ਦੇਸ਼ ’ਚ ਕਰੋਨਾ ਦੇ 60,963 ਨਵੇਂ ਕੇਸ, ਕੁੱਲ ਗਿਣਤੀ 23 ਲੱਖ ਨੂੰ ਪਾਰ

ਨਵੀਂ ਦਿੱਲੀ: ਪਿਛਲੇ 24 ਘੰਟਿਆਂ ਵਿੱਚ 60,963 ਹੋਰ ਕੇਸਾਂ ਨਾਲ ਦੇਸ਼ ਵਿੱਚ ਕਰੋਨਾਵਾਇਰਸ ਦੀ ਲਾਗ ਤੋਂ ਪੀੜਤ ਕੇਸਾਂ ਦੀ ਗਿਣਤੀ 23 ਲੱਖ ਨੂੰ ਪਾਰ ਕਰ ਗਈ ਹੈ। ਇਸ ਦੌਰਾਨ 70.38 ਫੀਸਦ ਰਿਕਵਰੀ ਦਰ ਨਾਲ ਹੁਣ ਤਕ 16,39,599 ਵਿਅਕਤੀ ਸਿਹਤਯਾਬ ਹੋ ਚੁੱਕੇ ਹਨ। ਦੇਸ਼ ਵਿੱਚ ਕਰੋਨਾਵਾਇਰਸ ਕੇਸਾਂ ਦੀ ਕੁੱਲ ਗਿਣਤੀ 23,29,638 ਹੋ ਗਈ ਹੈ ਜਦੋਂਕਿ ਅੱਜ ਸਵੇਰੇ ਅੱਠ ਵਜੇ ਤਕ 834 ਹੋਰ ਮੌਤਾਂ ਨਾਲ ਕਰੋਨਾ ਅੱਗੇ ਜ਼ਿੰਦਗੀ ਦੀ ਜੰਗ ਹਾਰਨ ਵਾਲਿਆਂ ਦਾ ਅੰਕੜਾ ਵਧ ਕੇ 46,091 ਹੋ ਗਿਆ।

ਕੁੱਲ ਕੇਸਾਂ ’ਚੋਂ ਸਰਗਰਮ ਕੇਸਾਂ ਦੀ ਗਿਣਤੀ 6,43,948 ਹੈ, ਜੋ ਕਿ ਕੁੱਲ ਕੇਸ ਲੋਡ ਦਾ 27.64 ਫੀਸਦ ਬਣਦਾ ਹੈ। ਕਰੋਨਾ ਕਰਕੇ ਮੌਤ ਦਰ ਘੱੱਟ ਕੇ 1.98 ਫੀਸਦ ਰਹਿ ਗਈ ਹੈ। ਭਾਰਤੀ ਮੈਡੀਕਲ ਖੋਜ ਕੌਂਸਲ ਨੇ ਕਿਹਾ ਕਿ 11 ਅਗਸਤ ਤੱਕ 2,60,15,297 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਜਦੋਂਕਿ ਪਿਛਲੇ 24 ਘੰਟਿਆਂ ਦੌਰਾਨ ਭਾਵ ਮੰਗਲਵਾਰ ਨੂੰ 7.33 ਲੱਖ ਨਮੂਨੇ ਟੈਸਟ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ ਹੋਈਆਂ 834 ਮੌਤਾਂ ’ਚੋਂ ਮਹਾਰਾਸ਼ਟਰ ’ਚ 256, ਤਾਮਿਲ ਨਾਡੂ 118, ਆਂਧਰਾ ਪ੍ਰਦੇਸ਼ 87, ਕਰਨਾਟਕ 86, ਉੱਤਰ ਪ੍ਰਦੇਸ਼ 56, ਪੱਛਮੀ ਬੰਗਾਲ 49, ਪੰਜਾਬ 32, ਗੁਜਰਾਤ 23, ਮੱਧ ਪ੍ਰਦੇਸ਼ 18, ਬਿਹਾਰ 16, ਜੰਮੂ ਤੇ ਕਸ਼ਮੀਰ 12 ਅਤੇ ਹਰਿਆਣਾ ਤੇ ਰਾਜਸਥਾਨ ’ਚੋਂ 11-11 ਮੌਤਾਂ ਰਿਪੋਰਟ ਹੋਈਆਂ ਹਨ। ਇਸ ਦੌਰਾਨ ਉੜੀਸਾ ’ਚ 10, ਤਿਲੰਗਾਨਾ 9, ਦਿੱਲੀ 8, ਗੋਆ 6, ਛੱਤੀਸਗੜ੍ਹ ਤੇ ਕੇਰਲਾ 5-5, ਅਸਾਮ ਤੇ ਝਾਰਖੰਡ 4-4, ਪੁੱਡੂਚੇਰੀ ਤੇ ਉਤਰਾਖੰਡ 2-2, ਜਦੋਂਕਿ ਅੰਡੇਮਾਨ ਤੇ ਨਿਕੋਬਾਰ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਤੇ ਮਨੀਪੁਰ ’ਚ 1-1 ਵਿਅਕਤੀ ਕਰੋਨਾ ਅੱਗੇ ਦਮ ਤੋੜ ਗਿਆ। 46,091 ਕੋਵਿਡ ਕੇਸਾਂ ਨਾਲ ਸਭ ਤੋਂ ਵੱਧ ਕੇਸ ਮਹਾਰਾਸ਼ਟਰ ਵਿੱਚ ਹਨ।

Leave a Reply

Your email address will not be published. Required fields are marked *