ਸੌਣ ਤੋਂ ਪਹਿਲਾਂ ਜ਼ਰੂਰ ਕਰੋ ਸਰ੍ਹੋਂ ਦੇ ਤੇਲ ਨਾਲ ਇਨ੍ਹਾਂ ਅੰਗਾਂ ਦੀ ਮਾਲਿਸ਼, ਸਰੀਰ ਨੂੰ ਹੋਣਗੇ ਕਈ ਫਾਇਦੇ

ਨਵੀਂ ਦਿੱਲੀ– ਸਰ੍ਹੋਂ ਦਾ ਤੇਲ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਕਿਉਂਕਿ ਇਸ ਵਿੱਚ ਆਇਰਨ , ਕੈਲਸ਼ੀਅਮ, ਮੈਗਨੀਸ਼ੀਅਮ, ਫੈਟੀ ਐਸਿਡ ਅਤੇ ਵੀਟਾ ਕੈਰੋਟੀਨ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਲਈ ਬਹੁਤ ਸਾਰੇ ਲੋਕ ਸਰ੍ਹੋਂ ਦੇ ਤੇਲ ‘ਚ ਖਾਣਾ ਬਣਾ ਕੇ ਖਾਂਦੇ ਹਨ। ਨਾਲ ਹੀ ਸਰ੍ਹੋਂ ਦਾ ਤੇਲ ਵਾਲਾਂ ਅਤੇ ਚਮੜੀ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਹ ਤੇਲ ਲਗਾਉਣ ਨਾਲ ਵਾਲ ਲੰਬੇ ਅਤੇ ਚਮੜੀ ਮੁਲਾਇਮ ਅਤੇ ਚਮਕਦਾਰ ਹੋ ਜਾਂਦੀ ਹੈ। ਸਰ੍ਹੋਂ ਦਾ ਤੇਲ ਅੰਗਾਂ ਅਤੇ ਲਗਾਉਣ ਨਾਲ ਵੀ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲ ਸਕਦੇ ਹਨ।
ਡਾਕਟਰ ਸਰ੍ਹੋਂ ਦੇ ਤੇਲ ‘ਚ ਖਾਣਾ ਬਣਾਉਣ ਦੀ ਸਲਾਹ ਦਿੰਦੇ ਹਨ। ਕਿਉਂਕਿ ਇਹ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਤੇਲ ਨੂੰ ਅੰਗਾਂ ‘ਤੇ ਲਗਾਉਣ ਨਾਲ ਵੀ ਬਹੁਤ ਸਾਰੇ ਫਾਇਦੇ ਮਿਲਦੇ ਹਨ ਪਰ ਇਹ ਚਿਪਚਿਪਾ ਹੋਣ ਕਰ ਕੇ ਬਹੁਤ ਸਾਰੇ ਲੋਕ ਇਸ ਦਾ ਇਸਤੇਮਾਲ ਨਹੀਂ ਕਰਦੇ।
ਜੇਕਰ ਰੋਜ਼ਾਨਾ ਸੌਣ ਤੋਂ ਪਹਿਲਾਂ ਇਸ ਤੇਲ ਨੂੰ ਇਨ੍ਹਾਂ ਤਿੰਨ ਅੰਗਾਂ ‘ਤੇ ਲਗਾਇਆ ਜਾਵੇ ਤਾਂ ਸਾਡੀ ਸਿਹਤ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ ।
ਉਹ ਤਿੰਨ ਅੰਗ ਜਿਨ੍ਹਾਂ ‘ਤੇ ਸਰ੍ਹੋਂ ਦਾ ਤੇਲ ਜ਼ਰੂਰ ਲਗਾਉਣਾ ਚਾਹੀਦਾ ਹੈ

Devi Marachekku Mill Cold Pressed Mustard Oil, Speciality: Antioxidants, Rs  260 /litre | ID: 19258819288


ਧੁੰਨੀ ‘ਤੇ ਸਰੋਂ ਦਾ ਤੇਲ ਲਗਾਓ
ਰੋਜ਼ਾਨਾ ਧੁੰਨੀ ‘ਤੇ ਸਰੋਂ ਦਾ ਤੇਲ ਜ਼ਰੂਰ ਲਗਾਉਣਾ ਚਾਹੀਦਾ ਹੈ। ਰੋਜ਼ਾਨਾ ਧੁੰਨੀ ‘ਤੇ ਸਰੋਂ ਦਾ ਤੇਲ ਲਗਾਉਣ ਨਾਲ ਬੁੱਲ੍ਹ ਫੱਟਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਅਤੇ ਚਮੜੀ ਤੇ ਨਿਖਾਰ ਆਉਂਦਾ ਹੈ। ਜੇਕਰ ਤੁਹਾਨੂੰ ਪਾਚਨ ਤੰਤਰ ਦੀ ਸਮੱਸਿਆ ਰਹਿੰਦੀ ਹੈ ਅਤੇ ਅੱਖਾਂ ਵਿੱਚ ਜਲਨ ਹੁੰਦੀ ਹੈ ਤਾਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਦੋ ਤਿੰਨ ਬੂੰਦਾਂ ਸਰ੍ਹੋਂ ਦੇ ਤੇਲ ਦੀਆਂ ਧੁੰਨੀ ‘ਤੇ ਲਗਾਓ। ਇਸ ਤਰ੍ਹਾਂ ਕਰਨ ਨਾਲ ਇਹ ਸਮੱਸਿਆਵਾਂ ਹੌਲੀ-ਹੌਲੀ ਖਤਮ ਹੋ ਜਾਣਗੀਆਂ।

Foot-Massage-With-Mustard-Oil | GANG SLANGS


ਪੈਰਾਂ ਦੀਆਂ ਤਲੀਆਂ ‘ਤੇ ਕਰੋ ਮਾਲਿਸ਼ 
ਜੇਕਰ ਤੁਹਾਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਰਹਿੰਦੀ ਹੈ ਤਾਂ ਰੋਜ਼ਾਨਾ ਸਰ੍ਹੋਂ ਦੇ ਤੇਲ ਦੀ ਮਸਾਜ ਪੈਰਾਂ ਦੀਆਂ ਤਲੀਆਂ ‘ਤੇ ਕਰੋ। ਰੋਜ਼ਾਨਾ ਰਾਤ ਨੂੰ ਪੈਰਾਂ ਦੀਆਂ ਤਲੀਆਂ ‘ਤੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰਨ ਨਾਲ ਨੀਂਦ ਚੰਗੀ ਆਉਂਦੀ ਹੈ ਅਤੇ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੁੰਦੀ ਹੈ। ਜੇਕਰ ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਰਹੇ ਹੋ ਤਾਂ ਰੋਜ਼ਾਨਾ ਪੈਰਾਂ ਦੀਆਂ ਤਲੀਆਂ ‘ਤੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰੋ ਇਸ ਤਰ੍ਹਾਂ ਕਰਨ ਨਾਲ ਸਰੀਰ ਵਿੱਚ ਮੌਜੂਦ ਫੈਟ ਘੱਟ ਹੋ ਜਾਂਦੀ ਹੈ ਅਤੇ ਸਰੀਰ ਵਿਚ ਤਾਜ਼ਗੀ ਬਣੀ ਰਹਿੰਦੀ ਹੈ ਅਤੇ ਬਲੱਡ ਸਰਕੁਲੇਸ਼ਨ ਵੀ ਠੀਕ ਰਹਿੰਦਾ ਹੈ।

Best massage oils for your baby - BabyCenter India


ਵਾਲਾਂ ‘ਚ ਸਰ੍ਹੋਂ ਦੇ ਤੇਲ ਦੀ ਮਾਲਿਸ਼
ਰਾਤ ਨੂੰ ਸੌਣ ਤੋਂ ਪਹਿਲਾਂ ਸਿਰ ‘ਤੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰਨ ਨਾਲ ਵਾਲ ਮਜ਼ਬੂਤ ਹੁੰਦੇ ਹਨ ਸਰ੍ਹੋਂ ਦੇ ਤੇਲ ਵਿੱਚ ਐਂਟੀ-ਆਕਸੀਡੈਂਟ ਅਤੇ ਐਂਟੀ-ਬੈਕਟੀਰੀਅਲ ਗੁਣ ਵੀ ਹੁੰਦੇ ਹਨ। ਜੋ ਚਮੜੀ ਦੀ ਕਿਸੇ ਵੀ ਇਨਫੈਕਸ਼ਨ ਤੋਂ ਬਚਾਉਣ ਦਾ ਕੰਮ ਕਰਦੇ ਹਨ। ਸਰ੍ਹੋਂ ਦੇ ਤੇਲ ‘ਚ ਇਸ ਤਰ੍ਹਾਂ ਦੇ ਤੱਤ ਹੁੰਦੇ ਹਨ ਜੋ ਵਾਲਾਂ ਨੂੰ ਲੰਮੇ ਸਮੇਂ ਤੱਕ ਕਾਲਾ ਬਣਾ ਕੇ ਰੱਖਦੇ ਹਨ। ਸਿੱਕਰੀ, ਖਾਰਸ਼, ਵਾਲਾਂ ਦਾ ਝੜਨਾ ਜਿਹੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸ ਲਈ ਰਾਤ ਨੂੰ ਤੇਲ ਨੂੰ ਹਲਕਾ ਗਰਮ ਕਰਕੇ ਵਾਲਾਂ ਦੀਆਂ ਜੜ੍ਹਾਂ ‘ਚ ਮਸਾਜ ਕਰੋ।

Leave a Reply

Your email address will not be published. Required fields are marked *