ਪੰਜਾਬ ’ਚ ਕਰੋਨਾ ਨਾਲ ਇੱਕੋ ਦਿਨ 182 ਮੌਤਾਂ

ਚੰਡੀਗੜ੍ਹ: ਪੰਜਾਬ ਵਿੱਚ ਜਾਰੀ ਕਰੋਨਾ ਦੇ ਕਹਿਰ ਕਾਰਨ ਪਿਛਲੇ ਇੱਕ ਦਿਨ ਦੌਰਾਨ 182 ਵਿਅਕਤੀਆਂ ਦੀ ਮੌਤ ਦਾ ਵੱਡਾ ਅੰਕੜਾ ਸਾਹਮਣੇ ਆਇਆ ਹੈ। ਸੂਬੇ ਵਿੱਚ ਇਸ ਸਮੇਂ ਦੌਰਾਨ ਰਿਕਾਰਡ 8,015 ਸੱਜਰੇ ਮਾਮਲੇ ਵੀ ਸਾਹਮਣੇ ਆਏ ਹਨ। ਸੂਬੇ ਵਿੱਚ ਹੁਣ ਤੱਕ 9,825 ਵਿਅਕਤੀ ਇਸ ਲਾਗ ਦੀ ਭੇਟ ਚੜ੍ਹ ਚੁੱਕੇ ਹਨ। ਸਿਹਤ ਵਿਭਾਗ ਦਾ ਦੱਸਣਾ ਹੈ ਕਿ ਪੰਜਾਬ ਅੰਦਰ ਲੰਘੇ ਸਾਲ ਮਾਰਚ ਮਹੀਨੇ ਤੋਂ ਸ਼ੁਰੂ ਹੋਈ ਮਹਾਮਾਰੀ ਦੀ ਮਾਰ ਦੌਰਾਨ ਹੁਣ ਤੱਕ ਸੂਬੇ ਵਿੱਚ ਕੇਸਾਂ ਦੀ ਗਿਣਤੀ ਚਾਰ ਲੱਖ ਤੋਂ ਟੱਪ ਚੁੱਕੀ ਹੈ। ਹੁਣ ਤੱਕ 4.07 ਲੱਖ ਤੋਂ ਵੱਧ ਵਿਅਕਤੀ ਲਾਗ ਦਾ ਸ਼ਿਕਾਰ ਹੋ ਚੁੱਕੇ ਹਨ ਤੇ 3.34 ਲੱਖ ਤੋਂ ਵੱਧ ਠੀਕ ਵੀ ਹੋਏ ਹਨ। 63,007 ਵਿਅਕਤੀ ਇਲਾਜ ਅਧੀਨ ਹਨ। ਸੂਬੇ ’ਚ ਪਿਛਲੇ 24 ਘੰਟਿਆਂ ਦੌਰਾਨ ਬਠਿੰਡਾ ’ਚ 21, ਸੰਗਰੂਰ, ਪਟਿਆਲਾ ਤੇ ਲੁਧਿਆਣਾ ’ਚ 19-19, ਅੰਮ੍ਰਿਤਸਰ 18, ਮੁਹਾਲੀ 17, ਫਾਜ਼ਿਲਕਾ 10, ਜਲੰਧਰ ਤੇ ਮੁਕਤਸਰ ’ਚ 9-9, ਹੁਸ਼ਿਆਰਪੁਰ 7, ਪਠਾਨਕੋਟ 6, ਬਰਨਾਲਾ, ਕਪੂਰਥਲਾ ਤੇ ਫਰੀਦਕੋਟ ’ਚ 4-4, ਨਵਾਂ ਸ਼ਹਿਰ ਤੇ ਮਾਨਸਾ ’ਚ 3-3, ਫਤਿਹਗੜ੍ਹ ਸਾਹਿਬ ਤੇ ਫ਼ਿਰੋਜ਼ਪੁਰ ’ਚ 2-2, ਮੋਗਾ ਤੇ ਤਰਨ ਤਾਰਨ ’ਚ ਇੱਕ ਇੱਕ ਵਿਅਕਤੀ ਦੀ ਮੌਤ ਹੋਈ ਹੈ।

Leave a Reply

Your email address will not be published. Required fields are marked *