ਦਹੀਂ ‘ਚ ਮਿਲਾ ਕੇ ਲਗਾਓ ਇਹ ਚੀਜ਼ਾਂ, ਚਿਹਰੇ ‘ਤੇ ਆਵੇਗੀ ਫੇਸ਼ੀਅਲ ਵਰਗੀ ਚਮਕ

ਦਹੀਂ ਹਰ ਘਰ ‘ਚ ਆਸਾਨੀ ਨਾਲ ਮਿਲ ਜਾਂਦਾ ਹੈ। ਇਹ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਪਰ ਇਹ ਸਿਹਤ ਦੇ ਨਾਲ ਬਿਊਟੀ ਨਿਖਾਰਨ ‘ਚ ਵੀ ਕੰਮ ਆਉਂਦਾ ਹੈ। ਜੀ ਹਾਂ, ਦਹੀਂ ‘ਚ ਮੌਜੂਦ ਪੋਸ਼ਕ ਤੱਤ ਸਕਿਨ ਨੂੰ ਡੂੰਘਾਈ ਤੋਂ ਪੋਸ਼ਿਤ ਕਰਦੇ ਹਨ। ਚਿਹਰੇ ‘ਤੇ ਦਾਗ-ਧੱਬੇ, ਛਾਈਆਂ, ਝੁਰੜੀਆਂ, ਕਾਲੇ ਘੇਰੇ, ਬਲੈਕ ਹੈੱਡਸ ਆਦਿ ਦੀ ਸਮੱਸਿਆ ਦੂਰ ਹੁੰਦੀ ਹੈ। ਦਹੀਂ ਨਾਲ ਚਿਹਰੇ ‘ਤੇ ਫੇਸ਼ੀਅਲ ਵਰਗੀ ਚਮਚ ਲਿਆਉਣ ‘ਚ ਮਦਦ ਮਿਲਦੀ ਹੈ। ਤੁਸੀਂ ਸਕਿਨ ਦੀ ਸਮੱਸਿਆ ਦੇ ਹਿਸਾਬ ਨਾਲ ਦਹੀਂ ‘ਚ ਵੱਖ-ਵੱਖ ਚੀਜ਼ਾਂ ਮਿਲਾ ਕੇ ਵਰਤੋਂ ਕਰ ਸਕਦੇ ਹੋ। ਚਲੋਂ ਜਾਣਦੇ ਹਾਂ ਇਸ ਦੇ ਬਾਰੇ ‘ਚ…


ਚਿਹਰੇ ‘ਤੇ ਆਵੇਗਾ ਫੇਸ਼ੀਅਲ ਵਰਗਾ ਨਿਖਾਰ
ਇਸ ਦੇ ਲਈ ਇਕ ਕੌਲੀ ‘ਚ 1,1/2 ਚਮਚੇ ਦਹੀਂ, 1-1 ਚਮਚਾ ਚੌਲਾਂ ਦਾ ਆਟਾ, ਕੌਫੀ ਪਾਊਡਰ ਅਤੇ ਲੋੜ ਅਨੁਸਾਰ ਸ਼ਹਿਦ ਮਿਲਾਓ। ਇਸ ਨਾਲ ਸਮੂਦ ਜਿਹਾ ਪੇਸਟ ਬਣਾ ਕੇ ਚਿਹਰੇ ਅਤੇ ਗਰਦਨ ‘ਤੇ ਮਾਲਿਸ਼ ਕਰਦੇ ਹੋਏ ਲਗਾਓ। 20 ਮਿੰਟ ਤੱਕ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਲਓ। ਹਫਤੇ ‘ਚ 2 ਵਾਰ ਇਸ ਫੇਸਪੈਕ ਨੂੰ ਲਗਾਉਣ ਨਾਲ ਚਿਹਰੇ ‘ਤੇ ਫੇਸ਼ੀਅਲ ਵਰਗਾ ਨਿਖਾਰ ਆਵੇਗਾ। ਇਸ ਨਾਲ ਤੁਹਾਡੀ ਸਕਿਨ ‘ਤੇ ਜਮ੍ਹਾ ਡੈੱਡ ਸਕਿਨ ਸੈਲਸ ਅਤੇ ਗੰਦਗੀ ਸਾਫ ਹੋਵੇਗੀ। ਚਿਹਰੇ ਦੀ ਡਰਾਈ ਅਤੇ ਡਲਨੈੱਸ ਦੂਰ ਹੋਵੇਗੀ। ਅਜਿਹੇ ‘ਚ ਚਿਹਰਾ ਸਾਫ, ਨਿਖਰਿਆ, ਮੁਲਾਇਮ ਅਤੇ ਜਵਾਨ ਨਜ਼ਰ ਆਵੇਗਾ।
ਸਕਿਨ ਨੂੰ ਮੁਲਾਇਮ ਬਣਾਉਣ ਲਈ
ਜੇਕਰ ਤੁਹਾਡੀ ਸਕਿਨ ਡਰਾਈ, ਡਲ ਹੈ ਤਾਂ ਤੁਸੀਂ ਦਹੀਂ ਅਤੇ ਮੁਲਤਾਨੀ ਮਿੱਟੀ ਨਾਲ ਫੇਸਪੈਕ ਬਣਾ ਕੇ ਲਗਾ ਸਕਦੇ ਹੋ। ਇਸ ਨਾਲ ਸਕਿਨ ਨੂੰ ਡੂੰਘਾਈ ਨਾਲ ਪੋਸ਼ਣ ਮਿਲੇਗਾ। ਅਜਿਹੇ ‘ਚ ਤੁਹਾਡੀ ਸਕਿਨ ਚਮਕਦਾਰ ਅਤੇ ਮੁਲਾਇਮ ਬਣੇਗੀ। ਇਸ ਦੇ ਇਕ ਕੌਲੀ ‘ਚ 2 ਚਮਚੇ ਮੁਲਤਾਨੀ ਮਿੱਟੀ, 1 ਚਮਚਾ ਦਹੀਂ, ਚੁਟਕੀਭਰ ਹਲਦੀ, ਲੋੜ ਅਨੁਸਾਰ ਗੁਲਾਬ ਜਲ ਮਿਲਾਓ। ਤਿਆਰ ਪੇਸਟ ਨੂੰ ਚਿਹਰੇ ਅਤੇ ਗਰਦਨ ‘ਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰਦੇ ਹੋਏ ਲਗਾਓ। ਫੇਸਪੈਕ ਨੂੰ 10-15 ਮਿੰਟ ਤੱਕ ਲੱਗਾ ਰਹਿਣ ਦਿਓ। ਬਾਅਦ ‘ਚ ਤਾਜ਼ੇ ਪਾਣੀ ਨਾਲ ਧੋ ਲਓ। ਇਹ ਡੈੱਡ ਸਕਿਨ ਸੈਲਸ ਸਾਫ ਕਰਕੇ ਸਕਿਨ ਨੂੰ ਮੁਲਾਇਮ ਬਣਾਏਗਾ। ਨਾਲ ਹੀ ਚਿਹਰੇ ‘ਤੇ ਪਏ ਦਾਗ ਧੱਬੇ, ਛਾਈਆਂ ਅਤੇ ਕਾਲੇ ਘੇਰੇ ਆਦਿ ਦੂਰ ਹੋਣਗੇ।


ਪਿੰਪਲਸ ਹਟਾਉਣ ਲਈ 
ਮੌਸਮ ‘ਚ ਬਦਲਾਅ ਆਉਣ ਨਾਲ ਚਿਹਰੇ ‘ਤੇ ਕਿੱਲ ਮੁਹਾਸੇ ਹੋਣ ਲੱਗਦੇ ਹਨ। ਅਜਿਹੇ ‘ਚ ਤੁਸੀਂ ਦਹੀਂ ਅਤੇ ਦਾਲਚੀਨੀ ਨਾਲ ਫੇਸਪੈਕ ਬਣਾ ਕੇ ਲਗਾ ਸਕਦੇ ਹੋ। ਇਸ ਦੇ ਲਈ ਇਕ ਕੌਲੀ ‘ਚ 2 ਚਮਚੇ ਦਹੀਂ, 1 ਚਮਚਾ ਸ਼ਹਿਦ, 1/4 ਚਮਚੇ ਦਾਲਚੀਨੀ ਪਾਊਡਰ ਮਿਲਾਓ। ਤਿਆਰ ਫੇਸਪੈਕ ਨੂੰ 15 ਮਿੰਟ ਤੱਕ ਚਿਹਰੇ ਅਤੇ ਗਰਦਨ ‘ਤੇ ਲਗਾਓ। ਬਾਅਦ ‘ਚ ਇਸ ਨੂੰ ਪਾਣੀ ਨਾਲ ਸਾਫ ਕਰਕੇ ਮਾਇਸਚੁਰਾਈਜ਼ ਲਗਾ ਲਓ। ਇਸ ਨਾਲ ਤੁਹਾਡੀ ਚਮੜੀ ਹਾਈਡਰੇਟਿਡ ਰਹੇਗੀ। ਅਜਿਹੇ ‘ਚ ਪਿੰਪਲ, ਦਾਗ ਧੱਬੇ ਆਦਿ ਦੂਰ ਹੋਣਗੇ।


ਆਇਲੀ ਸਕਿਨ ਲਈ
ਜੇਕਰ ਤੁਹਾਡੀ ਸਕਿਨ ਆਇਲੀ ਹੈ ਤਾਂ ਤੁਸੀਂ ਦਹੀਂ ਨਾਲ ਫੇਸਪੈਕ ਬਣਾ ਕੇ ਲਗਾ ਸਕਦੇ ਹੋ। ਇਹ ਸਕਿਨ ਨੂੰ ਡੂੰਘਾਈ ਤੋਂ ਸਾਫ ਕਰਕੇ ਚਮੜੀ ‘ਤੇ ਜਮ੍ਹਾ ਵਾਧੂ ਆਇਲ ਰਿਮੂਵ ਹੋਵੇਗਾ। ਅਜਿਹੇ ‘ਚ ਚਿਹਰਾ ਸਾਫ ਹੋ ਕੇ ਚਮਕਦਾਰ ਅਤੇ ਜਵਾਨ ਨਜ਼ਰ ਆਵੇਗਾ। ਇਸ ਲਈ ਇਕ ਕੌਲੀ ‘ਚ 1 ਚਮਚਾ ਦਹੀਂ, 2 ਚਮਚੇ ਵੇਸਣ, 4-5 ਬੂੰਦਾਂ ਨਿੰਬੂ ਦਾ ਰਸ, 1 ਚਮਚਾ ਗੁਲਾਬ ਜਲ ਮਿਲਾਓ। ਹੁਣ ਚਿਹਰੇ ਅਤੇ ਗਰਦਨ ‘ਤੇ 15 ਮਿੰਟ ਤੱਕ ਲਗਾਓ। ਬਾਅਦ ‘ਚ ਤਾਜ਼ੇ ਪਾਣੀ ਨਾਲ ਇਸ ਨੂੰ ਸਾਫ ਕਰ ਲਓ।

Leave a Reply

Your email address will not be published. Required fields are marked *