ਢਿੱਡ ਦੀ ਚਰਬੀ ਤੋਂ ਪਰੇਸ਼ਾਨ ਲੋਕ ‘ਨਿੰਬੂ ਪਾਣੀ’ ਸਣੇ ਇਨ੍ਹਾਂ ਚੀਜ਼ਾਂ ਦੀ ਕਰਨ ਵਰਤੋਂ, ਭਾਰ ਵੀ ਹੋਵੇਗਾ

ਬਦਲ ਰਹੀ ਜੀਵਨ ਸ਼ੈਲੀ ਨੇ ਲੋਕਾਂ ਦੇ ਰਹਿਣ-ਸਹਿਣ ਅਤੇ ਆਦਤਾਂ ਨੂੰ ਬਦਲ ਕੇ ਰੱਖ ਦਿੱਤਾ ਹੈ। ਜੇਕਰ ਅਸੀਂ ਖਾਣ-ਪੀਣ ਦੀਆਂ ਆਦਤਾਂ ਬਾਰੇ ਗੱਲ ਕਰਦੇ ਹਾਂ ਤਾਂ ਇਹ ਸਭ ਪੂਰੀ ਤਰ੍ਹਾਂ ਬਦਲ ਚੁੱਕੀਆਂ ਹਨ। ਲੋਕ ਘਰ ਦੇ ਖਾਣੇ ਦੀ ਥਾਂ ਬਾਹਰ ਦਾ ਖਾਣਾ ਜ਼ਿਆਦਾ ਮਜੇ ਨਾਲ ਖਾਂਦੇ ਹਨ। ਮਸਾਲੇਦਾਰ ਬਾਹਰਲਾ ਖਾਣਾ ਅਤੇ ਜੰਕ ਫੂਡ ਲੋਕਾਂ ਨੂੰ ਬਹੁਤ ਪਸੰਦ ਹੈ, ਜੋ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਤਰ੍ਹਾਂ ਦੇ ਖਾਣੇ ਨਾਲ ਮੋਟਾਪੇ ਦੀ ਸਮੱਸਿਆ ਅਤੇ ਢਿੱਡ ਦੀ ਚਰਬੀ ਵੱਧਣ ਦੀ ਸਮੱਸਿਆ ਹੋ ਜਾਂਦੀ ਹੈ। ਜੇਕਰ ਇਕ ਵਾਰ ਮੋਟਾਪਾ ਵੱਧ ਜਾਵੇ ਤਾਂ ਇਸ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਢਿੱਡ ਦੀ ਚਰਬੀ ਤੁਹਾਡੇ ਸਰੀਰ ਦੀ ਫਿਗਰ ਨੂੰ ਖ਼ਰਾਬ ਕਰਕੇ ਰੱਖ ਦਿੰਦੀ ਹੈ। ਜੇਕਰ ਤੁਸੀਂ ਢਿੱਡ ਦੀ ਚਰਬੀ ਤੋਂ ਪਰੇਸ਼ਾਨ ਹੋ ਤਾਂ ਇਨ੍ਹਾਂ ਨੁਸਖ਼ਿਆਂ ਦੀ ਰੋਜ਼ਾਨਾ ਵਰਤੋਂ ਕਰਨੀ ਸ਼ੁਰੂ ਕਰ ਦਿਓ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ….

1. ਨਿੰਬੂ ਪਾਣੀ ਨਾਲ ਕਰੋ ਦਿਨ ਦੀ ਸ਼ੁਰੂਆਤ
ਢਿੱਡ ਦੀ ਚਰਬੀ ਨੂੰ ਘੱਟ ਕਰਨ ਲਈ ਤੁਸੀਂ ਨਿੰਬੂ ਪਾਣੀ ਦੇ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰੋ। ਕੋਸੇ ਪਾਣੀ ‘ਚ ਨਿੰਬੂ ਦਾ ਰਸ ਅਤੇ ਥੋੜਾ ਜਿਹਾ ਲੂਣ ਮਿਲਾ ਕੇ ਰੋਜ ਸਵੇਰੇ ਇਸ ਦਾ ਸੇਵਨ ਕਰਨ ਨਾਲ ਮੈਟਾਬਾਲਿਜ਼ਮ ਸਹੀ ਰਹਿੰਦਾ ਹੈ ਅਤੇ ਭਾਰ ਵੀ ਘੱਟ ਹੁੰਦਾ ਹੈ।

2. ਬਰਾਊਨ ਰਾਈਸ (ਚਾਵਲ)
ਜੇਕਰ ਤੁਹਾਨੂੰ ਖਾਣੇ ’ਚ ਚਾਵਲ ਪਸੰਦ ਹਨ ਤਾਂ ਤੁਸੀਂ ਆਪਣੇ ਭੋਜਨ ’ਚ ਬਰਾਊਨ ਰਾਈਸ ਸ਼ਾਮਲ ਕਰੋ। ਇਸਦੇ ਇਲਾਵਾ ਤੁਸੀਂ ਬਰਾਊਨ ਬ੍ਰੈੱਡ, ਓਟਸ ਆਦਿ ਵੀ ਆਪਣੇ ਭੋਜਨ ‘ਚ ਸ਼ਾਮਲ ਕਰੋ।

3. ਮਿੱਠੀਆਂ ਚੀਜ਼ਾਂ ਤੋਂ ਦੂਰ ਰਹੋ
ਪੇਟ ਦੀ ਚਰਬੀ ਨੂੰ ਘੱਟ ਕਰਨ ਲਈ ਆਪਣੇ ਆਪ ਨੂੰ ਮਿਠਾਈਆਂ ਤੋਂ ਦੂਰ ਰੱਖੋ। ਮਿੱਠੇ ਪਦਾਰਥ ਅਤੇ ਤਲੀਆਂ ਹੋਈਆਂ ਚੀਜ਼ਾਂ ਨੂੰ ਛੱਡੋ। ਇਹ ਪਦਾਰਥ ਤੁਹਾਡੇ ਸਰੀਰ ‘ਚ ਚਰਬੀ ਨੂੰ ਜਮਾਂ ਕਰਦੇ ਹਨ। ਇਹ ਚਰਬੀ ਤੁਹਾਡੇ ਸਰੀਰ ਦੇ ਵੱਖ-ਵੱਖ ਹਿੱਸਿਆਂ ‘ਚ ਜਿਵੇਂ ਢਿੱਡ ਅਤੇ ਪੱਟਾਂ ’ਤੇ ਜਮਾਂ ਹੋ ਜਾਂਦੀ ਹੈ।

4. ਖੂਬ ਪਾਣੀ ਪੀਓ
ਸਰੀਰ ਦੀ ਚਰਬੀ ਨੂੰ ਘੱਟ ਕਰਨ ਲਈ ਤੁਸੀਂ ਖੂਬ ਪਾਣੀ ਪੀਓ। ਰੋਜ਼ਾਨਾ ਪਾਣੀ ਪੀਣ ਨਾਲ ਤੁਹਾਡਾ ਮੈਟਾਬਾਲਿਜ਼ਮ ਵੱਧ ਜਾਂਦਾ ਹੈ ਅਤੇ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ।

5. ਕੱਚਾ ਲਸਣ
ਸਵੇਰੇ ਦੇ ਸਮੇਂ ‘ਚ 2-3 ਕੱਚੇ ਲਸਣ ਦੀਆਂ ਕਲੀਆਂ ਖਾਓ ਅਤੇ ਉਪਰ ਨਿੰਬੂ ਦਾ ਪਾਣੀ ਪੀਣਾ ਤੁਹਾਡੇ ਲਈ ਫ਼ਾਇਦੇਮੰਦ ਹੋਵੇਗਾ। ਇਹ ਸਰੀਰ ਦਾ ਦੁੱਗਣਾ ਭਾਰ ਘੱਟ ਕਰੇਗਾ। ਇਸ ਦੇ ਨਾਲ ਤੁਹਾਡੇ ਸਰੀਰ ‘ਚ ਖੂਨ ਪ੍ਰਵਾਹ ਸਹੀ ਤਰੀਕੇ ਨਾਲ ਕੰਮ ਕਰੇਗਾ। 

6. ਮਾਸਾਹਾਰੀ ਭੋਜਨ ਤੋਂ ਦੂਰ ਰਹਿਣਾ
ਮਾਸਾਹਾਰੀ ਭੋਜਨ ਤੋਂ ਦੂਰ ਰਹੋ, ਕਿਉਂਕਿ ਇਸ ‘ਚ ਚਰਬੀ ਬਹੁਤ ਜ਼ਿਆਦਾ ਹੁੰਦੀ ਹੈ। ਸਰੀਰ ’ਚ ਚਰਬੀ ਇਕੱਠੇ ਹੋਣ ਨਾਲ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ। ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਛੱਡ ਦਿਓ।

7. ਫਲ ਅਤੇ ਸਬਜ਼ੀਆਂ  
ਸਵੇਰੇ ਸ਼ਾਮ ਇੱਕ ਕੌਲੀ ਫਲ ਅਤੇ ਸਬਜ਼ੀਆਂ ਖਾਣਾ ਤੁਹਾਡੀ ਸਿਹਤ ਲਈ ਫ਼ਾਇਦੇਮੰਦ ਸਿੱਧ ਹੋਵੇਗਾ। ਇਸ ਨਾਲ ਤੁਹਾਡਾ ਢਿੱਡ ਤਾਂ ਭਰਿਆ ਹੀ ਰਹੇਗਾ ਨਾਲ ਹੀ ਤੁਹਾਨੂੰ ਪੋਸ਼ਕ ਤੱਤ, ਖਣਿਜ ਮਿਲਣਗੇ ‘ਤੇ ਚਰਬੀ ਵੀ ਘੱਟ ਹੋਵੇਗੀ।

8. ਖਾਣਾ ਬਣਾਉਣ ਦੇ ਤਰੀਕੇ ਨੂੰ ਬਦਲੋ
ਖਾਣਾ ਬਣਾਉਣ ‘ਚ ਦਾਲਚੀਨੀ, ਅਦਰਕ, ਅਤੇ ਕਾਲੀ ਮਿਰਚ ਵਰਗੇ ਮਸਾਲਿਆਂ ਦੀ ਵਰਤੋ ਜ਼ਰੂਰ ਕਰੋ। ਇੰਨ੍ਹਾਂ ਮਸਾਲਿਆਂ ‘ਚ ਫ਼ਾਇਦੇਮੰਦ ਤੱਤ ਹੁੰਦੇ ਹਨ। ਇਸ ਨਾਲ ਤੁਹਾਡੀ ਇਨਸੁਲਿਨ ਦੀ ਸਮਰੱਥਾ ਵੱਧਦੀ ਹੈ ਅਤੇ ਨਾਲ ਹੀ ਖੂਨ ‘ਚ ਸ਼ੂਗਰ ਦੀ ਮਾਤਰਾ ਘੱਟ ਜਾਂਦੀ ਹੈ।

9. ਕ੍ਰੇਨਬੇਰੀ ਦਾ ਜੂਸ
ਕ੍ਰੇਨਬੇਰੀ ਦਾ ਜੂਸ ‘ਚ ਕੁਦਰਤੀ ਤੱਤ ਹੁੰਦੇ ਹਨ, ਜੋ ਸਾਡੇ ਸਰੀਰ ‘ਚ ਜਮਾ ਚਰਬੀ ਨੂੰ ਘੱਟ ਕੰਮ ਕਰਦਾ ਹੈ।

10. ਬਾਦਾਮ
ਬਾਦਾਮ ‘ਚ ਵਿਟਾਮਿਨ-ਈ ਅਤੇ ਪ੍ਰੋਟੀਨ ਦੇ ਇਲਾਵਾ ਫਾਈਬਰ ਕਾਫੀ ਵਧੇਰੇ ਮਾਤਰਾ ‘ਚ ਹੁੰਦਾ ਹੈ। ਇਸ ਨਾਲ ਤੁਹਾਡਾ ਢਿੱਡ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਹਾਲਾਂਕਿ, ਇਸ ‘ਚ ਕੈਲੋਰੀ ਵਧੇਰੇ ਮਾਤਰਾ ‘ਚ ਹੁੰਦੀ ਹੈ ਪਰ ਇਹ ਢਿੱਡ ਦੀ ਚਰਬੀ ਨੂੰ ਵੱਧਣ ਨਹੀਂ ਦਿੰਦੇ। 

Leave a Reply

Your email address will not be published. Required fields are marked *