ਘਰ ਦੀ ਸਾਫ਼-ਸਫ਼ਾਈ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਚਮਕ ਜਾਵੇਗਾ ਤੁਹਾਡਾ ਘਰ

ਸਾਫ਼-ਸੁਥਰਾ ਘਰ ਸਭ ਨੂੰ ਚੰਗਾ ਲੱਗਦਾ ਹੈ। ਘਰ ਸਾਫ਼ ਹੋਣ ਨਾਲ ਸਿਹਤ ਵੀ ਚੰਗੀ ਰਹਿੰਦੀ ਹੈ। ਰੋਜ਼ਾਨਾ ਘਰ ਦੀ ਸਾਫ਼-ਸਫ਼ਾਈ ਕਰਨ ’ਚ ਬਹੁਤ ਸਮਾਂ ਲੱਗ ਜਾਂਦਾ ਹੈ। ਕਈ ਜਨਾਨੀਆਂ ਅਜਿਹੀਆਂ ਹਨ, ਜੋ ਬਾਹਰ ਕੰਮ ਕਰਨ ਜਾਂਦੀਆਂ ਹਨ। ਉਹ ਹਫ਼ਤੇ ਦੇ ਇਕ ਦਿਨ ਹੀ ਘਰ ਦੀ ਚੰਗੀ ਤਰ੍ਹਾਂ ਨਾਲ ਸਾਫ਼-ਸਫ਼ਾਈ ਕਰਦੀਆਂ ਹਨ। ਇਕ ਸੋਧ ਮੁਤਾਬਕ ਜਨਾਨੀਆਂ ਘਰ ਦੀ ਸਾਫ਼-ਸਫ਼ਾਈ ਕਰਨ ’ਚ ਘੱਟ ਤੋਂ ਘੱਟ 7 ਤੋਂ 19 ਘੰਟੇ ਖ਼ਰਾਬ ਕਰਦੀਆਂ ਹਨ। ਅੱਜ ਅਸੀਂ ਤੁਹਾਨੂੰ ਘਰ ਦੇ ਕੋਨਿਆਂ ਨੂੰ ਸਾਫ਼ ਕਰਨ ਲਈ ਕੁਝ ਸੌਖੇ ਢੰਗ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਆਪਣਾ ਸਮਾਂ ਬਚਾ ਸਕਦੇ ਹੋ। ਅਸੀਂ ਘਰ ਨੂੰ ਕੀਟਾਣੁ ਮੁਕਤ ਰੱਖਣ ਲਈ ਕੁਝ ਛੋਟੇ-ਛੋਟੇ ਟਿਪਸ ਦੱਸਣ ਜਾ ਰਹੇ ਹਾਂ, ਜਿਸ ਨਾਲ ਸਾਫ਼-ਸਫ਼ਾਈ ਦੇ ਨਾਲ ਤੁਹਾਡਾ ਸਮਾਂ ਬਚ ਜਾਵੇਗਾ…
1. ਸ਼ਟਰ ਦੀ ਸਫ਼ਾਈ
ਸ਼ਟਰ ਦੀ ਸਫ਼ਾਈ ਕਰਨਾ ਸਭ ਤੋਂ ਮੁਸ਼ਕਲ ਕੰਮ ਹੁੰਦਾ ਹੈ। ਘੱਟ ਸਮੇਂ ‘ਚ ਇਸ ਨੂੰ ਸਾਫ਼ ਕਰਨ ਲਈ ਆਪਣੇ ਹੱਥਾਂ ‘ਚ ਜ਼ੁਰਾਬ ਪਾ ਕੇ ਇਸ ਦੀ ਸਫ਼ਾਈ ਕਰੋ। ਇਸ ਨਾਲ ਇਹ ਚੰਗੀ ਤਰ੍ਹਾਂ ਨਾਲ ਸਾਫ਼ ਵੀ ਹੋ ਜਾਵੇਗੀ ਅਤੇ ਤੁਹਾਡਾ ਸਮਾਂ ਵੀ ਬਚ ਜਾਵੇਗਾ।
2. ਬੇਕਿੰਗ ਡਿਸ਼ੇਸ
ਬੇਕਿੰਗ ਡਿਸ਼ੇਸ ਨੂੰ ਸਾਫ਼ ਕਰਨ ਲਈ ਐਲਯੁਮੀਨਿਯਮ ਫਾਇਲ ਦੀ ਵਰਤੋਂ ਕਰੋ। ਇਸ ਨਾਲ ਇਹ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਵੇਗੀ।
3. ਪਿੱਤਲ ਦੇ ਭਾਂਡੇ
ਪਿੱਤਲ ਦੇ ਭਾਂਡਿਆਂ ਦੀ ਸਾਫ਼-ਸਫ਼ਾਈ ਕਰਨ ਲਈ ਸਾਬਣ ਦੀ ਥਾਂ ਕੈਚਅਪ ਦੀ ਵਰਤੋਂ ਕਰਨੀ ਚਾਹੀਦੀ ਹੈ। ਕੈਚਅਪ ਨਾਲ ਸਾਫ਼ ਕਰਨ ‘ਤੇ ਪਿੱਤਲ ਦੇ ਭਾਂਡੇ ਬਹੁਤ ਜਲਦੀ ਸਾਫ਼ ਹੋ ਜਾਂਦੇ ਹਨ।
4. ਖਿੜਕੀਆਂ ਦੀ ਸਫ਼ਾਈ
ਖਿੜਕੀਆਂ ਦੀ ਸਫ਼ਾਈ ਕਰਨ ਲਈ ਬੇਕਿੰਗ ਸੋਡਾ ਅਤੇ ਸਿਰਕੇ ਦੀ ਵਰਤੋਂ ਕਰੋ। ਇਨ੍ਹਾ ਦੋਵਾਂ ਨੂੰ ਮਿਕਸ ਕਰਕੇ ਇਸ ਨੂੰ ਖਿੜਕੀਆਂ ‘ਤੇ ਪਾ ਕੇ 15 ਮਿੰਟ ਤਕ ਛੱਡ ਦਿਓ। ਇਸ ਤੋਂ ਬਾਅਦ ਵਿਚ ਸਾਫ਼ ਕਰੋ। ਤੁਹਾਡੀ ਖਿੜਕੀਆਂ ‘ਚ ਨਵੀਂ ਚਮਕ ਆ ਜਾਵੇਗੀ।
5. ਸਾਫ਼ਟ ਫ਼ਰਨੀਚਰ ਦੀ ਸਫ਼ਾਈ
ਸਾਫ਼ਟ ਫ਼ਰਨੀਚਰ ਨੂੰ ਜਲਦੀ ਸਾਫ਼ ਕਰਨ ਲਈ ਹੱਥਾਂ ‘ਚ ਰਬੜ ਦੇ ਦਸਤਾਨੇ ਪਹਿਨੋ। ਇਸ ਤੋਂ ਬਾਅਦ ਫ਼ਰਨੀਚਰ ਨੂੰ ਸਾਫ਼ ਕਰੋ।
6. ਟਾਇਲਟ ਦੀ ਸਫ਼ਾਈ
ਟਾਇਲਟ ਪੇਪਰ ‘ਤੇ ਸਿਰਕਾ ਲਗਾ ਕੇ ਉਸ ਨੂੰ ਕੁਝ ਦੇਰ ਲਈ ਸੀਟ ‘ਤੇ ਲਗਾ ਰਹਿਣ ਦਿਓ। ਫਿਰ ਇਸ ਨੂੰ ਕੱਢ ਕੇ ਪਾਣੀ ਨਾਲ ਸਾਫ਼ਕਰੋ। ਇਸ ਨਾਲ ਤੁਹਾਡੀ ਟਾਇਲਟ ਨਵੀਂ ਜਿਹੀ ਦਿੱਖੇਗੀ।
7. ਫ਼ਰਸ਼ ਦਾ ਕਾਲਾਪਨ ਦੂਰ ਕਰਨ ਦਾ ਤਰੀਕਾ
ਇਕ ਬਾਲਟੀ ‘ਚ ਗਰਮ ਪਾਣੀ ਅਤੇ ਸਾਬਣ ਜਾਂ ਸਰਫ ਮਿਲਾ ਲਓ। ਫਿਰ ਇਸ ਪਾਣੀ ਨਾਲ ਪੋਛਾ ਲਗਾਓ। ਇਸ ਨਾਲ ਫਰਸ਼ ਚੰਗੀ ਤਰ੍ਹਾਂ ਨਾਲ ਸਾਫ ਹੋਵੇਗਾ ਅਤੇ ਉਸ ਦਾ ਕਾਲਾਪਨ ਵੀ ਦੂਰ ਹੋ ਜਾਵੇਗਾ।
8. ਟਾਈਲਸ ਦੀ ਸਫ਼ਾਈ
ਜੇ ਘਰ ‘ਚ ਲਾਈਟ ਕਲਰ ਦੀਆਂ ਟਾਈਲਸ ਲੱਗੀਆਂ ਹਨ ਤਾਂ 1 ਕੱਪ ਸਿਰਕੇ ‘ਚ ਪਾਣੀ ਪਾਓ। ਫਿਰ ਉਸੇ ਪਾਣੀ ਨਾਲ ਫਰਸ਼ ਨੂੰ ਸਾਫ ਕਰੋ। ਇਸ ਨਾਲ ਫਲੋਰ ਸ਼ੀਸ਼ੇ ਦੀ ਤਰ੍ਹਾਂ ਚਮਕਦਾ ਦਿਖਾਈ ਦੇਵੇਗਾ। ਇੰਝ ਰੋਜ਼ਾਨਾ ਕਰੋ, ਤਾਂ ਹੀ ਚੰਗਾ ਨਤੀਜ਼ਾ ਮਿਲੇਗਾ।