ਨਕਲੀ ਕੋਵਿਡ ਟੀਕਾ ਲਗਵਾਉਣ ਮਗਰੋਂ ਅਦਾਕਾਰ ਸੰਸਦ ਮੈਂਬਰ ਮਿਮੀ ਚੱਕਰਵਰਤੀ ਬਿਮਾਰ

ਕੋਲਕਾਤਾ: ਨਕਲੀ ਕੋਵਿਡ-19 ਟੀਕਾ ਲਗਵਾਉਣ ਤੋਂ ਕੁੱਝ ਦਿਨ ਬਾਅਦ ਅਭਿਨੇਤਰੀ ਅਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਿਮੀ ਚੱਕਰਵਰਤੀ ਬਿਮਾਰ ਹੋ ਗਈ। ਜਾਦਵਪੁਰ ਤੋਂ ਸੰਸਦ ਮੈਂਬਰ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਕਿਹਾ ਕਿ ਉਸ ਦੀ ਬਿਮਾਰੀ ਨੂੰ ਕੁਝ ਦਿਨ ਪਹਿਲਾਂ ਲਏ ਗਏ ਨਕਲੀ ਟੀਕੇ ਨਾਲ ਜੋੜਨਾ ਬਹੁਤ ਜਲਦੀਬਾਜ਼ੀ ਹੋਵੇਗੀ। ਅਭਿਨੇਤਰੀ ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਚੱਕਰਵਰਤੀ ਸਵੇਰੇ ਆਪਣੀ ਰਿਹਾਇਸ਼ ‘ਤੇ ਗੰਭੀਰ ਰੂਪ ਨਾਲ ਬਿਮਾਰ ਹੋ ਗਈ ਅਤੇ ਉਸ ਦਾ ਘਰ ਵਿੱਚ ਇਲਾਜ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *