30 ਸਾਲ ਦੀ ਉਮਰ ’ਚ ਘੱਟ ਰਹੀ ਹੈ ਚਿਹਰੇ ਦੀ ਖ਼ੂਬਸੂਰਤੀ ਤਾਂ ‘ਮਲਾਈ’ ਸਣੇ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ

30 ਸਾਲ ਦੀ ਉਮਰ ਹੋਣ ’ਤੇ ਚਿਹਰੇ ਦੀ ਖ਼ੂਬਸੂਰਤੀ ਘੱਟਣੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਉਮਰ ਤੋਂ ਬਾਅਦ ਚਿਹਰੇ ’ਤੇ ਝੁਰੜੀਆਂ, ਛਾਈਆਂ, ਦਾਗ ਸਣੇ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਆਪਣੀ ਖ਼ੂਬਸੂਰਤੀ ਨੂੰ ਬਰਕਰਾਰ ਰੱਖਣ ਲਈ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਅਤੇ ਟ੍ਰੀਟਮੈਂਟ ਦਾ ਸਹਾਰਾ ਲੈਂਦੇ ਹਨ, ਜਿਨ੍ਹਾਂ ਦੇ ਬਹੁਤ ਸਾਰੇ ਸਾਈਡ ਇਫੈਕਟ ਹੁੰਦੇ ਹਨ। ਖ਼ੂਬਸੂਰਤੀ ਨੂੰ ਕਾਇਮ ਰੱਖਣ ਲਈ ਘਰੇਲੂ ਫੇਸਪੈਕ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਅੱਜ ਅਸੀਂ ਤੁਹਾਨੂੰ ਅਜਿਹੇ ਫੇਸਪੈਕ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਰਾਤ ਨੂੰ ਸੋਣ ਤੋਂ ਪਹਿਲਾਂ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਨਾਲ ਚਿਹਰੇ ਦੀ ਚਮਕ ਵਧੇਗੀ ਅਤੇ ਝੁਰੜੀਆਂ, ਛਾਈਆਂ ਵਰਗੀਆਂ ਕਈ ਸਮੱਸਿਆਵਾਂ ਦੂਰ ਹੋ ਜਾਣਗੀਆਂ….

ਗਲੀਸਰੀਨ ਅਤੇ ਨਿੰਬੂ
ਰਾਤ ਨੂੰ ਸੌਣ ਤੋਂ ਪਹਿਲਾਂ ਗਲੀਸਰੀਰ ਵਿੱਚ ਨਿੰਬੂ ਦਾ ਰਸ ਅਤੇ ਗੁਲਾਬ ਜਲ ਮਿਲਾ ਕੇ ਫੇਸ ਪੈਕ ਤਿਆਰ ਕਰੋ। ਇਸ ਨੂੰ ਚਿਹਰੇ ’ਤੇ 10 ਮਿੰਟ ਲਈ ਲਗਾ ਕੇ ਮਸਾਜ਼ ਕਰੋ। 20 ਮਿੰਟ ਵਾਅਦ ਠੰਢੇ ਪਾਣੀ ਨਾਲ ਚਿਹਰਾ ਧੋ ਲਓ। ਜੇਕਰ ਤੁਹਾਡੀ ਚਮੜੀ ਆਇਲੀ ਹੈ, ਤਾਂ ਤੁਹਾਨੂੰ ਇਸ ਫੇਸਪੈਕ ਦਾ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਨੂੰ ਚਿਹਰੇ ’ਤੇ ਲਾਉਣ ਨਾਲ ਐਕਸਟਰਾ ਆਇਲ ਨਿਕਲ ਜਾਵੇਗਾ ਅਤੇ ਚਮੜੀ ਗਲੋ ਕਰੇਗੀ ।

ਮਲਾਈ ਅਤੇ ਗੁਲਾਬ ਜਲ
ਮਲਾਈ ਦਾ ਇਸਤੇਮਾਲ ਖ਼ੂਬਸੂਰਤੀ ਵਧਾਉਣ ਲਈ ਕੀਤਾ ਜਾਂਦਾ ਹੈ। ਰਾਤ ਨੂੰ ਸੋਣ ਤੋਂ ਪਹਿਲਾਂ ਮਲਾਈ ਵਿੱਚ ਗੁਲਾਬ ਜਲ ਮਿਲਾ ਕੇ ਚਿਹਰੇ ’ਤੇ ਲਗਾਓ ਅਤੇ 5 ਮਿੰਟ ਲਈ ਮਸਾਜ ਕਰੋ। 10 ਮਿੰਟ ਬਾਅਦ ਚਿਹਰਾ ਕੋਸੇ ਪਾਣੀ ਨਾਲ ਧੋ ਲਓ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਚਿਹਰੇ ਦੀ ਡ੍ਰਾਈਨੈੱਸ ਦੂਰ ਹੋ ਜਾਵੇਗੀ। ਜੇਕਰ ਤੁਹਾਡੀ ਸਕਿਨ ਜ਼ਿਆਦਾ ਡ੍ਰਾਈ ਹੈ, ਤਾਂ ਇਹ ਫੇਸ ਪੈਕ ਤੁਹਾਡੇ ਲਈ ਬੈਸਟ ਹੈ।

ਵਿਟਾਮਿਨ-ਈ ਕੈਪਸੂਲ ਅਤੇ ਗੁਲਾਬ ਜਲ
ਵਿਟਾਮਿਨ-ਈ ਕੈਪਸੂਲ ਸਕਿਨ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਗਰਮੀਆਂ ਵਿੱਚ ਚਿਹਰੇ ਦਾ ਗਲੋਅ ਬਰਕਰਾਰ ਰੱਖਣ ਲਈ ਰਾਤ ਨੂੰ ਸੋਣ ਤੋਂ ਪਹਿਲਾਂ ਇਸ ਕੈਪਸੂਲ ਦਾ ਇਸਤੇਮਾਲ ਕਰੋ। ਵਿਟਾਮਿਨ-ਈ ਕੈਪਸੂਲ ਵਿਚੋਂ ਤੇਲ ਕੱਢ ਕੇ ਗੁਲਾਬ ਜਲ ਵਿਚ ਮਿਲਾ ਕੇ 10-15 ਮਿੰਟ ਲਈ ਚਿਹਰੇ ’ਤੇ ਲਗਾ ਕੇ ਰੱਖੋ। ਫਿਰ ਹਲਕੀ ਮਸਾਜ਼ ਕਰ ਕੇ ਚਿਹਰਾ ਧੋ ਲਵੋ ।

ਅੰਡਾ ਅਤੇ ਦਹੀਂ
ਵਾਲਾਂ ਅਤੇ ਚਮੜੀ ਲਈ ਅੰਡਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਆਪਣੇ ਬੇਜਾਨ ਚਿਹਰੇ ’ਤੇ ਗਲੋ ਚਾਹੁੰਦੇ ਹੋ ਤਾਂ ਆਂਡੇ ਦੇ ਸਫੇਦ ਭਾਗ ਨੂੰ ਦਹੀਂ ਵਿੱਚ ਮਿਲਾ ਕੇ 15 ਮਿੰਟ ਤੱਕ ਚਿਹਰੇ ’ਤੇ ਲਗਾਓ। ਇਸ ਤੋਂ ਬਾਅਦ ਠੰਡੇ ਪਾਣੀ ਨਾਲ ਚਿਹਰਾ ਧੋ ਲਓ। ਹਫ਼ਤੇ ਵਿੱਚ 1-2 ਵਾਰ ਇਹ ਜ਼ਰੂਰ ਲਗਾਓ। ਇਸ ਨਾਲ ਚਿਹਰੇ ਦੀ ਹਰ ਸਮੱਸਿਆ ਦੂਰ ਹੋ ਜਾਵੇਗੀ।

Leave a Reply

Your email address will not be published. Required fields are marked *