ਕਲਾ ਜਗਤ: ਕਤਲੇਆਮ ਤੋਂ ਬਾਅਦ (-ਜਗਤਾਰਜੀਤ ਸਿੰਘ)

ਅਰਪਨਾ ਕੌਰ ਦੇ ਚਿੱਤਰ ਦਾ ਸਿਰਲੇਖ ‘ਆਫਟਰ ਦਿ ਮੈਸੇਕਰ’ ਵਾਪਰ ਚੁੱਕੀ ਤ੍ਰਾਸਦੀ ਵੱਲ ਸੰਕੇਤ ਕਰਦਾ ਹੈ। ਤ੍ਰਾਸਦੀ ਕਿਨ੍ਹਾਂ ਕਾਰਨਾਂ ਕਾਰਨ ਅਤੇ ਕਿਵੇਂ ਕਿਵੇਂ ਵਾਪਰੀ ਬਾਬਤ ਇਹ ਦ੍ਰਿਸ਼ ਕੁਝ ਨਹੀਂ ਕਹਿੰਦਾ। ਇਸ ਵਾਸਤੇ ਸਾਨੂੰ ਬੀਤੇ ਸਮੇਂ ਦੀਆਂ ਘਟਨਾਵਾਂ ਨੂੰ ਦੇਖਣਾ ਜਾਣਨਾ ਪਵੇਗਾ ਜਿਨ੍ਹਾਂ ਦਾ ਸਬੰਧ ਸਿੱਖਾਂ ਅਤੇ ਪੰਜਾਬ ਨਾਲ ਹੈ।

ਭਾਰਤੀ ਪੰਜਾਬ ਪ੍ਰਤੀ ਹੁਕਮਰਾਨਾਂ ਦਾ ਰਵੱਈਆ ਸਦਾ ਬੇਗਾਨਿਆਂ ਵਾਲਾ ਰਿਹਾ ਹੈ। ਕੇਂਦਰੀ ਨੀਤੀਆਂ ਨੇ ਇੱਥੇ ਦੇ ਲੋਕਾਂ ਨੂੰ ਸਦਾ ਬੇਚੈਨੀ ਵੱਲ ਧੱਕੀ ਰੱਖਿਆ। ਇਨ੍ਹਾਂ ਨੀਤੀਆਂ ਦਾ ਸਿਖਰ ਜੂਨ ਚੁਰਾਸੀ ਵਜੋਂ ਸਾਹਮਣੇ ਆਉਂਦਾ ਹੈ, ਜਦੋਂ ਭਾਰਤੀ ਫ਼ੌਜ ਦਰਬਾਰ ਸਾਹਿਬ ਉੱਪਰ ਹਮਲਾ ਕਰ ਕੇ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਂਦੀ ਹੈ। ਹੋਂਦ ਨੂੰ ਸੱਟ ਵੱਜੀ ਦੇਖ ਕੇ ਸਿੱਖ ਸੁਰੱਖਿਆ ਕਰਮੀਆਂ ਨੇ ਵੇਲੇ ਦੀ ਪ੍ਰਧਾਨ ਮੰਤਰੀ ਦਾ ਕਤਲ ਕਰ ਦਿੱਤਾ। ਫਲਸਰੂਪ, ਸਿੱਖਾਂ ਦਾ ਕਤਲੇਆਮ ਹੋਇਆ। ਦਿੱਲੀ ਅਤਿ ਪ੍ਰਭਾਵਿਤ ਥਾਵਾਂ ਵਿਚੋਂ ਇਕ ਸੀ।

ਅਰਪਨਾ ਕੌਰ ਉਸ ਵੇਲੇ ਦੇ ਨਿੱਜੀ ਅਨੁਭਵਾਂ ਨੂੰ ਚਿੱਤਰਾਂ/ਚਿੱਤਰ ਲੜੀ ਰਾਹੀਂ ਸਾਕਾਰ ਕਰਦੀ ਹੈ। ਉਹਦੇ ਵੱਲੋਂ ਬਣਾਈ ਪੇਂਟਿੰਗ ਦਾ ਆਕਾਰ 60 ਇੰਚ ਗੁਣਾ 84 ਇੰਚ ਹੈ। ਕੈਨਵਸ ਉੱਪਰ ਜੋ ਦਿਖਾਈ ਦੇ ਰਿਹਾ, ਉਸ ਤੋਂ ਅਨੇਕ ਗੁਣਾ ਵੱਧ ਹੌਲਨਾਕ ਧਰਤੀ ਉੱਪਰ ਵਾਪਰ ਚੁੱਕਾ ਸੀ। ‘ਮੈਸੇਕਰ’ ਸ਼ਬਦ ਦਾ ਅਰਥ ਬੇਰਹਿਮੀ ਨਾਲ ਕੀਤੀ ਗਈ ਵੱਢ-ਟੁੱਕ ਹੈ। ਚਿੱਤਰ ਕਿਸੇ ਵੱਢੇ-ਟੁੱਕੇ ਸਰੀਰ ਦੀ ਬਾਤ ਨਹੀਂ ਪਾਉਂਦਾ। ਸਾਰੇ ਕੈਨਵਸ ਉੱਪਰ ਲਹੂ ਦੀ ਇਕ ਛਿੱਟ ਤੱਕ ਨਹੀਂ। ਦਰਸ਼ਕ ਨੂੰ ਹੈਰਾਨੀ ਹੋ ਸਕਦੀ ਹੈ ਕਿ ਜ਼ਖ਼ਮ ਦੀ ਗੱਲ ਤਾਂ ਕੀਤੀ ਜਾ ਰਹੀ ਹੈ, ਪਰ ਜ਼ਖ਼ਮ ਕਿਤੇ ਦਿਖਾਈ ਨਹੀਂ ਦੇ ਰਿਹਾ।

1984 ਦੇ ਬਣੇ ਇਸ ਦ੍ਰਿਸ਼ ਵਿਚ ਚਾਰ ਆਕਾਰ ਹਨ। ਇਕ ਨਿਰਜਿੰਦ ਸਰੀਰ ਇਕ ਪਾਸਿਓਂ ਦੂਜੇ ਪਾਸੇ ਵੱਲ ਵਹਿੰਦਾ ਜਾ ਰਿਹਾ ਹੈ। ਦੂਜਾ ਵਿਅਕਤੀ ਧਰਤੀ ਉੱਪਰ ਬੈਠਾ ਉਲਟ ਦਿਸ਼ਾ ਵੱਲ ਦੇਖ ਰਿਹਾ ਹੈ। ਦੂਰ ਪਰ੍ਹਾਂ ਇਕ ਜੋੜਾ ਆਪਣੀ ਮੌਜ-ਮਸਤੀ ਵਿਚ ਮਗਨ ਹੈ।

ਵੱਢ-ਟੁੱਕ ਤੋਂ ਬਾਅਦ ਘਰੋਂ-ਬੇਘਰ ਹੋਏ ਲੋਕਾਂ ਨੂੰ ਆਰਜ਼ੀ ਸ਼ਰਨਾਰਥੀ ਕੈਂਪ ਵਿਚ ਟਿਕਾਇਆ ਗਿਆ। ਸੁਰੱਖਿਅਤ ਰਹਿ ਗਏ ਸਿੱਖ ਭਾਈਚਾਰੇ ਦੇ ਅਤੇ ਹੋਰ ਲੋਕ ਇਮਦਾਦ ਕਰਨ ਇਨ੍ਹਾਂ ਥਾਵਾਂ ਵੱਲ ਤੁਰ ਪਏ। ਬਣਦੀ-ਸਰਦੀ ਇਮਦਾਦੀ ਸਮੱਗਰੀ ਲੈ ਚਿੱਤਰਕਾਰ ਅਰਪਨਾ ਕੌਰ ਅਤੇ ਉਸ ਦੀ ਮਾਂ (ਉੱਘੀ ਲੇਖਕ) ਅਜੀਤ ਕੌਰ ਉਨ੍ਹਾਂ ਟਿਕਾਣਿਆਂ, ਕੈਂਪ ਵੱਲ ਗਈਆਂ ਜਿੱਥੇ ਦੁਖੀ ਲੋਕ ਰਹਿ ਰਹੇ ਸਨ। ਪੇਂਟਰ ਨੇ ਜੋ-ਜੋ ਦੇਖਿਆ ਉਹ ਦੇਖਣਯੋਗ ਨਹੀਂ ਸੀ। ਦ੍ਰਿਸ਼ ਮੰਨਣਯੋਗ, ਸਹਿਣਯੋਗ ਨਹੀਂ ਸਨ। ਦੋਵੇਂ ਜਣੀਆਂ ਨੇ ਕਈ ਦਿਨ, ਕਈ ਫੇਰੇ ਮਾਰੇ। ਦੇਖੇ ਦ੍ਰਿਸ਼ ਵਿਚਲਿਤ ਕਰਨ ਵਾਲੇ ਸਨ। ਅਰਪਨਾ ਕੌਰ ਦੇ ਦ੍ਰਵਿਤ ਮਨ ਨੇ ਪ੍ਰਗਟਾਵੇ ਲਈ ਕੈਨਵਸ ਨੂੰ ਚੁਣਿਆ। ਅਜੀਤ ਕੌਰ ਨੇ ਸ਼ਬਦਾਂ ਦਾ ਆਸਰਾ ਲਿਆ।

ਅਤਿ-ਵੱਡੇ ਸਮੂਹ ਦੀ ਅਤਿ-ਨਿੱਕੇ ਸਮੂਹ ਪ੍ਰਤੀ ਨਫ਼ਰਤੀ ਹਿੰਸਾ ਨੇ ਇਤਿਹਾਸ ਦੇ ਨਾਲੋ-ਨਾਲ ਰਚਨਾਤਮਕਤਾ ਨੂੰ ਵੀ ਬਦਲਿਆ। ਅਰਪਨਾ ਕੌਰ ਨੇ ਦੋ ਪੜਾਅ ਛੋਹੇ। ਪਹਿਲੇ ਪੜਾਅ ਨੂੰ ‘ਆਫਟਰ ਦੀ ਮੈਸੇਕਰ’ ਦਾ ਨਾਂ ਦਿੱਤਾ। ਇਸ ਸਿਰਲੇਖ ਵਾਲੇ ਕੰਮ ਦੀ ਗਿਣਤੀ ਸੰਭਵ ਹੈ, ਤਿੰਨ-ਚਾਰ ਦੇ ਕਰੀਬ ਹੈ। ਇਸੇ ਦਾ ਵਿਸਥਾਰ ‘ਲਾਈਫ ਗੋਜ਼ ਔਨ’ ਵਿਚ ਦਿਖਾਈ ਦੇਂਦਾ ਹੈ। ਇਸ ਪੜਾਅ ਦੇ ਚਿੱਤਰਾਂ ਦੀ ਗਿਣਤੀ ਵੀ ਜ਼ਿਆਦਾ ਹੈ। ਦੋਵਾਂ ਲੜੀਆਂ ਦੇ ਕੇਂਦਰ ਵਿਚ ਵਾਪਰਿਆ ਦੁਖਾਂਤ ਹੀ ਹੈ। ਦੂਸਰਾ ਖੰਡ ਬਣਾਉਂਦੇ ਸਮੇਂ ਸਥਿਤੀ ਨੂੰ ਗੰਭੀਰਤਾ, ਗਹਿਰਾਈ, ਦਰਸ਼ਨ ਪੱਖੋਂ ਵਿਚਾਰਿਆ ਗਿਆ ਹੈ। ਦੋਵੇਂ ਵੇਲੇ ਆਉਣ ਵਾਲੇ ਮੋਟਿਫਾਂ ਵਿਚ ਜ਼ਿਆਦਾ ਭਿੰਨਤਾ ਨਹੀਂ।

‘ਆਫਟਰ ਦਿ ਮੈਸੇਕਰ’ ਨਾਂ ਵਾਲੇ ਚਿੱਤਰ ਦੇਖੇ-ਸੁਣੇ ਵੇਰਵਿਆਂ ਦਾ ਪ੍ਰਗਟਾਵਾ ਹਨ, ਪਰ ਉਪਭਾਵੁਕ ਪ੍ਰਗਟਾਵਾ ਨਹੀਂ। ਇਕ ਤੱਥ ਸ਼ਿੱਦਤ ਨਾਲ ਇਕ ਕੈਨਵਸ ਤੋਂ ਦੂਜੇ ਕੈਨਵਸ ਅੰਦਰ ਦਾਖ਼ਲ ਹੋ ਰਿਹਾ ਮਹਿਸੂਸ ਕੀਤਾ ਜਾ ਸਕਦਾ ਹੈ ਅਤੇ ਉਹ ਹੈ ਹਿੰਸਾ ਦੇ ਸ਼ਿਕਾਰ ਲੋਕਾਂ ਪ੍ਰਤੀ ਦੇਖਣ ਵਾਲਿਆਂ ਦੀ ‘ਉਦਾਸੀਨਤਾ’।

ਇਸ ਦ੍ਰਿਸ਼ ਵਿਚ ਖੱਬੇ ਤੋਂ ਸੱਜੇ ਵੱਲ ਵਗਦਾ ਪਾਣੀ, ਧਰਤੀ ਅਤੇ ਉਸ ਤੋਂ ਪਾਰ ਆਸਮਾਨ ਹੈ। ਜੋ ਵੀ ਹੋ/ਦਿਸ ਰਿਹਾ ਹੈ ਖੁੱਲ੍ਹੇ ਆਸਮਾਨ ਥੱਲੇ ਹੀ ਹੈ। ਪ੍ਰਕਿਰਤੀ ਦੇ ਬਹੁਤ ਵਿਸ਼ਾਲ, ਅਨੰਤ ਪਾਸਾਰ ਦਾ ਅਤਿ ਸੂਖ਼ਮ ਰੂਪ ਦਰਸ਼ਕ ਦੇ ਸਾਹਮਣੇ ਹੈ। ਵਿਅਕਤੀ ਪ੍ਰਕਿਰਤੀ ਦਰਮਿਆਨ ਟਿਕੇ ਹੋਏ ਹਨ। ਜੇ ਪ੍ਰਕਿਰਤੀ ਦੇ ਤਿੰਨ ਰੂਪ (ਪਾਣੀ, ਧਰਤੀ, ਆਸਮਾਨ) ਦਿਸਦੇ ਹਨ ਤਾਂ ਵਿਅਕਤੀ ਦੇ ਵੀ ਤਿੰਨ ਰੂਪ (ਮਰਿਆ ਜਾਂ ਮਾਰਿਆ, ਜੀਵਨ ਜੀਅ ਚੁੱਕਾ, ਜੀਵਨ ਰੰਗ-ਰਸ ਮਾਣਦਾ ਜੋੜਾ) ਹੀ ਕੈਨਵਸ ਦਾ ਅੰਗ ਬਣੇ ਹਨ।

ਇਕੱਤੀ ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਉਪਰੰਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸਿੱਖਾਂ ਖਿਲਾਫ਼ ਹਿੰਸਾ ਹੋਈ। ਦਿੱਲੀ ਸ਼ਹਿਰ ਕੇਂਦਰੀ ਅਤੇ ਅਤਿ ਪ੍ਰਭਾਵਿਤ ਥਾਂ ਹੋ ਨਿਬੜਦੀ ਹੈ। ਸ਼ੁਰੂ ਹੋਈ ਹਿੰਸਾ ਤਿੰਨ-ਚਾਰ ਨਵੰਬਰ ਤੱਕ ਖੁੱਲ੍ਹੇ ਅਤੇ ਲੁਕਵੇਂ ਰੁੂਪ ਵਿਚ ਜਾਰੀ ਰਹਿੰਦੀ ਹੈ। ਇਸ ਹਿੰਸਾ ਦੇ ਲਪੇਟੇ ਅੰਦਰ ਅਣਜੰਮੇ ਬੱਚੇ ਤੋਂ ਲੈ ਕੇ ਡੰਗੋਰੀ ਆਸਰੇ ਜੀਵਨ ਜੀਅ ਰਿਹਾ ਸ਼ਖ਼ਸ ਤਕ ਆਇਆ ਸੀ।

ਅਰਪਨਾ ਕੌਰ ਦੀ ਪੇਂਟਿੰਗ ਦੇ ਮੂਹਰਲੇ ਹਿੱਸੇ ਵਗਦੀ ਜਲਧਾਰ ਉੱਪਰ ਮੂਧੇ ਮੂੰਹ ਪਿਆ ਸ਼ਖ਼ਸ ਰੁੜ੍ਹਦਾ ਜਾ ਰਿਹਾ ਹੈ।

ਸਪਸ਼ਟ ਹੀ ਇਹ ਨਿਰਜਿੰਦ ਸਰੀਰ ਹੈ। ਕੁਝ ਹੋਰ ਤੱਤ ਵੀ ਇਸ ਦੀ ਪੁਸ਼ਟੀ ਕਰਦੇ ਹਨ। ਸਰੀਰ ਦਾ ਰੰਗ ਸਿਆਹ ਰੰਗਤ ਵੱਲ ਦਾ ਹੈ। ਇਹ ਰੰਗ ਮੌਤ/ਸੋਗ ਨਾਲ ਵੀ ਜੁੜਿਆ ਹੋਇਆ ਹੈ। ਸਰੀਰ ਦੇ ਅੰਗਾਂ ਵਿਚ ਕੋਈ ਨਕਲੋ-ਹਰਕਤ ਨਹੀਂ। ਆਮ ਤੌਰ ’ਤੇ ਪਾਣੀ ਵਿਚ ਡਿੱਗਣ ਵਾਲਾ ਖ਼ੁਦ ਨੂੰ ਜਿਉਂਦਾ ਰੱਖਣ ਵਾਸਤੇ ਹੱਥ-ਪੈਰ ਮਾਰਦਾ ਹੈ, ਪਰ ਇੱਥੇ ਏਦਾਂ ਦਾ ਕੋਈ ਸੰਕੇਤ ਨਹੀਂ।

ਖ਼ਿਆਲ ਆ ਸਕਦਾ ਹੈ, ਕੀ ਮਰਨ ਵਾਲੇ ਨੇ ਖ਼ੁਦ ਨੂੰ ਵਗਦੇ ਪਾਣੀ ਹਵਾਲੇ ਕਰ ਮਾਰ ਲਿਆ ਹੈ? ਕਿਉਂਕਿ ਸਰੀਰ ਉੱਪਰ ਕੋਈ ਜ਼ਖ਼ਮ ਦਿਖਾਈ ਨਹੀਂ ਦੇ ਰਿਹਾ। ਏਦਾਂ ਉਹ ਹਿੰਸਾ ਦਾ ਸ਼ਿਕਾਰ ਨਹੀਂ। ਪਰ ਜ਼ਰੂਰੀ ਨਹੀਂ ਚਿੱਤਰ ਰਚੇਤਾ ਹਰ ਨਿੱਕੇ-ਨਿੱਕੇ ਵੇਰਵੇ ਨੂੰ ਰੂਪ ਦੇਵੇ। ਕੈਨਵਸ ਉੱਪਰ ਪਾਣੀ ਦੀ ਹੋਂਦ ਦੋ ਅਰਥ ਦੇਂਦੀ ਹੈ। ਚਿਤੇਰੇ ਦੇ ਸ਼ਬਦਾਂ ਅਨੁਸਾਰ ਇਹ ਸਮੇਂ ਰੂਪ ਵਿਚ ਆਇਆ ਹੈ। ਜਿਵੇਂ ਸਮਾਂ ਨਿਰੰਤਰ ਪ੍ਰਵਾਹ ਵਿਚ ਰਹਿੰਦਾ ਹੈ, ਠੀਕ ਉਸੇ ਤਰ੍ਹਾਂ ਵਗਦਾ ਪਾਣੀ ਅਸਥਿਰ ਰਹਿੰਦਾ ਹੈ। ਨਾ ਇਹ ਪੱਖ ਵਿਚ ਵਿਚਰਦਾ ਹੈ, ਨਾ ਹੀ ਵਿਰੋਧ ਵਿਚ। ਵਹਿੰਦਾ ਪਾਣੀ ਤੇਜ਼ ਗਤੀ ਵਿਚ ਹੈ, ਲਹਿਰਾਂ ਇਹੋ ਦੱਸਦੀਆਂ ਹਨ। ਦੂਜਾ, ਵਹਾਅ ਦਾ ਰੰਗ ਨੀਲੇ ਤੋਂ ਕਾਲਾ ਹੋ ਰਿਹਾ ਹੈ ਜਿਉਂ-ਜਿਉਂ ਉਹ ਥੱਲੇ ਵੱਲ ਨੂੰ ਆਉਂਦਾ ਹੈ, ਜੀਵਨ ਤੋਂ ਮੌਤ ਵੱਲ ਦਾ ਸੰਕੇਤ ਦਰਸਾਉਂਦਾ ਹੈ।

ਰੁੜ੍ਹਦੀ ਜਾਂਦੀ ਦੇਹ ਦੇ ਥੱਲੇ ਵੱਲ ਸਫੈ਼ਦ ਪਰਛਾਵਾਂ ਦਿਸਦਾ ਹੈ, ਪਰ ਪਰਛਾਵਾਂ ਤਾਂ ਸਿਆਹ ਹੁੰਦਾ ਹੈ। ਸਾਧਾਰਨ ਰਾਇ ਹੋ ਸਕਦੀ ਹੈ, ਚਿੱਤਰਕਾਰ ਇਕ ਵਿੱਥ ਰਚ ਰਿਹਾ ਹੈ ਦੇਹ ਅਤੇ ਪਾਣੀ ਵਿਚਾਲੇ ਜਿਸ ਕਰਕੇ ਉਸ ਸਫ਼ੈਦ ਰੰਗ ਵਰਤ ਲਿਆ ਹੈ।

ਰੁੜ੍ਹੇ ਜਾ ਰਹੇ ਬੰਦੇ ਤੋਂ ਬਾਅਦ ਪ੍ਰਮੁੱਖ ਆਕਾਰ ਧਰਤੀ ਉੱਪਰ ਬੈਠੇ, ਹੁੱਕਾ ਪੀ ਰਹੇ ਵਡੇਰੀ ਉਮਰ ਦੇ ਆਦਮੀ ਦਾ ਹੈ। ਦੋਵਾਂ ਆਕ੍ਰਿਤੀਆਂ ਦਾ ਆਪਸੀ ਸਬੰਧ ਨਹੀਂ ਬਣਦਾ। ਇਸ ਦੇ ਬਾਵਜੂਦ ਦੋਵਾਂ ਵਿਚਾਲੇ ਅਟੁੱਟ ਸਬੰਧ ਹੈ, ਭਾਵੇਂ ਕਿ ਇਹ ਵਿਰੋਧੀ ਸੁਭਾਅ ਵਾਲਾ ਹੈ। ਆਮ ਮਾਨਵੀ ਫਿਤਰਤ ਹੈ ਕਿ ਅੱਖਾਂ ਅੱਗੇ ਚੰਗਾ-ਮਾੜਾ ਕਾਰਾ ਵਾਪਰਦਾ ਦੇਖ ਉਹ ਉਸ ਵੱਲ ਉਲਰ ਪੈਂਦਾ ਹੈ। ਮਦਦਗਾਰ ਬਣੇ ਜਾਂ ਨਾ, ਭੀੜ ਦਾ ਹਿੱਸਾ ਜ਼ਰੂਰ ਬਣ ਜਾਂਦਾ ਹੈ। ਕੈਨਵਸ ਉੱਪਰ ਆਏ ਇਸ ਸ਼ਖ਼ਸ ਦਾ ਧਿਆਨ ਰੁੜ੍ਹੇ ਜਾ ਰਹੇ ਮਰੇ ਪ੍ਰਾਣੀ ਵੱਲ ਰੰਚ ਮਾਤਰ ਨਹੀਂ ਜਾਂਦਾ। ਹੁੱਕਾ ਪੀਣਾ ਆਰਾਮ-ਪਸੰਦੀ ਨੂੰ ਦਰਸਾਉਂਦਾ ਹੈ। ਮੂੰਹ ਉੱਚਾ ਕਰ ਦੂਜੇ ਪਾਸੇ ਵੱਲ ਦੇਖਣਾ ਅਤਿ ਹਉਮੈ ਦਾ ਪ੍ਰਦਰਸ਼ਨ ਹੈ।

ਆਰਜਾ ਪੱਖੋਂ ਇਹ ਵੱਡਾ ਪ੍ਰਤੀਤ ਹੁੰਦਾ ਹੈ। ਵੱਡੇ ਨੇ ਸਮਾਜ, ਆਲੇ-ਦੁਆਲੇ ਨੂੰ ਦੇਖਿਆ ਪਰਖਿਆ ਹੋਣ ਸਦਕਾ, ਉਹਦੀ ਸਮਝ ਸੰਤੁਲਿਤ ਹੋਣੀ ਚਾਹੀਦੀ ਹੈ, ਜੋ ਨਹੀਂ ਹੈ। ਦੁੱਖ ਦੀ ਗੱਲ ਇਹੋ ਹੈ।

ਇਹ ਅਣਹੋਣੀ ਪੇਂਟਰ ਦੀ ਮਨੋਕਲਪਨਾ ਨਹੀਂ ਸਗੋਂ ਯਥਾਰਥ ਆਧਾਰਿਤ ਚਿੱਤਰਣ ਹੈ। ਪੇਸ਼ਕਾਰੀ ਦੀ ਸਥਿਤੀ-ਪ੍ਰਸਥਿਤੀ ਭਾਵੇਂ ਹਟਵੀਂ ਹੈ। ਦਿੱਲੀ ਨੇ ਹਿੰਸਾ ਦਾ ਵਿਕਰਾਲ ਰੂਪ ਦੇਖਿਆ। ਮਾਰਦਿਆਂ ਨੂੰ ਕਿਸੇ ਰੋਕਿਆ ਨਹੀਂ। ਮਰਦਿਆਂ ਦੀ ਕਿਸੇ ਨੇ ਮਦਦ ਨਹੀਂ ਕੀਤੀ। ਇਸ ਵਰਤਾਰੇ ਦਾ ਅਪਵਾਦ ਕਿਤੇ-ਕਿਤੇ ਮਿਲ ਜਾਂਦਾ ਹੈ। ਚਿੱਤਰ ਵਿਚ ਵੀ ਸਾਰੇ ਚਰਿੱਤਰ ਸੁਚੇਤ-ਅਚੇਤ ਵਾਪਰ ਚੁੱਕੀ ਤ੍ਰਾਸਦੀ ਵੱਲ ਧਿਆਨ ਨਹੀਂ ਦੇ ਰਹੇ।

ਜੇ ਸਮੂਹ ਪੱਖੋਂ ਦੇਖੀਏ ਤਾਂ ਮਰਿਆ ਵਿਅਕਤੀ ਇਕ ਪਾਸੇ ਹੈ ਜਦੋਂਕਿ ਬਾਕੀ ਤਿੰਨਾਂ ਦੀ ਵੱਖਰੀ ਸੰਗਠਿਤ ਇਕਾਈ ਬਣਦੀ ਹੈ। ਮਰ ਚੁੱਕੇ ਵਿਅਕਤੀ ਨਾਲ ਉਹ ਕਿਸੇ ਵੀ ਪੱਧਰ ਉੱਪਰ ਨਹੀਂ ਜੁੜਦੇ। ਹਮਦਰਦੀ ਜਾਂ ਤੀਮਾਰਦਾਰੀ ਤਾਂ ਦੂਰ ਦੀ ਗੱਲ ਹੈ।

ਇਕ ਹੋਰ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਕੈਨਵਸ ਅਨੁਸਾਰ ਮਰਨ ਵਾਲਾ ਗਿਣਤੀ ਪੱਖੋਂ ਇਕ ਹੈ ਜਦੋਂਕਿ ਅਣਡਿੱਠ ਕਰਨ ਵਾਲੇ ਤਿੰਨ। ਅਗਰਭੂਮੀ ਉੱਪਰ ਜੋ ਕੁਝ ਦਿਸ ਰਿਹਾ ਹੈ, ਉਹ ਹੋਰਾਂ ਦੇ ਕਾਰ-ਵਿਹਾਰ ਨੂੰ ਪ੍ਰਭਾਵਿਤ ਨਹੀਂ ਕਰ ਰਿਹਾ।

ਜ਼ਮੀਨ ਉੱਪਰ ਬੈਠੇ ਵਿਅਕਤੀ ਤੋਂ ਕੁਝ ਵਿੱਥ ’ਤੇ ਜਵਾਨ ਜੋੜੀ ਜੀਵਨ ਨੂੰ ਮਾਣ ਰਹੀ ਹੈ। ਇਹ ਸੁਭਾਵਿਕ ਕਿਰਿਆ ਹੈ, ਪਰ ਜਾਇਜ਼ ਨਹੀਂ। ਜਦ ਚਿੱਤਰ ਸਿਰਲੇਖ ਜਾਂ ਚਿੱਤਰ-ਸੰਦਰਭ ਵਿਚਾਰਦੇ ਹਾਂ ਤਾਂ ਝੁਕੇ ਰੁੱਖ ਨਾਲ ਬੰਨ੍ਹੀ ਪੀਂਘ ਚੜ੍ਹ ਹੁਲਾਰੇ ਲੈ ਰਹੀ ਮੁਟਿਆਰ ਨੂੰ ਉਸ ਦਾ ਚਾਹਵਾਨ ਦੇਖ ਰਿਹਾ ਹੈ। ਇਹ ਵੀ ਸੰਸਾਰ ਹੈ, ਦੋ ਜਣਿਆਂ ਦਾ, ਪਰ ਇਹ ਮੁਕੰਮਲ ਸੰਸਾਰ ਨਹੀਂ। ਲੱਗਦਾ ਹੈ ਉਨ੍ਹਾਂ ਦੀ ਉਮਰ ਨੇ ਉਨ੍ਹਾਂ ਨੂੰ ਨਿੱਜ ਤੱਕ ਸੁੰਗੇੜ ਦਿੱਤਾ ਹੈ।

ਮੰਨਿਆ ਜਾਂਦਾ ਹੈ ਕਿ ਸਮਾਜ ਪਰਿਵਾਰ ਹੈ। ਸਮਾਜ ਦੀ ਇਕਾਈ ਪਰਿਵਾਰ ਦਾ ਆਪਣਾ ਨੇਮ ਪ੍ਰਬੰਧ ਹੁੰਦਾ ਹੈ। ਜੇ ਨੇਮਾਂ ਦੀ ਅਚੇਤ-ਸੁਚੇਤ ਪਾਲਣਾ ਹੋ ਰਹੀ ਹੈ ਤਾਂ ਸਾਰਾ ਕੁਝ ਠੀਕ-ਠਾਕ ਚਲਦਾ ਰਹਿੰਦਾ ਹੈ। ਜੇ ਨਹੀਂ ਤਾਂ ਸਾਰਾ ਕੁਝ ਉਲਟ-ਪੁਲਟ ਜਾਂਦਾ ਹੈ। ਇਹ ਦ੍ਰਿਸ਼ ਉਸੇ ਉਲਟ-ਪੁਲਟ ਦੀ ਪੇਸ਼ਕਾਰੀ ਹੈ। ਇਕ ਸ਼ਖ਼ਸ ਮਰ ਚੁੱਕਾ ਹੈ। ਦੂਜਾ ਉਸ ਵੱਲ ਧਿਆਨ ਨਾ ਦੇ ਕੇ ਆਪਣੀ ਆਦਤ ਨੂੰ ਤ੍ਰਿਪਤ ਕਰ ਰਿਹਾ ਹੈ। ਜੋੜਾ ਆਪਣੀ ਚੜ੍ਹਦੀ ਉਮਰ ਦੀ ਮਦ ਮਾਣ ਰਿਹਾ ਹੈ। ਤਣਾਅ ਪਹਿਲੀ ਅਤੇ ਅੰਤਿਮ ਇਕਾਈ ਵਿਚ ਹੈ। ਦੇਸ਼ ਦੇ ਵੱਖ-ਵੱਖ ਖਿੱਤੇ ਸਿੱਖਾਂ ਦਾ ਸ਼ਰੇਆਮ ਕਤਲੇਆਮ ਜਰ ਰਹੇ ਸਨ ਜਦੋਂਕਿ ਜਨਤਾ ਦਾ ਵਡੇਰਾ ਹਿੱਸਾ ਆਪਣੀ ਅਖੌਤੀ ਦੇਸ਼-ਭਗਤੀ, ਸਰਮਾਏ, ਬਹੂਬਲ ਦੇ ਨਸ਼ੇ ਵਿਚ ਸੀ।

ਵਹਿ ਰਿਹਾ ਪਾਣੀ ਸਭ ਤੱਤਾਂ ਤੋਂ ਵੱਧ ਹਲਚਲ ਵਾਲਾ ਤੱਤ ਹੈ। ਇੱਥੇ ਇਹ ਸਮੇਂ ਨੂੰ ਦਰਸਾ ਰਿਹਾ ਹੈ। ਸਮਾਂ ਨਿਰੰਤਰ ਗਤੀਸ਼ੀਲ ਸੁਭਾਅ ਵਾਲਾ ਹੁੰਦਾ ਹੈ। ਪੇਂਟਰ ਅਰਪਨਾ ਕੌਰ ਪਾਣੀ ਨੂੰ ਵੱਖਰੇ ਅਰਥ ਵਿਚ ਬਿਆਨਦੀ ਹੈ, ‘‘ਭਾਸ਼ਾ ਦੇ ਦੋ ਰੂਪ ਹੁੰਦੇ ਹਨ। ਇਕ ਭਾਸ਼ਾ ਆਮ ਬੋਲਚਾਲ ਦੀ ਹੁੰਦੀ ਹੈ ਅਤੇ ਦੂਜੀ ਇਸ ਤੋਂ ਵੱਖਰੀ ਹੁੰਦੀ ਹੈ ਜਿਸ ਦਾ ਸਬੰਧ ਸਾਹਿਤ ਜਾਂ ਕਲਾ ਖੇਤਰ ਨਾਲ ਹੁੰਦਾ ਹੈ। ਇਹ ਨਹੀਂ ਕਿ ਸਾਹਿਤਕ ਭਾਸ਼ਾ ਜਾਂ ਕਲਾ ਭਾਸ਼ਾ ਆਮ ਭਾਸ਼ਾ ਵੱਲੋਂ ਸਵੀਕਾਰੀ ਗਈ ਹੋਵੇ। ਪਾਣੀ ਜੀਵਨ ਦੇਂਦਾ ਹੈ, ਇਹ ਸਰਬ ਸਵੀਕਾਰਿਆ ਤੱਥ ਹੈ। ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ, ਪਰ ਮੈਂ ਜਦ ਸਮੁੰਦਰ ਕੰਢੇ ਖੜ੍ਹੀ ਹੁੰਦੀ ਹਾਂ ਤਾਂ ਮੈਨੂੰ ਸਮੇਂ ਦਾ ਅਹਿਸਾਸ ਹੁੰਦਾ ਹੈ। ਮੈਂ ਮਹਿਸੂਸ ਕਰਦੀ ਹਾਂ ਇਕ ਦਿਨ ਇਹ ਮੈਨੂੰ ਰੋੜ੍ਹ ਕੇ ਲੈ ਜਾਵੇਗਾ। ਮੈਂ ਮਹਿਸੂਸ ਕਰਦੀ ਹਾਂ ਕਿ ਇਕ ਦਿਨ ਇਹ ਮੈਨੂੰ ਆਪਣੀ ਗਹਿਰਾਈ ਵਿਚ ਸਮੋਅ ਲਵੇਗਾ। ਮੈਂ ਪਾਣੀ ਨੂੰ ‘ਸਮੇਂ ਦੇ ਪ੍ਰਤੀਕ’ ਵਜੋਂ ਲਿਆ ਹੈ। ਜਦੋਂ ਮੈਂ ਇਹ ਕੰਮ ਸ਼ੁਰੂ ਕੀਤਾ ਤਾਂ ਮੈਨੂੰ ਸਮੇਂ ਅਤੇ ਮੌਤ ਵਾਸਤੇ ਪ੍ਰਤੀਕ ਦੀ ਲੋੜ ਸੀ। ਕਾਫ਼ੀ ਸੋਚ-ਵਿਚਾਰ ਬਾਅਦ ਮੈਂ ਪਾਣੀ ਦੀ ਚੋਣ ਕੀਤੀ। ਇਸ ਤਰ੍ਹਾਂ ਇਹ ਦੋ ਵਿਪਰੀਤ ਦਿਸ਼ਾਵਾਂ ਨੂੰ ਛੋਂਹਦਾ ਹੈ, ਜ਼ਿੰਦਗੀ ਅਤੇ ਮੌਤ ਨੂੰ।’’

ਇਹ ਵਿਚਾਰ ਚਿੱਤਰ ਨੂੰ ਖ਼ਾਸ ਬਣਾਉਂਦਾ ਹੈ। ਸਤਹੀ ਪੱਧਰ ਉਪਰ ਦੇਖਣ ਨਾਲ ਲੱਗਦਾ ਹੈ ਕਿ ਧਰਤੀ ਦੋ ਨੀਲੇ ਪ੍ਰਵਾਹਾਂ ਦੇ ਵਿਚ-ਵਿਚਾਲੇ ਹੈ। ਮੂਹਰਲੇ ਪ੍ਰਵਾਹ ਵਿਚ ਮੌਤ ਹੈ ਅਤੇ ਉਪਰਲੇ ਪ੍ਰਵਾਹ ਵਿਚ ਜੀਵਨ, ਮੋਹ, ਸੰਗ-ਸਾਥ ਹੈ।

ਕੈਨਵਸ ਦੀ ਵੰਡ ਤਿੰਨ ਭਾਗਾਂ ਵਿਚ ਹੋਈ ਹੈ ਜੋ ਲੇਟਵੀਂ ਅਤੇ ਸਮਾਨਾਂਤਰ ਨਹੀਂ। ਵੰਡ ਕੋਣਿਕ ਤੋਂ ਹਲਕੀ ਕੋਣਿਕ ਹੁੰਦੀ ਜਾਂਦੀ ਹੈ। ਸਪਾਟ ਧਰਾਤਲ ਕਿਸੇ ਅੰਗ ਦਾ ਹਿੱਸਾ ਨਹੀਂ ਬਣਿਆ। ਗੂੜ੍ਹੇ ਰੰਗ ਵਿਚ ਸਫੈ਼ਦ ਦੀ ਮਿਲਾਵਟ ਕਰ ਉਸ ਨੂੰ ਹਲਕਾ ਕਰ ਲਿਆ ਗਿਆ ਹੈ। ਬੁਰਸ਼ ਛੋਹਾਂ ਨਾਲ ਰਚਿਆ ਟੈਕਸਚਰ ‘ਲਘੂ ਚਿੱਤਰ’ ਵਿਚ ਨਹੀਂ ਮਿਲਦਾ। ਲਘੂ-ਚਿੱਤਰਾਂ ਦੇ ਚਿਤੇਰਿਆਂ ਦੇ ਕੰਮ ਵਿਚ ਬਾਰੀਕੀ ਹੁੰਦੀ ਹੈ। ਸਪੇਸ ਥੋੜ੍ਹਾ ਹੋਣ ਕਾਰਨ ਹਰ ਵਸਤੂ, ਇਕਾਈ ਨੂੰ ਧਿਆਨ, ਠਹਿਰਾਅ ਨਾਲ ਬਣਾਇਆ ਜਾਂਦਾ ਹੈ। ਇਸ ਦ੍ਰਿਸ਼ ਰਚਨਾ ਵਿਚ ਹੂ-ਬ-ਹੂ ਉਹ ਗੁਣ-ਲੱਛਣ ਨਹੀਂ ਜਿਹੜੇ ਲਘੂ-ਚਿੱਤਰਾਂ ਵਿਚ ਹੁੰਦੇ ਹਨ।

ਤਿੰਨਾਂ ਹਿੱਸਿਆਂ ਦਾ ਆਪਣਾ ਆਕਾਰ ਅਤੇ ਰੰਗ ਯੋਜਨਾ ਹੈ। ਤਿੰਨੋਂ ਥਾਈਂ ਪੇਸ਼ ਵਿਅਕਤੀਆਂ ਦੀ ਸਥਿਤੀ ਵੀ ਭਿੰਨਤਾ ਵਾਲੀ ਹੈ। ਇਸੇ ਵਿਸ਼ੇ ਨੂੰ ਆਧਾਰ ਬਣਾ ਕੇ ਅਰਪਨਾ ਕੌਰ ਲੜੀਵਾਰ ਕੰਮ ਆਰੰਭਦੀ ਹੈ ਜਿਸ ਨੂੰ ‘ਵਰਲਡ ਗੋਜ਼ ਔਨ’ ਦਾ ਨਾਂ ਦਿੱਤਾ ਜਾਂਦਾ ਹੈ। ਉਹ ਵਿਚਾਰ, ਗਹਿਰਾਈ, ਅਰਥ ਵਿਸਥਾਰ ਪੱਖੋਂ ਦਰਸ਼ਕ ਮਨ ਉੱਪਰ ਵੱਖਰੀ ਛਾਪ ਛੱਡਦੀ ਹੈ।

ਸੰਪਰਕ: 98990-91186

Leave a Reply

Your email address will not be published. Required fields are marked *