ਸਿੱਕਰੀ ਤੋਂ ਇਲਾਵਾ ਵਾਲਾਂ ਦੀਆਂ ਕਈ ਸਮੱਸਿਆਵਾਂ ਨੂੰ ਕਰਦੀ ਹੈ ਦੂਰ ਹਰੀ ਮਹਿੰਦੀ, ਜਾਣੋ ਵਰਤੋਂ ਦੇ ਢੰਗ

ਸਰਦੀਆਂ ’ਚ ਖੁਸ਼ਕ ਹਵਾ ਦਾ ਅਸਰ ਸਿਰਫ ਸਾਡੀ ਚਮੜੀ ’ਤੇ ਹੀ ਨਹੀਂ ਸਗੋਂ ਸਾਡੇ ਵਾਲ਼ਾਂ ’ਤੇ ਵੀ ਦੇਖਣ ਨੂੰ ਮਿਲਦਾ ਹੈ। ਇਸ ਮੌਸਮ ’ਚ ਹਮੇਸ਼ਾ ਵਾਲ਼ ਰੁੱਖੇ-ਸੁੱਕੇ ਅਤੇ ਬੇਜਾਨ ਹੋ ਜਾਂਦੇ ਹਨ। ਉੱਧਰ ਸਰਦੀਆਂ ’ਚ ਵਾਲ਼ ਝੜਨ ਦੀ ਸਮੱਸਿਆ ਵੀ ਗਰਮੀਆਂ ਦੇ ਮੁਕਾਬਲੇ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਅਜਿਹੇ ’ਚ ਅੱਜ ਅਸੀਂ ਤੁਹਾਨੂੰ ਮਹਿੰਦੀ ਦਾ ਇਕ ਪੈਕ ਦੱਸਾਂਗੇ ਜਿਸ ਨਾਲ ਤੁਸੀਂ ਸਰਦੀਆਂ ’ਚ ਹੋਣ ਵਾਲੀਆਂ ਇਨ੍ਹਾਂ ਸਮੱਸਿਆਵਾਂ ਤੋਂ ਨਿਜ਼ਾਤ ਪਾ ਸਕਦੇ ਹੋ। 
ਪੈਕ ਬਣਾਉਣ ਲਈ ਜ਼ਰੂਰੀ ਸਮੱਗਰੀ
ਮਹਿੰਦੀ ਪਾਊਡਰ-4 ਟੇਬਲ ਸਪੂਨ
ਨਾਰੀਅਲ ਤੇਲ-1 ਕੱਪ
ਵਿਟਾਮਿਨ ਈ ਕੈਪਸੂਲ ਜੈੱਲ-2
ਜੈਤੂਨ ਤੇਲ-4 ਟੇਬਲਸਪੂਨ
ਚਾਹ ਪੱਤੀ ਦਾ ਪਾਣੀ-ਲੋੜ ਅਨੁਸਾਰ

Henna For Hair: 9 Simple & Effective Hair Packs That You Can Try


ਪੈਕ ਬਣਾਉਣ ਦਾ ਤਾਰੀਕਾ
1. ਸਭ ਤੋਂ ਪਹਿਲਾਂ ਨਾਰੀਅਲ ਤੇਲ ਨੂੰ ਹਲਕਾ ਜਿਹਾ ਗਰਮ ਕਰੋ। ਫਿਰ ਇਕ ਕੌਲੀ ’ਚ ਆਰਗੈਨਿਕ ਅਤੇ ਕੈਮੀਕਲ ਫ੍ਰੀ ਮਹਿੰਦੀ ਅਤੇ ਨਾਰੀਅਲ ਤੇਲ ਪਾ ਕੇ ਚੰਗੀ ਤਰ੍ਹਾਂ ਫੈਂਟ ਲਓ। 
2. ਹੁਣ ਇਸ ’ਚ ਵਿਟਾਮਿਨ ਈ ਕੈਪਸੂਲ, ਜੈਤੂਨ ਦਾ ਤੇਲ ਮਿਕਸ ਕਰਕੇ 1 ਘੰਟੇ ਲਈ ਛੱਡ ਦਿਓ। 
3. ਜੇਕਰ ਵਾਲ਼ ਚਮਕਦਾਰ ਬਣਾਉਣੇ ਹਨ ਤਾਂ 1 ਘੰਟੇ ਬਾਅਦ ’ਚ ਇਸ ’ਚ ਚਾਹ ਪੱਤੀ ਦਾ ਪਾਣੀ ਅਤੇ 2 ਵਿਟਾਮਿਨ ਈ ਕੈਪਸੂਲ ਵਾਧੂ ਪਾ ਲਓ। 
ਕਿੰਝ ਕਰੀਏ ਵਰਤੋਂ?
ਇਸ ਨੂੰ ਵਰਤੋਂ ਕਰਨ ਤੋਂ ਪਹਿਲਾਂ ਵਾਲ਼ਾਂ ਨੂੰ ਸੁਲਝਾ ਕੇ ਪੈਕ ਨੂੰ ਜੜ੍ਹਾਂ ’ਚ ਚੰਗੀ ਤਰ੍ਹਾਂ ਲਗਾਓ। ਪੂਰੇ ਵਾਲ਼ਾਂ ’ਚ ਮਹਿੰਦੀ ਲਗਾਉਣ ਤੋਂ ਬਾਅਦ ਕਰਾਊਨ ਏਰੀਏ ’ਚ ਜੂੜਾ ਕਰ ਲਓ। 
ਫਿਰ 1 ਘੰਟੇ ਬਾਅਦ ਵਾਲ਼ਾਂ ਨੂੰ ਸ਼ੈਂਪੂ ਅਤੇ ਕੰਡੀਸ਼ਨਰ ਨਾਲ ਚੰਗੀ ਧੋ ਲਓ। ਹਫ਼ਤੇ ’ਚ ਘੱਟੋ ਘੱਟ 1 ਵਾਰ ਇਸ ਪੈਕ ਦੀ ਵਰਤੋਂ ਜ਼ਰੂਰ ਕਰੋ। 

डैंड्रफ को जड़ से खत्म करते हैं मेहंदी से बने ये 3 हेयर पैक, आज ही ट्राई  करें


ਕਿਉਂ ਲਾਹੇਵੰਦ ਹੈ ਇਹ ਪੈਕ?
ਮਹਿੰਦੀ ’ਚ ਐਂਟੀ-ਸੈਪਟਿਕ ਗੁਣ ਹੁੰਦੇ ਹਨ ਜੋ ਸਿੱਕਰੀ, ਸਕੈਲਪ, ਵਾਲ਼ ਝੜਨ, ਖਾਰਸ਼ ਨੂੰ ਦੂਰ ਕਰਨ ਦੇ ਨਾਲ-ਨਾਲ ਵਾਲ਼ਾਂ ਨੂੰ ਜੜ੍ਹਾਂ ਤੋਂ ਮਜ਼ਬੂਤ, ਸੰਘਣੇ ਅਤੇ ਚਮਕਦਾਰ ਬਣਾਉਂਦੇ ਹਨ। ਇੰਨਾ ਹੀ ਨਹੀਂ ਰੈਗੂਲਰ ਮਹਿੰਦੀ ਲਗਾਉਣ ਨਾਲ ਵਾਲ਼ਾਂ ਦੇ ਚਿੱਟੇ ਹੋਣ ਦੀ ਪ੍ਰਕਿਰਿਆ ਵੀ ਹੌਲੀ ਹੋ ਜਾਂਦੀ ਹੈ ਅਤੇ ਇਹ ਕੰਡੀਸ਼ਨਰ ਦਾ ਕੰਮ ਵੀ ਕਰਦੇ ਹਨ। ਉੱਧਰ ਪੈਕ ’ਚ ਵਰਤੋਂ ਕੀਤੀ ਗਈ ਸਮੱਗਰੀ ਨਾਲ ਵਾਲ਼ਾਂ ਨੂੰ ਭਰਪੂਰ ਪੋਸ਼ਣ ਮਿਲਦਾ ਹੈ।  

Leave a Reply

Your email address will not be published. Required fields are marked *