ਲੌਕਡਾਊਨ ਹਟਦੇ ਹੀ Highway ‘ਤੇ ਸਫਰ ਕਰਨਾ ਹੋਵੇਗਾ ਮਹਿੰਗਾ

ਨਵੀਂ ਦਿੱਲੀ: ਲੌਕਡਾਊਨਟ ਹਟਦੇ ਹੀ ਹਾਈਵੇਅ ‘ਤੇ ਸਫ਼ਰ ਕਰਨਾ ਮਹਿੰਗਾ ਹੋ ਜਾਵੇਗਾ। ਨੈਸ਼ਨਲ ਹਾਈਵੇਅ ਆਥਾਰਿਟੀ ਆਫ ਇੰਡੀਆ ਨੇ ਟੋਲ ਟੈਕਸ ਵਿਚ ਪੰਜ ਤੋਂ 10 ਫੀਸਦੀ ਦਾ ਵਾਧਾ ਕੀਤਾ ਹੈ। ਵਿਭਾਗ ਨੇ ਹਲਕੇ ਵਾਹਨਾਂ ‘ਤੇ ਇਕ ਸਾਈਡ ਲਈ ਪ੍ਰਤੀ ਵਾਹਨ ਪੰਜ ਰੁਪਏ ਅਤੇ ਕਮਰਸ਼ੀਅਲ ਵਿਚ 15 ਤੋਂ 25 ਰੁਪਏ ਦਾ ਵਾਧਾ ਕੀਤਾ ਹੈ।
ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਨਵੇਂ ਵਿੱਤੀ ਸਾਲ ਵਿਚ ਟੋਲ ਟੈਕਸ ਵਿਚ ਬਦਲਾਅ ਕਰਦੀ ਹੈ। ਨਤੀਜੇ ਵਜੋਂ ਲੌਕਡਾਊਨ ਹਟਦੇ ਹੀ ਰਾਜਧਾਨੀ ਨਾਲ ਜੁੜਨ ਵਾਲੇ ਤਿੰਨ ਰਾਸ਼ਟਰੀ ਹਾਈਵੇਅ ‘ਤੇ ਆਉਣ-ਜਾਣ ਮਹਿੰਗਾ ਹੋਵੇਗਾ। ਐਨਐਚਏਆਈ ਕਾਨਪੁਰ ਹਾਈਵੇਅ ‘ਤੇ ਨਵਾਬਗੰਜ, ਫੈਜ਼ਾਬਾਦ ਹਾਈਵੇਅ ‘ਤੇ ਅਹਿਮਗਪੁਰ, ਰੋਹਿਣੀ ਅਤੇ ਰਾਏਬਰੇਲੀ ਹਾਈਵੇਅ ‘ਤੇ ਦਖਿਣਾ ‘ਤੇ ਵਸੂਲੀ ਕਰਦਾ ਹੈ।
ਐਨਐਚਏਆਈ ਦੇ ਪ੍ਰਾਜੈਕਟ ਡਾਇਰੈਕਟਰ ਐਨ ਐਨ ਗਿਰੀ ਨੇ ਦੱਸਿਆ ਕਿ ਮੰਗਲਵਾਰ ਨੂੰ ਵਿੱਤੀ ਸਾਲ 2020-21 ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਕਾਰ ਅਤੇ ਜੀਪ ਦੇ ਟੋਲ ਟੈਕਸ ਵਿਚ ਪੰਜ ਰੁਪਏ ਦਾ ਵਾਧਾ ਕੀਤਾ ਗਿਆ ਹੈ। ਓਵਰਸਾਈਜ਼ ਵਾਹਨਾਂ ਦੇ ਟੋਲ ਵਿਚ ਸਭ ਤੋਂ ਜ਼ਿਆਦਾ ਵਾਧਾ ਹੋਇਆ ਹੈ।
ਇਹਨਾਂ ਵਿਚੋਂ ਇਕ ਪਾਸੇ ਦੇ ਟੋਲ ਵਿਚ 25 ਅਤੇ ਦੋਵਾਂ ਪਾਸਿਆਂ ਦੇ ਟੋਲ ਵਿਚ 45 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮਾਸਿਕ ਪਾਸ 275 ਰੁਪਏ ਹੋਵੇਗਾ। ਰੱਖਿਆ ਵਾਹਨ, ਅੱਗ ਬੁਝਾਊ ਯੰਤਰ, ਐਂਬੂਲੈਂਸ, ਵੀਆਈਪੀ ਸਾਈਨ ਵਾਹਨਾਂ ਨੂੰ ਟੋਲ ਟੈਕਸ ਨਹੀਂ ਦੇਣਾ ਪਏਗਾ।
ਇਸ ਤੋਂ ਇਲਾਵਾ, ਜਿਨ੍ਹਾਂ ਨੂੰ ਬਹਾਦਰੀ ਪੁਰਸਕਾਰ ਪਰਮਵੀਰ ਚੱਕਰ, ਮਹਾਵੀਰ ਚੱਕਰ, ਅਸ਼ੋਕ ਚੱਕਰ, ਸ਼ੌਰਿਆ ਚੱਕਰ ਆਦਿ ਪ੍ਰਾਪਤ ਹੈ, ਉਹਨਾਂ ਕੋਲ ਪ੍ਰਮਾਣਿਕ ਪਛਾਣ ਪੱਤਰ ਹੋਣਾ ਲਾਜ਼ਮੀ ਹੈ ਤੇ ਉਹਨਾ ਨੂੰ ਟੋਲ ਟੈਕਸ ਨਹੀਂ ਦੇਣਾ ਪਵੇਗਾ।