ਅੰਬੇਡਕਰ ਦੇ ਮੁੰਬਈ ਸਥਿਤ ਘਰ ਵਿੱਚ ਭੰਨਤੋੜ; ਕੇਸ ਦਰਜ

ਮੁੰਬਈ : ਮੁੰਬਈ ਪੁਲੀਸ ਨੇ ਡਾ. ਬਾਬਾ ਸਾਹਿਬ ਅੰਬੇਡਕਰ ਦੇ ਘਰ ‘ਰਾਜਗ੍ਰਹਿ’ ਵਿਖੇ ਭੰਨਤੋੜ ਕਰਨ ਦੇ ਮਾਮਲੇ ਵਿੱਚ ਅਣਪਛਾਤਿਆਂ ਖ਼ਿਲਾਫ ਐੱਫਆਈਆਰ ਦਰਜ ਕੀਤੀ ਹੈ। ਪੁਲੀਸ ਨੇ ਦੱਸਿਆ ਕਿ ਦਾਦਰ ਖੇਤਰ ਵਿਚ ਮੰਗਲਵਾਰ ਦੀ ਰਾਤ ਨੂੰ ਦੋ ਵਿਅਕਤੀਆਂ ਨੇ ‘ਰਾਜਗ੍ਰਹਿ’ ਦੀਆਂ ਖਿੜਕੀਆਂ ‘ਤੇ ਪੱਥਰ ਸੁੱਟੇ, ਸੀਸੀਟੀਵੀ ਕੈਮਰੇ ਅਤੇ ਗਮਲਿਆਂ ਵਿੱਚ ਲੱਗੇ ਪੌਦਿਆਂ ਨੂੰ ਨੁਕਸਾਨ ਪਹੁੰਚਾਇਆ ਸੀ। ਅਧਿਕਾਰੀ ਨੇ ਕਿਹਾ ਸੀਸੀਟੀਵੀ ਫੁਟੇਜ ਵਿਚ ਇਕ ਵਿਅਕਤੀ ਨੂੰ ਸੰਵਿਧਾਨ ਨਿਰਮਾਤਾ ਘਰ ਦੇ ਅਹਾਤੇ ਵਿਚ ਗਮਲੇ ਤੋੜਦਾ ਨਜ਼ਰ ਆਇਆ ਤੇ ਫੇਰ ਭੱਜ ਗਿਆ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਦਾਦਰ ਦੀ ਹਿੰਦੂ ਕਲੋਨੀ ਵਿੱਚ ਸਥਿਤ ਇਹ ਦੋ ਮੰਜ਼ਿਲਾ ਬੰਗਲਾ ਅੰਬੇਡਕਰ ਆਜਾਇਬਘਰ ਹੈ, ਜਿਥੇ ਉਨ੍ਹਾਂ ਦੀਆਂ ਕਿਤਾਬਾਂ, ਚਿੱਤਰ, ਕਲਾਕ੍ਰਿਤਾਂ ਮੌਜੂਦ ਹਨ। ਇਥੇ ਉਨ੍ਹਾਂ ਦਾ ਪਰਿਵਾਰ ਰਹਿੰਦਾ ਹੈ।