ਖੁਰਾਕ ’ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ, ਸਰਦੀ-ਖਾਂਸੀ ਤੋਂ ਇਲਾਵਾ ਕਈ ਰੋਗ ਹੋਣਗੇ ਦੂਰ

ਸਰਦੀਆਂ ਦੇ ਮੌਸਮ ’ਚ ਬਹੁਤ ਸਾਰੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਜਿਸ ਨਾਲ ਸਰਦੀਆਂ ਦੇ ਮੌਸਮ ’ਚ ਸਿਹਤ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਕਿਉਂਕਿ ਠੰਢ ਦੇ ਮੌਸਮ ’ਚ ਜ਼ਿਆਦਾਤਰ ਲੋਕਾਂ ਨੂੰ ਸਰਦੀ, ਖਾਂਸੀ, ਜੋੜਾਂ ਦਾ ਦਰਦ ਜਿਹੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ ਅਤੇ ਇਸ ਦੇ ਨਾਲ-ਨਾਲ ਇਨਫੈਕਸ਼ਨ ਹੋਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਇਸ ਲਈ ਠੰਢ ਦੇ ਮੌਸਮ ’ਚ ਆਪਣੀ ਖੁਰਾਕ ’ਚ ਉਸ ਤਰ੍ਹਾਂ ਦੀਆਂ ਚੀਜ਼ਾਂ ਸ਼ਾਮਿਲ ਕਰੋ। ਜੋ ਸਾਡੇ ਸਰੀਰ ਨੂੰ ਗਰਮ ਰੱਖਣ। ਸਰਦੀਆਂ ’ਚ ਖਾਣ ਪੀਣ ’ਚ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜੋ ਸਾਡੇ ਸਰੀਰ ਨੂੰ ਗਰਮ ਬਣਾ ਕੇ ਰੱਖਦੀਆਂ ਹਨ ਅਤੇ ਜਿਸ ਨਾਲ ਬਹੁਤ ਸਾਰੀਆਂ ਬੀਮਾਰੀਆਂ ਨਹੀਂ ਹੁੰਦੀਆਂ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਪੰਜ ਚੀਜ਼ਾਂ ਜੋ ਸਰਦੀਆਂ ਦੇ ਮੌਸਮ ’ਚ ਜ਼ਰੂਰ ਖਾਣੀਆਂ ਚਾਹੀਦੀਆਂ ਹਨ।
ਮੂੰਗਫਲੀ

ਸਰਦੀਆਂ ਦੇ ਮੌਸਮ ’ਚ ਮੂੰਗਫਲੀ ਬਾਜ਼ਾਰ ’ਚ ਹਰ ਜਗ੍ਹਾ ਦੇਖਣ ਨੂੰ ਮਿਲਦੀ ਹੈ। ਮੂੰਗਫਲੀ ’ਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ। ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੇ ਹਨ। ਮੂੰਗਫਲੀ ਦੀ ਵਰਤੋਂ ਕਰਨ ਨਾਲ ਸਾਡਾ ਸਰੀਰ ਗਰਮ ਰਹਿੰਦਾ ਹੈ ਅਤੇ ਇਸ ਦੇ ਨਾਲ-ਨਾਲ ਇਹ ਦਿਲ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ।

ਹਫਤੇ ਦਾ ਭਾਰ ਘਟਾਉਣ ਦਾ ਸੁਝਾਅ: ਭਾਰ ਘਟਾਉਣ ਲਈ ਮੂੰਗਫਲੀ ਕਿਵੇਂ ਖਾਣੀ ਹੈ


ਗੂੰਦ
ਸਰਦੀਆਂ ਦੇ ਮੌਸਮ ’ਚ ਗੂੰਦ ਦੀ ਵਰਤੋਂ ਕਰਨਾ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਲਾਭਕਾਰੀ ਹੁੰਦੀ ਹੈ। ਇਸ ਨਾਲ ਸਰੀਰ ਨੂੰ ਐਕਸਟਰਾ ਐਨਰਜੀ ਮਿਲਦੀ ਹੈ। ਗੂੰਦ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦੀ ਹੈ ਇਸ ਲਈ ਠੰਢ ਦੇ ਮੌਸਮ ’ਚ ਗੂੰਦ ਦੇ ਲੱਡੂ ਬਣਾ ਕੇ ਜ਼ਰੂਰ ਖਾਓ। ਇਸ ਨਾਲ ਸਰੀਰ ਗਰਮ ਰਹਿੰਦਾ ਹੈ ਅਤੇ ਬੀਮਾਰੀਆਂ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।
ਤਿਲ
ਤਿਲਾਂ ਦੀ ਵਰਤੋਂ ਵੀ ਸਰਦੀਆਂ ਦੇ ਮੌਸਮ ’ਚ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਇਸ ’ਚ ਵਿਟਾਮਿਨ ਈ ਅਤੇ ਫੈਟੀ ਐਸਿਡਸ ਹੁੰਦਾ ਹੈ। ਜੋ ਸਾਡੇ ਸਰੀਰ ਨੂੰ ਬੀਮਾਰੀਆਂ ਤੋਂ ਬਚਾਉਂਦਾ ਹੈ। ਇਸ ਲਈ ਸਰਦੀਆਂ ਦੇ ਮੌਸਮ ’ਚ ਆਪਣੀ ਖੁਰਾਕ ’ਚ ਤਿਲ ਜ਼ਰੂਰ ਸ਼ਾਮਲ ਕਰੋ। ਤੁਸੀਂ ਚਾਹੋ ਤਾਂ ਤਿਲਾਂ ਦੇ ਲੱਡੂ ਜਾਂ ਫ਼ਿਰ ਰੋਜ਼ਾਨਾ ਇਕ ਚਮਚਾ ਤਿਲਾਂ ਦੀ ਦੁੱਧ ਨਾਲ ਵਰਤੋਂ ਕਰ ਸਕਦੇ ਹੋ।

ਸ਼ੂਗਰ ਨੂੰ ਕੰਟਰੋਲ ਕਰਦੇ ਨੇ ਚਿੱਟੇ 'ਤਿਲ', ਜਾਣੋ ਹੋਰ ਵੀ ਲਾਜਵਾਬ ਫਾਇਦੇ


ਬਾਜਰਾ
ਬਾਜਰੇ ਦੀ ਤਾਸੀਰ ਗਰਮ ਹੁੰਦੀ ਹੈ। ਸਰਦੀਆਂ ਦੇ ਮੌਸਮ ’ਚ ਬਾਜਰੇ ਦੀ ਰੋਟੀ ਬਣਾ ਕੇ ਖਾਓ। ਇਸ ਨਾਲ ਸਰੀਰ ਨੂੰ ਠੰਢ ਨਹੀਂ ਲੱਗਦੀ ਅਤੇ ਇਸ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਤਾਕਤ ਮਿਲਦੀ ਹੈ।

बाजरे की रोटी - Bajra Roti Recipe - Bajra Roti


ਫਲ ਅਤੇ ਸਬਜ਼ੀਆਂ
ਸਰਦੀ ਦੇ ਮੌਸਮ ’ਚ ਫਲ ਅਤੇ ਸਬਜ਼ੀਆਂ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਜਿਵੇਂ ਗਾਜਰ , ਮਟਰ, ਸੋਇਆ, ਮੇਥੀ, ਬਾਥੂ, ਪਾਲਕ ਇਹ ਸਾਰੀਆਂ ਸਬਜ਼ੀਆਂ ਸਾਡੇ ਸਰੀਰ ਨੂੰ ਮਜ਼ਬੂਤ ਬਣਾਉਂਦੀਆਂ ਹਨ ਅਤੇ ਇਸ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ।

Leave a Reply

Your email address will not be published. Required fields are marked *