ਟਾਂਡਾ ਦਾ ਨੌਜਵਾਨ ਅਮਰੀਕਾ ਚ ਬਣਿਆ ਪੁਲਸ ਅਫ਼ਸਰ, ਚਮਕਾਇਆ ਮਾਪਿਆਂ ਦਾ ਨਾਂ

ਟਾਂਡਾ ਉੜਮੁੜ : ਵਿਦੇਸ਼ ਦੀ ਧਰਤੀ ‘ਤੇ ਪੰਜਾਬੀਆਂ ਵੱਲੋਂ ਮੱਲਾਂ ਮਾਰਨ ਦੀ ਫੇਰਿਸਤ ਵਿੱਚ ਇਕ ਹੋਰ ਨਾਮ ਜੁੜਿਆ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਨਾਲ ਸੰਬੰਧਤ ਨੌਜਵਾਨ ਪਰਮਜੀਤ ਸਿੰਘ ਆਸੀ ਅਮਰੀਕਾ ਦੇ ਨਿਉਯਾਰਕ ਪੁਲਸ ਡਿਪਾਰਟਮੈਂਟ ਵਿੱਚ ਅਫ਼ਸਰ ਬਣਿਆ ਹੈ। ਸਤਨਾਮ ਸਿੰਘ ਅਤੇ ਸਰਬਜੀਤ ਕੌਰ ਦੇ ਹੋਣਹਾਰ ਪੁੱਤਰ ਦੀ ਇਸ ਪ੍ਰਾਪਤੀ ਦੇ ਅੱਜ ਪੂਰਾ ਟਾਂਡਾ ਨਗਰ ਫ਼ਖ਼ਰ ਮਹਿਸੂਸ ਕਰ ਰਿਹਾ ਹੈ। 

ਪਰਮਜੀਤ ਦੇ ਅਫ਼ਸਰ ਬਣਨ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਉਸ ਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਦਾਦੀ ਭਗਵੰਤ ਕੌਰ, ਮਾਤਾ ਸਰਬਜੀਤ ਕੌਰ, ਚਾਚਾ ਜਗਦੀਸ਼ ਸਿੰਘ ਅਤੇ ਚਾਚੀ ਰੇਸ਼ਮ ਕੌਰ ਨਾਲ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਪਰਮਜੀਤ ਦੀ ਪ੍ਰਾਪਤੀ ‘ਤੇ ਮਾਣ ਮਹਿਸੂਸ ਕਰਦੇ ਉਸ ਦੀ ਮਾਤਾ, ਭੈਣ ਮਨਦੀਪ ਕੌਰ, ਗੁਰਪ੍ਰੀਤ ਕੌਰ, ਮਨਿੰਦਰ ਕੌਰ ਨੇ ਦੱਸਿਆ ਕਿ ਪਰਮਜੀਤ ਨੇ ਟਾਂਡਾ ਕਾਲਜ ਤੋਂ ਪੜ੍ਹਾਈ ਕਰਨ ਉਪਰੰਤ ਖ਼ਾਲਸਾ ਕਾਲਜ ਜਲੰਧਰ ਤੋਂ ਐੱਮ. ਐੱਸ. ਸੀ. ਮੈਥ ਕਰਨ ਉਪਰੰਤ ਕੁਝ ਸਮਾਂ ਟੀਚਿੰਗ ਕੀਤੀ ਅਤੇ ਬਾਅਦ ਵਿੱਚ ਉਹ ਆਪਣੀ ਪਤਨੀ ਸੰਦੀਪ ਕੌਰ ਨਾਲ 2011 ਵਿੱਚ ਅਮਰੀਕਾ ਜਾ ਵੱਸਿਆ।

ਹੁਣ ਉਸ ਨੇ ਸਖ਼ਤ ਮਿਹਨਤ ਕਰਕੇ ਐੱਨ. ਵਾਈ. ਪੀ. ਡੀ. ਵਿੱਚ ਸਥਾਨ ਬਣਾਇਆ ਹੈ। ਹੁਣ ਚੋਣ ਤੋਂ ਬਾਅਦ ਸਿਖਲਾਈ ਪੂਰੀ ਕਰਕੇ ਉਹ ਆਪਣੀ ਡਿਊਟੀ ਸੰਭਾਲ ਲਵੇਗਾ। ਇਸ ਮੌਕੇ ਪਰਮਜੀਤ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਸਤਿੰਦਰ ਪਾਲ ਸਿੰਘ ਹੈਪੀ, ਮਨਜਿੰਦਰ ਸਿੰਘ ਗੋਲਡੀ, ਤਜਿੰਦਰ ਸਿੰਘ ਢਿੱਲੋਂ, ਹਰਪ੍ਰੀਤ ਸੈਣੀ, ਸੁਖਨਿੰਦਰ ਸਿੰਘ ਕਲੋਟੀ ਅਤੇ ਜਤਿੰਦਰ ਸਿੰਘ ਖੱਖ ਨੇ ਪਰਿਵਾਰ ਨੂੰ ਸ਼ੁਭਕਾਮਨਾਵਾ ਦਿੱਤੀਆਂ ਹਨ। 

Leave a Reply

Your email address will not be published. Required fields are marked *