ਸਿੱਕਰੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਵਾਲਾਂ ਚ ਲਗਾਓ ਦੇਸੀ ਘਿਓ

ਲੰਬੇ, ਸੰਘਣੇ ਅਤੇ ਮਜ਼ਬੂਤ ਵਾਲ ਪਾਉਣ ਲਈ ਲੜਕੀਆਂ ਮਹਿੰਗੇ ਹੇਅਰ ਪ੍ਰਾਡੈਕਟਸ ਸੀਰਮ, ਸ਼ੈਂਪੂ ਅਤੇ ਕੰਡੀਸ਼ਨਰ ਦੀ ਵਰਤੋਂ ਕਰਦੀਆਂ ਹਨ। ਪਰ ਬਾਵਜੂਦ ਇਸ ਦੇ ਵਾਲ ਕਮਜ਼ੋਰ ਹੋ ਕੇ ਟੁੱਟਣ ਲੱਗਦੇ ਹਨ। ਅਜਿਹੇ ‘ਚ ਤੁਸੀਂ ਰਸੋਈ ਦੀ ਇਕ ਚੀਜ਼ ਨਾਲ ਆਪਣੇ ਵਾਲਾਂ ਦੀ ਖੂਬਸੂਰਤੀ ਨੂੰ ਵਧਾ ਸਕਦੀ ਹੋ। ਅਸੀਂ ਗੱਲ ਕਰ ਰਹੇ ਦੇਸੀ ਘਿਓ ਜੋ ਸਿਰਫ ਸਿਹਤ ਹੀ ਨਹੀਂ ਦੇਸੀ ਘਿਓ ਵਾਲਾਂ ਲਈ ਵੀ ਲਾਭਕਾਰੀ ਹੈ। ਚੱਲੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਲੰਬੇ, ਸੰਘਣੇ ਅਤੇ ਮਜ਼ਬੂਤ ਵਾਲ ਪਾਉਣ ਲਈ ਤੁਸੀਂ ਕਿਸ ਤਰ੍ਹਾਂ ਨਾਲ ਦੇਸੀ ਘਿਓ ਦੀ ਵਰਤੋਂ ਕਰ ਸਕਦੇ ਹੋ।
ਕੰਡੀਸ਼ਨਰ ਦੀ ਤਰ੍ਹਾਂ ਕਰੋ ਵਰਤੋਂ
ਦੇਸੀ ਘਿਓ ਇਕ ਅਜਿਹਾ ਆਰਗੇਨਿਕ ਅਤੇ ਸਸਤਾ ਕੰਡੀਸ਼ਨਰ ਹੈ ਜੋ ਵਾਲਾਂ ਨੂੰ ਜੜ੍ਹਾਂ ਤੋਂ ਸ਼ਾਇਨੀ ਅਤੇ ਮਜ਼ਬੂਤ ਬਣਾਉਂਦਾ ਹੈ। ਖਾਸ ਗੱਲ ਤਾਂ ਇਹ ਹੈ ਕਿ ਇਸ ‘ਚ ਕੋਈ ਕੈਮੀਕਲ ਨਹੀਂ ਹੁੰਦਾ, ਜਿਸ ਨਾਲ ਤੁਹਾਡੇ ਵਾਲ ਨੈਚੁਰਲ ਤਰੀਕੇ ਨਾਲ ਸ਼ਾਇਨੀ ਹੁੰਦੇ ਹਨ। ਇਸ ਲਈ 1 ਟੀ ਸਪੂਨ ਜੈਤੂਨ ਦੇ ਤੇਲ ‘ਚ 2 ਟੇਬਲ ਸਪੂਨ ਦੇਸੀ ਘਿਓ ਮਿਕਸ ਕਰੋ। ਫਿਰ ਇਸ ਨੂੰ ਇਕ ਬੋਤਲ ‘ਚ ਸਟੋਰ ਕਰੋ। ਫਿਰ ਜਦੋਂ ਵੀ ਤੁਸੀਂ ਵਾਲ ਧੋਵੋ ਤਾਂ ਉਸ ਤੋਂ ਬਾਅਦ ਇਸ ਨੂੰ ਕੰਡੀਸ਼ਨਰ ਦੀ ਤਰ੍ਹਾਂ ਵਰਤੋਂ ਕਰੋ। ਇਸ ਨਾਲ ਤੁਹਾਡੇ ਵਾਲ ਮੁਲਾਇਮ ਅਤੇ ਚਮਕਦਾਰ ਹੋਣਗੇ।


ਸਿੱਕਰੀ ਦੀ ਵੀ ਹੋਵੇਗੀ ਛੁੱਟੀ
ਸਿੱਕਰੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਅਤੇ ਕੋਈ ਇਲਾਜ ਨਹੀਂ ਮਿਲ ਰਿਹਾ ਤਾਂ ਇਕ ਵਾਰ ਦੇਸੀ ਘਿਓ ਦਾ ਨੁਸਖਾ ਟਰਾਈ ਕਰਕੇ ਦੇਖੋ। ਇਸ ਦੇ ਲਈ ਕੋਸੇ ਦੇਸੀ ਘਿਓ ‘ਚ ਬਾਦਾਮ ਤੇਲ ਮਿਕਸ ਕਰਕੇ ਸਕੈਲਪ ਦੀ ਮਾਲਿਸ਼ ਕਰੋ ਅਤੇ ਫਿਰ ਗੁਲਾਬ ਜਲ ਨਾਲ ਆਪਣੇ ਵਾਲ ਧੋ ਲਓ। ਹਫਤੇ ‘ਚ 1-2 ਵਾਰ ਨਿਯਮਿਤ ਰੂਪ ਨਾਲ ਅਜਿਹਾ ਕਰੋ। ਇਸ ਨਾਲ ਤੁਹਾਡੇ ਵਾਲਾਂ ‘ਚੋਂ ਸਿੱਕਰੀ ਹਫਤੇ ਭਰ ‘ਚ ਹੀ ਝੜ ਜਾਵੇਗੀ।
ਵਾਲਾਂ ਦੀ ਗਰੋਥ ਵਧਾਏ
ਲੰਬੇ ਸੰਘਣੇ ਵਾਲਾਂ ਲਈ ਘਿਓ ‘ਚ ਔਲਿਆਂ ਦਾ ਤੇਲ ਅਤੇ ਪਿਆਜ਼ ਦਾ ਰਸ ਮਿਲਾ ਕੇ ਲਗਾਓ। ਇਸ ਪ੍ਰਕਿਰਿਆ ਨੂੰ ਹਫਤੇ ‘ਚ ਇਕ ਵਾਰ ਜ਼ਰੂਰ ਲਗਾਓ। ਘਿਓ ਅਤੇ ਤੇਲ ਲਗਾਉਣ ਨਾਲ ਵਾਲ ਲੰਬੇ ਅਤੇ ਮੁਲਾਇਮ ਹੋਣ ਲੱਗਣਗੇ।


ਦੋ ਮੂੰਹੇ ਵਾਲਾਂ ਤੋਂ ਮਿਲੇਗਾ ਛੁਟਕਾਰਾ
ਦੋ ਮੂੰਹੇ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਕੋਸੇ ਦੇਸੀ ਘਿਓ ਨਾਲ ਵਾਲਾਂ ਦੀ ਮਾਲਿਸ਼ ਕਰੋ। ਇਸ ਦੀ ਜੜ੍ਹਾਂ ‘ਤੇ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰੋ। ਇਸ ਨੂੰ ਜੜ੍ਹਾਂ ‘ਤੇ ਚੰਗੀ ਤਰ੍ਹਾਂ ਲਗਾਓ ਅਤੇ 30 ਮਿੰਟ ਬਾਅਦ ਧੋ ਲਓ। ਇਸ ਨਾਲ ਦੋ ਮੂੰਹੇ ਵਾਲਾਂ ਦੇ ਨਾਲ ਹੇਅਰਫਾਲ ਦੀ ਸਮੱਸਿਆ ਵੀ ਦੂਰ ਹੋਵੇਗੀ।


ਚਿੱਟੇ ਵਾਲਾਂ ਦੀ ਸਮੱਸਿਆ
ਦੇਸੀ ਘਿਓ ਨਾਲ ਵਾਲਾਂ ਨੂੰ ਪੂਰਾ ਪੋਸ਼ਣ ਮਿਲਦਾ ਹੈ, ਜਿਸ ਨਾਲ ਸਫੇਦ ਵਾਲਾਂ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਇਸ ਲਈ ਕੋਸੇ ਘਿਓ ਨੂੰ ਆਪਣੇ ਸਿਰ ‘ਤੇ ਲਗਾਓ ਅਤੇ ਵਾਲਾਂ ਨੂੰ 15 ਮਿੰਟ ਲਈ ਤੌਲੀਓ ‘ਚ ਲਪੇਟੋ। ਫਿਰ ਤੌਲੀਆ ਕੱਢ ਦਿਓ ਅਤੇ 15 ਮਿੰਟ ਬਾਅਦੇ ਸ਼ੈਂਪੂ ਨਾਲ ਵਾਲ ਧੋ ਲਓ। ਨਿਯਮਿਤ ਅਜਿਹਾ ਕਰਨ ਨਾਲ ਤੁਹਾਡੇ ਸਫੇਦ ਵਾਲਾਂ ਦੀ ਸਮੱਸਿਆ ਦੂਰ ਹੋ ਜਾਵੇਗੀ।

Leave a Reply

Your email address will not be published. Required fields are marked *