‘ਤਾਰਕ ਮਹਿਤਾ…’ ਨੂੰ ਹੁਣ ਮੁਨਮੁਨ ਦੱਤਾ ਵੀ ’ ਛੱਡ ਸਕਦੀ ਹੈ

ਮੁੰਬਈ: ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਸ਼ੈਲੇਸ਼ ਲੋਢਾ ਤੋਂ ਬਾਅਦ ਹੁਣ ਸ਼ੋਅ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਮੁਨਮੁਨ ਦੱਤਾ ਵੀ ਇਸ ਸੀਰੀਅਲ ਨੂੰ ਅਲਵਿਦਾ ਕਹਿਣ ਵਾਲੀ ਹੈ।
‘ਤਾਰਕ ਮਹਿਤਾ…’ ਸ਼ੋਅ ’ਚ ਮੁਨਮੁਨ ਦੱਤਾ ਬਬੀਤਾ ਦੇ ਕਿਰਦਾਰ ’ਚ ਨਜ਼ਰ ਆਉਂਦੀ ਹੈ। ਉਸ ਨੂੰ ਆਪਣੇ ਇਸ ਕਿਰਦਾਰ ਤੋਂ ਖ਼ੂਬ ਪਛਾਣ ਮਿਲੀ ਹੈ।
ਮੀਡੀਆ ਰਿਪੋਰਟ ਦੀ ਮੰਨੀਏ ਤਾਂ ਮੁਨਮੁਨ ਦੀ ਪ੍ਰਸਿੱਧੀ ਨੂੰ ਦੇਖਦਿਆਂ ਉਸ ਨੂੰ ‘ਬਿੱਗ ਬੌਸ ਓ. ਟੀ. ਟੀ.’ ਦੇ ਸੈਕਿੰਡ ਸੀਜ਼ਨ ਲਈ ਅਪ੍ਰੋਚ ਕੀਤੀ ਗਈ ਹੈ। ਰਿਪੋਰਟ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੇਕਰ ਮੁਨਮੁਨ ਦੱਤਾ ‘ਬਿੱਗ ਬੌਸ ਓ. ਟੀ. ਟੀ.’ ’ਚ ਸ਼ਾਮਲ ਹੋਣ ਲਈ ਰਾਜ਼ੀ ਹੋ ਜਾਂਦੀ ਹੈ ਤਾਂ ਉਹ ਮਸ਼ਹੂਰ ਟੀ. ਵੀ. ਸ਼ੋਅ ‘ਤਾਰਕ ਮਹਿਤਾ…’ ਨੂੰ ਅਲਵਿਦਾ ਆਖ ਸਕਦੀ ਹੈ। ਹਾਲਾਂਕਿ ਇਸ ਬਾਰੇ ਫਿਲਹਾਲ ਕੋਈ ਅਧਿਕਾਰਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਹਾਲਾਂਕਿ ਮੁਨਮੁਨ ਦੱਤਾ ਜੇਕਰ ‘ਬਿੱਗ ਬੌਸ ਓ. ਟੀ. ਟੀ.’ ’ਚ ਹਿੱਸਾ ਲੈਂਦੀ ਹਾਂ ਤਾਂ ਉਸ ਨੂੰ ਸ਼ੋਅ ’ਚ ਦੇਖਣਾ ਪ੍ਰਸ਼ੰਸਕਾਂ ਲਈ ਕਾਫੀ ਮਜ਼ੇਦਾਰ ਹੋਵੇਗਾ ਪਰ ‘ਤਾਰਕ ਮਹਿਤਾ…’ ਸ਼ੋਅ ’ਚ ਉਸ ਨੂੰ ਨਾ ਦੇਖ ਕੇ ਪ੍ਰਸ਼ੰਸਕ ਨਿਰਾਸ਼ ਹੋਣੇ ਤੈਅ ਹਨ। ਹੁਣ ਮੁਨਮੁਨ ‘ਬਿੱਗ ਬੌਸ ਓ. ਟੀ. ਟੀ.’ ਦਾ ਹਿੱਸਾ ਬਣਦੀ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲੇ ਸਮੇਂ ’ਚ ਹੀ ਪਤਾ ਲੱਗੇਗਾ।