ਵਾਇਰਲ ਬੁਖ਼ਾਰ ਹੋਣ ’ਤੇ ਲੋਕ ਖਾਣ ‘ਡ੍ਰਾਈ ਫਰੂਟਸ’ ਤੇ ਕਰੋ ਇਹ ਪ੍ਰਹੇਜ਼

ਮੌਸਮ ‘ਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ। ਦਿਨ ‘ਚ ਇਕਦਮ ਗਰਮੀ ਹੋ ਜਾਂਦੀ ਹੈ ਅਤੇ ਰਾਤ ਦੀ ਨਮੀ ਲੋਕਾਂ ਨੂੰ ਬੀਮਾਰੀਆਂ ਦੀ ਲਪੇਟ ‘ਚ ਲੈ ਰਹੀ ਹੈ। ਡਾਕਟਰਾਂ ਕੋਲ ਲੱਗੀ ਭੀੜ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵਾਇਰਲ ਬੁਖ਼ਾਰ ਨੇ ਵੀ ਆਪਣੀ ਦਸਤਕ ਦੇ ਦਿੱਤੀ ਹੈ। ਵਾਇਰਲ ਬੁਖ਼ਾਰ ਸਾਡੇ ਸਰੀਰ ਨੂੰ ਕਮਜ਼ੋਰ ਕਰ ਦਿੰਦੇ ਹੈ, ਜਿਸ ਕਾਰਨ ਸਰੀਰ ‘ਚ ਇੰਫੈਕਸ਼ਨ ਬਹੁਤ ਤੇਜੀ ਨਾਲ ਵਧਦਾ ਹੈ। ਇਹ ਬੁਖ਼ਾਰ ਬਹੁਤ ਤੇਜੀ ਨਾਲ ਇਕ ਇਨਸਾਨ ਤੋਂ ਦੂਜੇ ਇਨਸਾਨ ਤੱਕ ਪਹੁੰਚਦਾ ਹੈ। ਅਜਿਹੇ ‘ਚ ਤੁਹਾਨੂੰ ਇਸ ਦੇ ਲੱਛਣ, ਕਾਰਨਾਂ ਦੀ ਪਛਾਣ ਕਰਕੇ ਆਪਣੀ ਡਾਈਟ ‘ਤੇ ਧਿਆਨ ਦੇਣਾ ਚਾਹੀਦਾ। ਵਾਇਰਲ ਬੁਖ਼ਾਰ ‘ਚ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ…..

ਕੀ ਹੈ ਵਾਇਰਲ ਬੁਖ਼ਾਰ?
ਵਾਇਰਸ ਦੇ ਲਾਗ ਨਾਲ ਹੋਣ ਵਾਲੇ ਬੁਖ਼ਾਰ ਨੂੰ ਵਾਇਰਲ ਬੁਖ਼ਾਰ ਆਖਿਆ ਜਾਂਦਾ ਹੈ। ਇਹ ਬੁਖ਼ਾਰ ਬੁੱਢਿਆਂ ਤੇ ਬੱਚਿਆਂ ਨੂੰ ਆਸਾਨੀ ਨਾਲ ਆਪਣੀ ਲਪੇਟ ‘ਚ ਲੈ ਲੈਂਦਾ ਹੈ। ਵਾਇਰਲ ਬੁਖ਼ਾਰ ਹੋਣ ਨਾਲ ਵਿਅਕਤੀ ਨੂੰ ਅਚਾਨਕ ਤੇਜ ਬੁਖ਼ਾਰ ਹੁੰਦਾ ਹੈ ਅਤੇ ਕਦੇ ਸਰੀਰ ਠੰਡਾ ਪੈ ਜਾਂਦਾ ਹੈ। ਅੱਖਾਂ ‘ਚ ਜਲਨ, ਸਿਰਦਰਦ, ਸਰੀਰ ‘ਚ ਦਰਦ, ਥਕਾਵਟ ਤੇ ਉਲਟੀ ਦਾ ਆਉਣਾ, ਗਲੇ ‘ਚ ਦਰਦ ਦੀ ਸਮੱਸਿਆ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਕੁਝ ਲੋਕ ਆਪਣਾ ਖਾਣਾ-ਪੀਣਾ ਛੱਡ ਦਿੰਦੇ ਹਨ ਪਰ ਇਸ ਬੁਖ਼ਾਰ ‘ਚ ਖਾਣਾ ਛੱਡਣ ਦੀ ਬਜਾਏ ਸਗੋਂ ਆਪਣੀ ਡਾਈਟ ‘ਤੇ ਧਿਆਨ ਦਿਓ। 

ਵਾਇਰਲ ਬੁਖ਼ਾਰ ਦੇ ਕਾਰਨ
ਜਦੋਂ ਬੀਮਾਰ ਵਿਅਕਤੀ ਛਿੱਕਦਾ, ਖੰਘਦਾ ਜਾਂ ਗੱਲ ਕਰਦਾ ਹੈ ਤਾਂ ਤਰਲ ਪਦਾਰਥ ਦੇ ਛੋਟੇ ਫੁਹਾਰ ਨਿਕਲਦੇ ਹਨ, ਜੋ ਸਾਹ ਰਾਹੀਂ ਦੂਜੇ ਵਿਅਕਤੀ ਦੇ ਸਰੀਰ ‘ਚ ਪ੍ਰਵੇਸ਼ ਕਰ ਸਕਦੇ ਹਨ। ਜੇਕਰ ਇਕ ਵਾਇਰਸ ਵੀ ਸਰੀਰ ‘ਚ ਪ੍ਰਵੇਸ਼ ਕਰ ਜਾਂਦਾ ਹੈ ਤਾਂ ਉਹ 16 ਤੋਂ 48 ਘੰਟਿਆਂ ‘ਚ ਪੂਰੇ ਸਰੀਰ ‘ਚ ਫੈਲ ਜਾਂਦਾ ਹੈ। ਇਸ ਲਈ ਅਜਿਹੇ ‘ਚ ਆਪਣੇ ਮੂੰਹ ਨੂੰ ਕਵਰ ਕਰਕੇ ਰੱਖਣਾ ਚਾਹੀਦਾ ਹੈ। ਇਸ ਲਈ ਜਿਥੇ ਤੱਕ ਸੰਭਵ ਹੋ ਸਕੇ ਵਾਇਰਲ ‘ਚ ਖੂਬ ਖਾਣਾ ਖਾਓ ਅਤੇ ਡਿਹਾਈਡੇਸ਼ਨ ਤੋਂ ਬਚਣ ਲਈ ਖੂਬ ਪਾਣੀ ਪੀਓ। 

ਵਾਇਰਲ ਬੁਖ਼ਾਰ ‘ਚ ਕੀ ਖਾਣਾ ਚਾਹੀਦਾ ਹੈ :-

ਨਿੰਬੂ ਤੇ ਮੌਸਮੀ ਸੰਤਰਾ
ਵਾਇਰਲ ਬੁਖ਼ਾਰ ‘ਚ ਮੌਸਮੀ ਸੰਤਰਾ ਅਤੇ ਨਿੰਬੂ ਖਾਓ। ਇਸ ‘ਚ ਵਿਟਾਮਿਨ-ਸੀ ਤੇ ਵੀਟਾ ਕੈਰੋਟੀਂਸ ਹੁੰਦੇ ਹਨ, ਜੋ ਰੋਗ-ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ, ਜਿਸ ਨਾਲ ਸਿਹਤ ‘ਚ ਹੌਲੀ-ਹੌਲੀ ਸੁਧਾਰ ਹੁੰਦਾ ਹੈ।

ਡ੍ਰਾਈ ਫਰੂਟਸ
ਇਸ ਬੁਖ਼ਾਰ ‘ਚ ਡ੍ਰਾਈ ਫਰੂਡਸ ਜ਼ਰੂਰ ਖਾਓ, ਕਿਉਂਕਿ ਇਸ ‘ਚ ਜਿੰਕ ਦੀ ਮਾਤਰਾ ਚੰਗੀ ਹੁੰਦੀ ਹੈ। ਇਸ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ ਅਤੇ ਬੁਖ਼ਾਰ ‘ਚ ਸੁਧਾਰ ਆਉਂਦਾ ਹੈ। ਡ੍ਰਾਈ ਫਰੂਟਸ ‘ਚ ਬਾਦਾਮ, ਕਿਸ਼ਮਿਸ਼ ਜ਼ਰੂਰ ਸ਼ਾਮਲ ਕਰੋ। 

ਤੁਲਸੀ
ਤੁਲਸੀ ਦੇ ਪੱਤੇ ਖਾਂਸੀ, ਜੁਕਾਮ, ਬੁਖਾਰ ਅਤੇ ਸਾਹ ਸਬੰਧੀ ਰੋਗਾਂ ਨਾਲ ਲੜਨ ‘ਚ ਮਦਦ ਮਿਲਦੀ ਹੈ। ਬਦਲਦੇ ਮੌਸਮ ‘ਚ ਤੁਲਸੀ ਦੀਆਂ ਪੱਤੀਆਂ ਨੂੰ ਉਬਾਲ ਕੇ ਜਾਂ ਚਾਹ ‘ਚ ਪਾ ਕੇ ਪੀਣ ਨਾਲ ਨੱਕ ਤੇ ਗਲੇ ਦੇ ਇੰਫੈਕਸ਼ਨ ਤੋਂ ਰਾਹਤ ਮਿਲਦੀ ਹੈ।

ਸੰਤਰੇ ਦਾ ਜੂਸ
ਵਾਇਰਲ ਬੁਖ਼ਾਰ ਦੌਰਾਨ ਸੰਤਰੇ ਦਾ ਜੂਸ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਸਰੀਰ ਨੂੰ ਮਜ਼ਬੂਤੀ ਦੇਣ ‘ਚ ਸੰਤਰੇ ਦਾ ਜੂਸ ਕਾਫ਼ੀ ਫ਼ਾਇਦੇਮੰਦ ਹੈ।

ਉਬਲੀਆਂ ਸਬਜ਼ੀਆਂ
ਵਾਇਰਲ ਬੁਖ਼ਾਰ ‘ਚ ਘੱਟ ਉਬਾਲੀਆਂ ਹੋਈਆਂ ਸਬਜ਼ੀਆਂ ਨੂੰ ਬਿਨਾਂ ਮਸਾਲਾ ਪਾ ਕੇ ਖਾਣਾ ਕਾਫ਼ੀ ਫ਼ਾਇਦੇਮੰਦ ਹੈ। ਕਾਲੀ ਮਿਰਚ ਤੇ ਹਲਕਾ ਨਮਕ ਉਬਲੀਆਂ ਹੋਈਆਂ ਸਬਜ਼ੀਆਂ ‘ਚ ਪਾ ਕੇ ਖਾਣ ਨਾਲ ਸਰੀਰ ਦਾ ਤਾਪਮਾਨ ਵੀ ਸਮਾਨ ਰਹਿੰਦਾ ਹੈ।

ਦਹੀਂ
ਵਾਇਰਲ ਬੁਖ਼ਾਰ ‘ਚ ਦਹੀਂ ਦਾ ਸੇਵਨ ਕਰੋਂ। ਦਹੀ ਖਾਣ ਨਾਲ ਬੈਕਟੀਰੀਆ ਨਾਲ ਲੜਨ ‘ਚ ਮਦਦ ਮਿਲਦੀ ਹੈ ਅਤੇ ਨਾਲ ਹੀ ਇਸ ਨਾਲ ਪਾਚਨ ਕਿਰਿਆ ਵੀ ਸਹੀ ਰਹਿੰਦੀ ਹੈ। 

ਕੇਲੇ ਤੇ ਸੇਬ
ਵਾਇਰਲ ਬੁਖ਼ਾਰ ‘ਚ ਜਿੰਨਾ ਹੋ ਸਕੇ ਕੇਲੇ ਅਤੇ ਸੇਬ ਜ਼ਿਆਦਾ ਖਾਣੇ ਚਾਹੀਦੇ ਹਨ। ਇਨ੍ਹਾਂ ਫਲਾਂ ‘ਚ ਅਧਿਕ ਮਾਤਰਾ ‘ਚ ਪੋਟਾਸ਼ੀਅਮ ਹੁੰਦਾ ਹੈ, ਜੋ ਵਾਇਰਲ ਬੁਖ਼ਾਰ ‘ਚ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਰਾਹਤ ਦਿੰਦਾ ਹੈ। ਵਾਇਰਲ ਬੁਖ਼ਾਰ ਹੋਣ ‘ਤੇ ਛੀਲੇ ਹੋਏ ਫਲਾਂ ਦਾ ਹੀ ਸੇਵਨ ਕਰਨਾ ਚਾਹੀਦਾ ਹੈ।

ਵਾਇਰਲ ਬੁਖ਼ਾਰ ‘ਚ ਕੀ ਨਹੀਂ ਖਾਣਾ ਚਾਹੀਦਾ : –

ਫ੍ਰਾਈ ਫੂਡਸ
ਵਾਇਰਲ ਬੁਖ਼ਾਰ ‘ਚ ਫ੍ਰਾਈ ਭੋਜਨ ਕਾਫ਼ੀ ਨੁਕਸਾਨਦਾਇਕ ਹੋ ਸਕਦਾ ਹੈ, ਜਿਵੇਂ ਫ੍ਰੇਂਚ ਫਾਈਜ਼ ਤੇ ਜੰਕ ਫੂਡ ਆਦਿ। ਇਨ੍ਹਾਂ ਨੂੰ ਬੁਖ਼ਾਰ ‘ਚ ਨਹੀਂ ਖਾਣਾ ਚਾਹੀਦਾ। 

ਕੁਕੀਜ਼ ਅਤੇ ਬਿਸਕੁਟ
ਸਰਦੀ-ਜ਼ੁਕਾਮ ਹੋਣ ‘ਤੇ ਕੁਕੀਜ਼, ਬਿਸਕੁਟ ਤੇ ਬਾਜ਼ਾਰ ਦੀ ਬੇਕਰੀ ਤੋਂ ਪਰਹੇਜ ਕਰਨਾ ਚਾਹੀਦਾ। ਦਰਅਸਲ, ਇਹ ਸਭ ਕਫ ਬਣਾਉਂਦੇ ਹਨ, ਜਿਸ ਨਾਲ ਸਮੱਸਿਆ ਵਧ ਜਾਂਦੀ ਹੈ। 

ਠੰਡੀਆਂ ਚੀਜ਼ਾਂ ਦਾ ਨਾ ਕਰੋ ਇਸਤੇਮਾਲ
ਵਾਇਰਲ ਬੁਖ਼ਾਰ ‘ਚ ਠੰਡਾ ਤੇ ਤਰਲ ਪਦਾਰਥਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਸਰੀਰ ‘ਚ ਪਾਣੀ ਰੋਕਦੇ ਹਨ, ਜਿਨ੍ਹਾਂ ਨਾਲ ਅਸੰਤੁਲਨ ਹੁੰਦਾ ਹੈ। ਵਾਇਰਲ ਹੋਣ ‘ਤੇ ਦਿਮਾਗ ‘ਤੇ ਬਿਲਕੁਲ ਜੋਰ ਨਾ ਪਾਓ, ਕਿਉਂਕਿ ਅਜਿਹਾ ਕਰਨ ਨਾਲ ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ ਘੱਟ ਹੁੰਦੀ ਹੈ, ਜਿਸ ਨਾਲ ਠੀਕ ਹੋਣ ‘ਚ ਦੇਰੀ ਲੱਗੇਗੀ।

Leave a Reply

Your email address will not be published. Required fields are marked *