ਰਾਮ ਮੰਦਿਰ ਦੀ ਨੀਂਹ ਰੱਖਣ ਲਈ ਪ੍ਰਧਾਨ ਮੰਤਰੀ ਨੂੰ ਸੱਦਾ ਭੇਜਿਆ

ਅਯੁੱਧਿਆ : ਸ੍ਰੀ ਰਾਮ ਜਨਮ ਭੂਮੀ ਤੀਰਥ ਟਰੱਸਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਯੁੱਧਿਆ ਵਿੱਚ ਤਿੰਨ ਜਾਂ ਪੰਜ ਅਗਸਤ ਨੂੰ ਵਿਸ਼ਾਲ ਰਾਮ ਮੰਦਿਰ ਦਾ ਨੀਂਹ ਪੱਥਰ ਰੱਖਣ ਲਈ ਸੱਦਾ ਭੇਜਿਆ ਹੈ। ਇਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਪੰਜ ਫਰਵਰੀ ਨੂੰ ਸ੍ਰੀ ਰਾਮ ਜਨਮ ਭੂਮੀ ਟਰੱਸਟ ਦੇ ਗਠਨ ਦਾ ਐਲਾਨ ਕੀਤਾ ਸੀ। ਟਰੱਸਟ ਦੇ ਪ੍ਰਧਾਨ ਮਹੰਤ ਨਿ੍ਤਿਆ ਗੋਪਾਲ ਦਾਸ ਦੇ ਬੁਲਾਲੇ ਮਹੰਤ ਕਮਲ ਨਯਨ ਦਾਸ ਨੇ ਕਿਹਾ, ‘‘ਅਸੀਂ ਗ੍ਰਹਿਆਂ ਦੀ ਗਣਨਾ ਦੇ ਆਧਾਰ ’ਤੇ ਪ੍ਰਧਾਨ ਮੰਤਰੀ ਦੀ ਯਾਤਰਾ ਲਈ ਦੋ ਸ਼ੁਭ ਤਰੀਕਾਂ- ਤਿੰਨ ਅਤੇ ਪੰਜ ਅਗਸਤ ਦਾ ਸੁਝਾਅ ਦਿੱਤਾ ਹੈ। ’’ ਲੰਮੀ ਕਾਨੂੰਨੀ ਲੜਾਈ ਬਾਅਦ ਸੁਪਰੀਮ ਕੋਰਟ ਦੇ ਬੀਤੇ ਵਰ੍ਹੇ ਨੌਂ ਨਵੰਬਰ ਨੂੰ ਆਏ ਫੈਸਲੇ ਬਾਅਦ ਅਯੁੱਧਿਆ ਵਿੱਚ ਰਾਮ ਮੰਦਿਰ ਨਿਰਮਾਣ ਦਾ ਰਾਹ ਪੱਧਰਾ ਹੋਇਆ ਸੀ।

Leave a Reply

Your email address will not be published. Required fields are marked *