ਸਮਾਂ ਆ ਗਿਆ ਹੈ ਕਿ ਖੇਤੀ ਨੂੰ ਆਧੁਨਿਕ ਰਾਹ ’ਤੇ ਤੋਰਿਆ ਜਾਵੇ, ਪਹਿਲਾਂ ਹੀ ਬੜੀ ਦੇਰ ਹੋ ਚੁੱਕੀ ਹੈ: ਮੋਦੀ ਦੇ ਮਨ ਕੀ ਬਾਤ

ਨਵੀਂ ਦਿੱਲੀ : ਭਾਰਤ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਨ ਕੀ ਬਾਤ ਵਿੱਚ ਕਿਹਾ ਕਿ ਸਮਾਂ ਆ ਗਿਆ ਹੈ ਕਿ ਖੇਤੀ ਨੂੰ ਆਧੁਨਿਕ ਰਾਹਾਂ ’ਤੇ ਤੋਰਿਆ ਜਾਵੇ ਕਿਉਂਕਿ ਦੇਸ਼ ਨੇ ਅਜਿਹਾ ਕਰਨ ਵਿੱਚ ਪਹਿਲਾਂ ਹੀ ਬੜੀ ਦੇਰ ਕਰ ਦਿੱਤੀ ਹੈ। ਕਿਸਾਨਾਂ ਦੀ ਆਮਦਨ ਵਧਾਉਣ, ਰੁਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ ਲਈ ਰਵਾਇਤੀ ਖੇਤੀ ਕਰਦੇ ਸਮੇਂ ਨਵੀਆਂ ਤਕਨੀਕਾਂ ਤੇ ਨੀਤੀਆਂ ਨੂੰ ਅਪਣਾਉਣਾ ਚਾਹੀਦਾ ਹੈ।