ਤੁਹਾਡੇ ਆਧਾਰ ਕਾਰਡ ਦਾ ਕਿੱਥੇ ਹੋ ਰਿਹਾ ਹੈ ਫਰਜ਼ੀ ਇਸਤੇਮਾਲ, ਇੰਝ ਲਗਾਓ ਪਤਾ

ਨਵੀਂ ਦਿੱਲੀ, ਟੈੱਕ ਡੈਸਕ : Aadhaar Card : ਮੌਜੂਦਾ ਦੌਰ ‘ਚ ਦਸਤਾਵੇਜ਼ ਮਤਲਬ ਆਧਾਰ ਕਾਰਡ (Aadhaar Card) ਹੋ ਗਿਆ ਹੈ। ਛੋਟੇ ਤੋਂ ਵੱਡੇ ਹਰ ਕੰਮ ਵਿਚ ਆਧਾਰ ਨੂੰ ਪਰੂਫ਼ ਵਜੋਂ ਮੰਗਿਆ ਜਾਂਦਾ ਹੈ। ਕਈ ਵਾਰ ਯਾਦ ਵੀ ਨਹੀਂ ਰਹਿੰਦਾ ਕਿ ਆਖ਼ਿਰ ਤੁਸੀਂ ਕਿੰਨੀ ਜਗ੍ਹਾ Aadhaar Card ਦਾ ਇਸਤੇਮਾਲ ਕੀਤਾ ਹੈ, ਜੋ ਕਿ ਵੱਡੇ ਫਰਾਡ ਦੀ ਵਜ੍ਹਾ ਬਣ ਸਕਦਾ ਹੈ। ਇਸ ਤੋਂ ਬਚਣ ਲਈ ਯੂਜ਼ਰਜ਼ ਨੂੰ ਸਮੇਂ-ਸਮੇਂ ‘ਤੇ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਕਿ ਕਿੱਥੇ-ਕਿੱਥੇ ਆਧਾਰ ਕਾਰਡ ਦਾ ਇਸਤੇਮਾਲ ਹੋਇਆ ਹੈ ਜਿਸ ਨਾਲ ਆਧਾਰ ਜ਼ਰੀਏ ਫਰਾਡ ਨੂੰ ਰੋਕਣ ਵਿਚ ਮਦਦ ਮਿਲ ਸਕਦੀ ਹੈ। UIDAI ਵੱਲੋਂ Aadhaar Card ਦੀ ਹਿਸਟਰੀ ਚੈੱਕ ਕਰਨ ਦੀ ਆਪਸ਼ਨ ਦਿੱਤੀ ਜਾਂਦੀ ਹੈ। ਆਓ ਜਾਣਦੇ ਹਾਂ ਇਸ ਦਾ ਪੂਰਾ ਪ੍ਰੋਸੈੱਸ…

ਸਭ ਤੋਂ ਪਹਿਲਾਂ resident.uidai.gov.in ਵੈੱਬਸਾਈਟ ‘ਤੇ ਵਿਜ਼ਿਟ ਕਰਨਾ ਪਵੇਗਾ।

ਜਿੱਥੇ ਤੁਹਾਨੂੰ ਟਾਪ ਰਾਈਟ ਕਾਰਨਰ ‘ਤੇੰ My Aadhaar ਆਪਸ਼ਨ ‘ਤੇ ਕਲਿੱਕ ਕਰਨਾ ਪਵੇਗਾ।

ਇਸ ਤੋਂ ਬਾਅਦ Aadhaar Authentication History ਆਪਸ਼ਨ ‘ਤੇ ਕਲਿੱਕ ਕਰਨਾ ਪਵੇਗਾ।

ਜਿੱਥੇ ਤੁਹਾਡੇ ਕੋਲੋਂ ਆਧਾਰ ਕਾਰਡ ਨੰਬਰ ਮੰਨਿਆ ਜਾਵੇਗਾ, ਨਾਲ ਹੀ ਕੈਪਚਾ ਕੋਡ ਭਰਨਾ ਪਵੇਗਾ।

ਫਿਰ ਤੁਹਾਨੂੰ OTP ਵੈਰੀਫਿਕੇਸ਼ਨ ਆਪਸ਼ਨ ‘ਤੇ ਕਲਿੱਕ ਕਰਨਾ ਪਵੇਗਾ।

ਇਸ ਤੋਂ ਬਾਅਦ ਇਕ ਟੈਬ ਓਪਨ ਹੋਵੇਗੀ, ਜਿੱਥੇ ਤੁਹਾਨੂੰ ਕਦੋਂ ਤੋਂ ਕਦੋਂ ਤਕ ਦੀ ਆਧਾਰ ਹਿਸਟਰੀ ਦੇਖਣੀ ਹੈ, ਉਨ੍ਹਾਂ ਡੇਟਸ ਨੂੰ ਫਿਲ ਕਰਨਾ ਪਵੇਗਾ। ਨਾਲ ਹੀ ਰਿਕਾਰਡ ਨੰਬਰ ਤੇ ਮੋਬਾਈਲ ਨੰਬਰ ਓਟੀਪੀ ਲਈ ਭਰਨਾ ਪਵੇਗਾ। ਇਸ ਤੋਂ ਬਾਅਦ OTP ਵੈਰੀਫਾਈ ਕਰਨਾ ਪਵੇਗਾ।

ਆਧਾਰ ਹਿਸਟਰੀ ਨੂੰ ਯੂਜ਼ਰਜ਼ ਆਪਣੇ ਹਿਸਾਬ ਨਾਲ ਡਾਊਨਲੋਡ ਵੀ ਕਰ ਸਕਦੇ ਹਨ।
ਇੱਥੇ ਦਰਜ ਕਰਵਾ ਸਕਦੇ ਹੋ

ਸ਼ਿਕਾਇਤ
ਜੇਕਰ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਆਧਾਰ ਕਰਾਡ (Aadhaar Card) ਦਾ ਗ਼ਲਤ ਇਸਤੇਮਾਲ ਹੁੰਦਾ ਹੈ ਤਾਂ ਤੁਸੀਂ ਇਸ ਦੀ ਸੂਚਨਾ UIDAI ਦੇ ਟੋਲ ਫ੍ਰੀ ਨੰਬਰ 1947 ‘ਤੇ ਦੇ ਸਕਦੇ ਹੋ ਜਾਂ ਫਿਰ help@uidai.gov.in ਈ-ਮੇਲ ਆਈਡੀ ਜ਼ਰੀਏ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।

Leave a Reply

Your email address will not be published. Required fields are marked *