ਕੁੱਝ ਮਹੀਨਿਆਂ ਦੌਰਾਨ ਲਾਗੂ ਹੋ ਜਾਣਗੇ ਨਵੇਂ ਚਾਰ ਲੇਬਰ ਕੋਡ

ਨਵੀਂ ਦਿੱਲੀ: ਅਗਲੇ ਕੁੱਝ ਮਹੀਨਿਆਂ ਵਿਚ ਚਾਰੇ ਲੇਬਰ ਕੋਡ ਲਾਗੂ ਹੋ ਜਾਣਗੇ। ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਨ ਲਈ ਅੱਗੇ ਵਧਣ ਦੀ ਤਿਆਰੀ ਕਰ ਰਹੀ ਹੈ। ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਕਰਮਚਾਰੀਆਂ ਦੇ ਹੱਥਾਂ ਵਿਚ ਤਨਖਾਹ ਘੱਟ ਜਾਵੇਗੀ, ਜਦੋਂ ਕਿ ਕੰਪਨੀਆਂ ਦੀ ਪੀਐੱਫ ਦੇਣਦਾਰੀ ਵੱਧ ਜਾਵੇਗੀ। ਵੇਜ ਕੋਡ ਦੇ ਲਾਗੂ ਹੋਣ ਤੋਂ ਬਾਅਦ ਮੁਲਾਜ਼ਮਾਂ ਦੀ ਮੁਢਲੀ ਤਨਖਾਹ ਅਤੇ ਪੀਐੱਫ ਬਾਰੇ ਨੀਤੀ ਵਿੱਚ ਅਹਿਮ ਤਬਦੀਲੀ ਆ ਜਾਵੇਗੀ।