ਹਿੰਦੂ ਜਥੇਬੰਦੀਆਂ ਨੇ ਗਾਂਧੀ ਦੇ ਕਾਤਲ ਦੀ ਬਰਸੀ ਮਨਾਈ

ਗਵਾਲੀਅਰ : ਹਿੰਦੂ ਮਹਾਸਭਾ ਨੇ ਕਰਮਚੰਦ ਗਾਂਧੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਨੱਥੂਰਾਮ ਗੋਡਸੇ ਦੀ 71ਵੀਂ ਬਰਸੀ ਮਨਾਈ। ਮਹਾਸਭਾ ਨੇ ਹੱਤਿਆ ਦੀ ਸਾਜ਼ਿਸ਼ ਵਿੱਚ ਸ਼ਾਮਲ ਨਰਾਇਣ ਆਪਟੇ ਨੂੰ ਵੀ ਇਸ ਮੌਕੇ ਯਾਦ ਕੀਤਾ। ਗੋਡਸੇ ਤੇ ਆਪਟੇ ਨੂੰ 15 ਨਵੰਬਰ 1949 ਨੂੰ ਅੰਬਾਲਾ ਜੇਲ੍ਹ ਵਿੱਚ ਮੌਤ ਦੀ ਸਜ਼ਾ ਤਹਿਤ ਫਾਹੇ ਟੰਗਿਆ ਗਿਆ ਸੀ। ਹਿੰਦੂ ਮਹਾਸਭਾ ਦੋਵਾਂ ਦੀ ਬਰਸੀ ਨੂੰ ‘ਬਲਿਦਾਨ ਦਿਵਸ’ ਵਜੋਂ ਮਨਾਉਂਦੀ ਹੈ। 

Leave a Reply

Your email address will not be published. Required fields are marked *