ਸ਼ੂਗਰ ਦੇ ਮਰੀਜ਼ਾਂ ਲਈ ਲਾਹੇਵੰਦ ਨੇ ਅਮਰੂਦ ਦੇ ਪੱਤੇ, ਵਰਤੋਂ ਕਰਨ ਨਾਲ ਹੋਣਗੇ ਹੋਰ ਵੀ ਫ਼ਾਇਦੇ

ਅਮਰੂਦ ਦਾ ਫਲ ਖਾਣ ਵਿਚ ਜਿੰਨਾ ਸੁਆਦ ਹੁੰਦਾ ਹੈ, ਉਨਾ ਹੀ ਇਹ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਅਮਰੂਦ ਦੇ ਨਾਲ-ਨਾਲ ਹੀ ਅਮਰੂਦ ਦੇ ਪੱਤੇ ਵੀ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੇ ਹਨ। ਅਮਰੂਦ ਦੇ ਪੱਤਿਆਂ ਵਿਚ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣ ਅਤੇ ਐਂਟੀ- ਇੰਫਲੀਮੇਂਟਰੀ ਗੁਣ ਹੁੰਦੇ ਹਨ। ਚਮੜੀ, ਵਾਲ ਅਤੇ ਸਿਹਤ ਦੀ ਦੇਖਭਾਲ ਲਈ ਅਮਰੂਦ ਦੇ ਪੱਤਿਆਂ ਦਾ ਰਸ ਜਾਂ ਫਿਰ ਛੋਟੇ ਪੱਤਿਆਂ ਨੂੰ ਚਬਾ ਕੇ ਖਾਣਾ ਕਾਫ਼ੀ ਫਾਇਦੇਮੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਅਮਰੂਦ ਦੇ ਪੱਤਿਆਂ ਦੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਅਮਰੂਦ ਦੇ ਪੱਤਿਆਂ ਦੇ ਫ਼ਾਇਦਿਆਂ ਬਾਰੇ… 
ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ
ਸ਼ੂਗਰ ਦੇ ਮਰੀਜ਼ਾਂ ਲਈ ਅਮਰੂਦ ਦੇ ਪੱਤੇ ਬੇਹੱਦ ਫਾਇਦੇਮੰਦ ਹੁੰਦੇ ਹਨ। ਸ਼ੂਗਰ ਦੇ ਰੋਗੀ ਨੂੰ ਰੋਜ਼ਾਨਾ ਅਮਰੂਦ ਦੇ ਪੱਤਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਕ ਖੋਜ ਅਨੁਸਾਰ ਅਮਰੂਦ ਦੇ ਪੱਤੇ ਐਲਫਾ-ਗਲੂਕੋਸਾਇਡਿਸ ਐਂਜਾਈਮ ਦੀ ਕਿਰਿਆ ਰਾਹੀਂ ਬਲੱਡ ਸ਼ੂਗਰ ਨੂੰ ਘੱਟ ਕਰਦੇ ਹਨ। ਦੂਜੇ ਪਾਸੇ ਸੁਕ੍ਰੋਜ਼ ਅਤੇ ਲੈਕਟੋਜ਼ ਨੂੰ ਸੋਖਣ ਤੋਂ ਸਰੀਰ ਨੂੰ ਰੋਕਦੇ ਹਨ, ਜਿਸ ਨਾਲ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ।

17 Best Benefits & Uses Of Guava Leaves For Skin And Health | Guava leaves,  Guava benefits, Herbal leaves


ਬਲੱਡ ਪ੍ਰੈੱਸ਼ਰ ਰੱਖੇ ਕੰਟਰੋਲ
ਜਿਨ੍ਹਾਂ ਲੋਕਾਂ ਦਾ ਬਲੱਡ ਪ੍ਰੈੱਸ਼ਰ ਵੱਧਦਾ ਜਾਂ ਘੱਟਦਾ ਹੈ, ਉਨ੍ਹਾਂ ਲਈ ਅਮਰੂਦ ਦੇ ਪੱਤੇ ਬਹੁਤ ਹੀ ਫਾਇਦੇਮੰਦ ਸਾਬਤ ਹੁੰਦੇ ਹਨ।
ਭਾਰ ਘਟਾਉਣ ‘ਚ ਮਦਦਗਾਰ
ਜੇਕਰ ਤੁਸੀਂ ਆਪਣੇ ਵਧੇ ਹੋਏ ਭਾਰ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਅਮਰੂਦ ਦੇ ਪੱਤਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅਮਰੂਦ ਦੇ ਪੱਤੇ ਜਟਿਲ ਸਟਾਰਚ ਨੂੰ ਬਦਲਣ ਦੀ ਪ੍ਰਕਿਰਿਆ ਨੂੰ ਰੋਕਦੇ ਹਨ, ਜਿਸ ਰਾਹੀਂ ਸਰੀਰ ਦਾ ਭਾਰ ਘਟਾਉਣ ‘ਚ ਮਦਦ ਮਿਲਦੀ ਹੈ।

10 Surprising Benefits of Guava Leaves for Skin, Hair and Overall Health


ਸਿਰ ਦਰਦ ਤੋਂ ਦੇਵੇਂ ਨਿਜਾਤ
ਅਮਰੂਦ ਦੇ ਪੱਤੇ ਸਿਰ ਦਰਦ ਤੋਂ ਵੀ ਛੁਟਕਾਰਾ ਦਿਵਾਉਂਦੇ ਹਨ। ਅੱਧੇ ਸਿਰ ‘ਚ ਦਰਦ ਹੋਣ ‘ਤੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਕੱਚੇ ਹਰੇ ਅਤੇ ਤਾਜ਼ੇ ਅਮਰੂਦ ਨੂੰ ਲੈ ਕੇ ਪੱਥਰ ‘ਤੇ ਘਸਾ ਕੇ ਲੇਪ ਬਣਾਓ ਅਤੇ ਮੱਥੇ ‘ਤੇ ਲਗਾਓ। ਕੁਝ ਦਿਨਾਂ ਤੱਕ ਰੋਜ਼ਾਨਾ ਸੇਵਨ ਕਰਨ ਨਾਲ ਸਿਰ ਦਰਦ ਤੋਂ ਬਹੁਤ ਲਾਭ ਮਿਲੇਗਾ।
ਪਾਚਨ ਤੰਤਰ ਨੂੰ ਮਜ਼ਬੂਤ ਰੱਖੇ
ਅਮਰੂਦ ਦੇ ਪੱਤੇ ਪਾਚਨ ਤੰਤਰ ਨੂੰ ਮਜ਼ਬੂਤ ਰੱਖਦੇ ਹਨ। ਇਸ ਦੀ ਵਰਤੋਂ ਨਾਲ ਭੋਜਨ ਪਚਨ ‘ਚ ਮਦਦ ਮਿਲਦੀ ਹੈ। ਇਸ ਲਈ ਰੋਜ਼ਾਨਾ ਅਮਰੂਦ ਦੇ ਪੱਤਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।

Herbal Leaves - Abutilon Indicum (Thuthi Leaves) Wholesale Supplier from  Madurai


ਦੰਦਾਂ ਦੀ ਸਮੱਸਿਆ ਤੋਂ ਦਿਵਾਏ ਨਿਜਾਤ
ਦੰਦ ਦਰਦ ਅਤੇ ਮਸੂੜ੍ਹਿਆਂ ਦੀ ਬੀਮਾਰੀ ਨੂੰ ਅਮਰੂਦਾਂ ਦੇ ਪੱਤਿਆਂ ਨਾਲ ਠੀਕ ਕੀਤਾ ਜਾ ਸਕਦਾ ਹੈ। ਪੱਤਿਆਂ ਨੂੰ ਪੀਸ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਮਸੂੜ੍ਹਿਆਂ ਜਾਂ ਦੰਦਾਂ ‘ਤੇ ਲਗਾਓ। ਅਜਿਹਾ ਕਰਨ ਨਾਲ ਦੰਦਾਂ ਦੇ ਦਰਦ ਤੋਂ ਛੁਟਕਾਰਾ ਮਿਲੇਗਾ। 

Leave a Reply

Your email address will not be published. Required fields are marked *