ਮੋਟਾਪੇ ਵਾਲੇ ਲੋਕਾਂ ਨੂੰ ਬੁਢਾਪੇ ‘ਚ ਇਸ ਵੱਡੀ ਸਮੱਸਿਆ ਦਾ ਕਰਨਾ ਪੈ ਸਕਦਾ ਹੈ ਸਾਹਮਣਾ, ਖੋਜ ‘ਚ ਦਿੱਤੀ ਚੇਤਾਵਨੀ
ਜੇਕਰ ਤੁਹਾਡੇ ਘਰ ‘ਚ ਕੋਈ ਮੋਟਾਪੇ ਅਤੇ ਡਿਮੇਂਸ਼ੀਆ ਦਾ ਮਰੀਜ਼ ਹੈ ਤਾਂ ਇਸ ਖਬਰ ਨੂੰ ਧਿਆਨ ਨਾਲ ਪੜ੍ਹੋ। ਖੋਜ ‘ਚ ਇਸ ਬੀਮਾਰੀ ਨਾਲ ਜੁੜੇ ਕੁਝ ਨਵੇਂ ਲੱਛਣ ਸਾਹਮਣੇ ਆਏ ਹਨ। ਇਸ ਦੇ ਆਧਾਰ ‘ਤੇ ਤੁਸੀਂ ਇਸ ਦੀਆਂ ਸੰਭਾਵਨਾਵਾਂ ਬਾਰੇ ਪਤਾ ਲਗਾ ਸਕਦੇ ਹੋ। ਮੋਟਾਪਾ ਇਕ ਜੀਵਨ ਸ਼ੈਲੀ ਦੀ ਬਿਮਾਰੀ ਹੈ ਅਤੇ ਦੁਨੀਆ ਭਰ ਵਿੱਚ ਲਗਾਤਾਰ ਵੱਧ ਰਹੀ ਹੈ। ਸਰਕੋਪੇਨਿਕ ਮੋਟਾਪਾ ਇਕ ਅਜਿਹੀ ਸਥਿਤੀ ਹੈ ਜਿਸਦਾ ਮੁਲਾਂਕਣ ਮਰੀਜ਼ ਦੇ ਬਾਡੀ ਮਾਸ ਇੰਡੈਕਸ (BMI) ਅਤੇ ਸਮਝ ਦੀ ਸ਼ਕਤੀ ਦੇ ਅਧਾਰ ‘ਤੇ ਕੀਤਾ ਜਾਂਦਾ ਹੈ।
ਡਿਮੇਨਸ਼ੀਆ ਇਕ ਅਜਿਹੀ ਸਥਿਤੀ ਹੈ ਜਿਸ ਵਿੱਚ ਸੋਚਣ ਤੇ ਸਮਾਜਿਕ ਗਤੀਵਿਧੀਆਂ ਨਾਲ ਸਬੰਧਤ ਯਾਦਦਾਸ਼ਤ ਤੇ ਯੋਗਤਾਵਾਂ ਵਿੱਚ ਹੌਲੀ ਹੌਲੀ ਗਿਰਾਵਟ ਆਉਂਦੀ ਹੈ। ਇਸ ਨਾਲ ਬਜ਼ੁਰਗਾਂ ਦਾ ਜਿਊਣਾ ਮੁਸ਼ਕਲ ਹੋ ਜਾਂਦਾ ਹੈ।
ਜਾਪਾਨ ਦੀ ਜੁਨਟੇਂਡੋ ਯੂਨੀਵਰਸਿਟੀ ਦੁਆਰਾ ਕੀਤੀ ਗਈ ਇਕ ਖੋਜ ਵਿੱਚ, ਵਿਗਿਆਨੀਆਂ ਨੇ ਪਾਇਆ ਕਿ ਬੁਢਾਪੇ ਵਿੱਚ ਦਿਮਾਗੀ ਕਮਜ਼ੋਰੀ ਲਈ ਸਰਕੋਪੇਨਿਕ ਮੋਟਾਪਾ ਵੀ ਜ਼ਿੰਮੇਵਾਰ ਹੋ ਸਕਦਾ ਹੈ। ਅਧਿਐਨ ਦੇ ਨਤੀਜੇ ਕਲੀਨਿਕਲ ਨਿਊਟ੍ਰੀਸ਼ਨ ਜਰਨਲ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ। ਇਸ ਦੇ ਵਧਣ ਨਾਲ ਯਾਦਦਾਸ਼ਤ ਖਰਾਬ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ।
ਇਹ ਸਮੱਸਿਆਵਾਂ ਆਉਂਦੀਆਂ ਹਨ
ਉਮਰ-ਸਬੰਧਤ ਮੈਕੂਲਰ ਡੀਜਨਰੇਸ਼ਨ ਕਾਰਨ, ਅੱਖ ਵਿੱਚ ਰੈਟੀਨਾ ਦਾ ਕੇਂਦਰ ਕਮਜ਼ੋਰ ਹੋ ਜਾਂਦਾ ਹੈ। ਇਸ ਦਾ ਮੁੱਖ ਲੱਛਣ ਕਮਜ਼ੋਰ ਨਜ਼ਰ ਹੈ। ਜਦੋਂ ਕਿ ਡਿਮੇਨਸ਼ੀਆ ਵਿੱਚ, ਇੱਕ ਵਿਅਕਤੀ ਦੀ ਯਾਦ ਰੱਖਣ, ਸੋਚਣ ਜਾਂ ਫੈਸਲੇ ਲੈਣ ਦੀ ਸਮਰੱਥਾ ਕਮਜ਼ੋਰ ਹੋਣ ਲੱਗਦੀ ਹੈ। ਇਸ ਕਾਰਨ ਮਰੀਜ਼ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ‘ਚ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਡਿਮੇਨਸ਼ੀਆ ਆਮ ਤੌਰ ‘ਤੇ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਹੁੰਦਾ ਹੈ।