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਇਨ੍ਹਾਂ ਨੂੰ ‘ਅਟਕਲਾਂ ਅਤੇ ਗਲਤ ਸੂਚਨਾ ‘ਤੇ ਆਧਾਰਿਤ’ ਕਰਾਰ ਦਿੱਤਾ ਅਤੇ ਕਿਹਾ ਕਿ ਵਿਸ਼ਲੇਸ਼ਣ ਦੇ ਲੇਖਕਾਂ ਨੇ ਖੁਦ ਕਾਰਜਪ੍ਰਣਾਲੀਆਂ ‘ਚ ਖਾਮੀਆਂ ਅਤੇ ਅੰਤਰ ਨੂੰ ਸਵੀਕਾਰ ਕੀਤਾ ਹੈ।

ਮੰਤਰਾਲਾ ਨੇ ਇਕ ਬਿਆਨ ‘ਚ ਕਿਹਾ ਕਿ ਅਧਿਐਨ ਵੱਖ-ਵੱਖ ਦੇਸ਼ਾਂ ਲਈ ਵੱਖ-ਵੱਖ ਤਰੀਕਿਆਂ ਨੂੰ ਧਿਆਨ ‘ਚ ਰੱਖ ਕੇ ਕੀਤਾ ਗਿਆ ਹੈ। ਉਦਾਹਰਣ ਦੇ ਤੌਰ ‘ਤੇ ਭਾਰਤ ਲਈ ਅਧਿਐਨ ‘ਚ ਉਪਾਅ ਕੀਤੇ ਗਏ ਹਨ। ਅੰਕੜਿਆਂ ਦਾ ਸਰੋਤ ਸਮਾਚਾਰ ਪੱਤਰਾਂ ਦੀ ਰਿਪੋਰਟ ਅਤੇ ਗੈਰ-ਪ੍ਰਕਾਸ਼ਿਤ ਅਧਿਐਨਾਂ ‘ਤੇ ਆਧਾਰਿਤ ਲੱਗਦਾ ਹੈ। ‘ਦਿ ਲੈਂਸੇਟ’ ਨੇ ਵੀਰਵਾਰ ਨੂੰ ਦੱਸਿਆ ਕਿ 31 ਦਸੰਬਰ, 2021 ਤੱਕ ਦੁਨੀਆਭਰ ਜਿੰਨੀਆਂ ਮੌਤਾਂ ਹੋਈਆਂ, ਉਨ੍ਹਾਂ ‘ਚ 22.3 ਫੀਸਦੀ ਲੋਕਾਂ ਦੀ ਮੌਤ ਭਾਰਤ ‘ਚ ਹੋਈ। ਵਿਸ਼ਲੇਸ਼ਣ ਮੁਤਾਬਕ ਦੁਨੀਆਭਰ ‘ਚ ਉਸ ਮਿਆਦ ਤੱਕ 59 ਲੱਖ 40 ਹਜ਼ਾਰ ਲੋਕਾਂ ਦੀ ਮੌਤ ਹੋਈ ਜਿਨ੍ਹਾਂ ‘ਚੋਂ 18.2 ਫੀਸਦੀ ਦੀ ਮੌਤ ਕੋਵਿਡ ਕਾਰਨ ਹੋਈ। ਇਹ ਪਹਿਲੇ ਦੇ ਅਨੁਮਾਨ ਦੀ ਤੁਲਨਾ ‘ਚ ਲਗਭਗ ਤਿੰਨ ਗੁਣਾ ਜ਼ਿਆਦਾ ਸੀ।

ਮੈਗਜ਼ੀਨ ਨੇ ਕਿਹਾ ਕਿ ਉਸ ਮਿਆਦ ਦੌਰਾਨ ਭਾਰਤ ‘ਚ ਕੋਵਿਡ-19 ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ 4,89,000 ਦੱਸੀ ਗਈ ਸੀ। ਮੈਗਜ਼ੀਨ ਨੇ ਆਪਣੀ ਰਿਪੋਰਟ, ਕੋਵਿਡ-19 ਮੌਤ ਦਰ ਅਨੁਮਾਨ : ਕੋਵਿਡ-19 ਕਾਰਨ ਸਭ ਤੋਂ ਜ਼ਿਆਦਾ 40 ਲੱਖ 70 ਹਜ਼ਾਰ ਲੋਕਾਂ ਦੀ ਮੌਤ ਹੋਈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ ਤੋਂ ਬਾਅਦ ਸਭ ਤੋਂ ਜ਼ਿਆਦਾ ਮੌਤਾਂ ਅਮਰੀਕਾ (11 ਲੱਖ 30 ਹਜ਼ਾਰ) ‘ਚ ਹੋਈਆਂ। ਉਥੇ, ਰੂਸ ‘ਚ 10 ਲੱਖ 70 ਹਜ਼ਾਰ, ਮੈਕਸੀਕੋ ‘ਚ 7,98,000, ਬ੍ਰਾਜ਼ੀਲ ‘ਚ 7,92,000, ਇੰਡੋਨੇਸ਼ੀਆ ‘ਚ 7,36,000 ਅਤੇ ਪਾਕਿਸਤਾਨ ‘ਚ 6,64,000 ਲੋਕਾਂ ਦੀ ਮੌਤ ਹੋਈ। ਰਿਪੋਰਟ ਮੁਤਾਬਕ, 12 ਮਹੀਨਿਆਂ ਦੀ ਮਿਆਦ ਦੌਰਾਨ ਦੁਨੀਆਭਰ ‘ਚ ਕੋਵਿਡ-19 ਦੇ ਚੱਲਦੇ ਜਿੰਨੀਆਂ ਮੌਤ ਹੋਈਆਂ, ਉਨ੍ਹਾਂ ‘ਚੋਂ ਅੱਧੀ ਤੋਂ ਜ਼ਿਆਦਾ ਮੌਤਾਂ ਇਨ੍ਹਾਂ ਦੇਸ਼ਾਂ ‘ਚ ਹੋਈਆਂ।

Leave a Reply

Your email address will not be published. Required fields are marked *