ਆਂਗਣਵਾੜੀ ਵਰਕਰਾਂ ’ਤੇ ਬੱਸ ਚੜ੍ਹੀ, 12 ਔਰਤਾਂ ਸਣੇ 13 ਦੀ ਮੌਤ

ਗਵਾਲੀਅਰ : ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਚ ਮੰਗਲਵਾਰ ਸਵੇਰੇ ਆਟੋ-ਰਿਕਸ਼ਾ ਅਤੇ ਤੇਜ਼ ਰਫਤਾਰ ਬੱਸ ਵਿਚਾਲੇ ਟੱਕਰ ਵਿਚ 13 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਆਟੋ ਚਾਲਕ ਤੇ 12 ਔਰਤਾਂ ਸ਼ਾਮਲ ਹਨ। ਗਵਾਲੀਅਰ ਜ਼ਿਲ੍ਹਾ ਪੁਲੀਸ ਸੁਪਰਡੈਂਟ ਅਮਿਤ ਸੰਘੀ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਆਂਗਣਵਾੜੀ ਕੇਂਦਰ ਵਿੱਚ ਖਾਣਾ ਤਿਆਰ ਕਰਕੇ 12 ਔਰਤਾਂ ਆਟੋ ਰਿਕਸ਼ਾ ਵਿੱਚ ਸਵਾਰ ਹੋ ਕੇ ਵਾਪਸ ਆਪਣੇ ਘਰ ਜਾ ਰਹੀਆਂ ਸਨ। ਤਦੇ ਸਵੇਰੇ ਸੱਤ ਵਜੇ ਸ਼ਹਿਰ ਦੀ ਪੁਜਾਣੀ ਛਾਉਣੀ ਵਿੱਚ ਬੱਸ ਆਟੋ ਵਿੱਚ ਸਿੱਧੀ ਆ ਕੇ ਵੱਜੀ। 9 ਔਰਤਾਂ ਤੇ ਆਟੋ ਚਾਲਕ ਦੀ ਮੌਕੇ ’ਤੇ ਮੌਤ ਹੋ ਗਈ ਤੇ ਬਾਕੀਆਂ ਨੇ ਹਸਪਤਾਲ ਵਿੱਚ ਦਮ ਤੋੜਿਆ।