ਵਾਰ-ਵਾਰ ਜੀਭ ਦੇ ਬਦਲ ਰਹੇ ਰੰਗ ਤੋਂ ਲੋਕ ਹੋ ਜਾਣ ਸਾਵਧਾਨ, ਹੋ ਸਕਦੈ ਇਨ੍ਹਾਂ ਬੀਮਾਰੀਆਂ ਦਾ ਖ਼ਤਰਾ

ਜੀਭ ਤੁਹਾਨੂੰ ਸਾਰਿਆਂ ਨੂੰ ਸੁਆਦ ਦਾ ਅਹਿਸਾਸ ਕਰਵਾਉਂਦੀ ਹੈ। ਜੀਭ ਨੂੰ ਸਾਫ਼ ਕਰਨਾ ਸਵੇਰੇ ਦੰਦਾਂ ਨੂੰ ਬੁਰਸ਼ ਕਰਨ ਜਿੰਨਾ ਮਹੱਤਵਪੂਰਣ ਹੁੰਦਾ ਹੈ, ਕਿਉਂਕਿ ਭੋਜਨ ਦੰਦਾਂ ਵਿਚ ਫਸ ਜਾਂਦਾ ਹੈ ਅਤੇ ਜੀਭ ਨਾਲ ਚਿਪਕ ਜਾਂਦਾ ਹੈ। ਅਕਸਰ ਖਾਣਾ ਖਾਣ ਤੋਂ ਬਾਅਦ ਜੀਭ ‘ਤੇ ਕੁਝ ਨਾ ਕੁਝ ਜੰਮ ਜਾਂਦਾ ਹੈ। ਇਸ ਨੂੰ ਸਾਫ਼ ਨਾ ਕਰਨ ਨਾਲ ਇਸ ਦੀ ਪਰਤ ਬਣ ਜਾਂਦੀ ਹੈ, ਜੋ ਸਿਹਤ ਲਈ ਸਹੀ ਨਹੀਂ ਹੈ। ਜੀਭ ਦੀ ਸਫਾਈ ਨਾ ਕਰਨ ’ਤੇ ਇਸ ਦਾ ਰੰਗ ਬਦਲ ਜਾਂਦਾ ਹੈ ਪਰ ਤੁਸੀਂ ਕਦੇ ਸੋਚਿਆ ਹੈ ਕਿ ਅਜਿਹਾ ਕਿਉਂ ਹੁੰਦਾ ਹੈ। ਅਸਲ ‘ਚ ਰੰਗ ਬਦਲਦੀ ਜੀਭ ਤੁਹਾਡੀ ਸਿਹਤ ਦਾ ਹਾਲ ਦੱਸਦੀ ਹੈ। ਤੁਹਾਡੀ ਜੀਭ ਦੇ ਬਦਲਦੇ ਰੰਗ ਨਾਲ ਤੁਸੀਂ ਜਾਣ ਸਕਦੇ ਹੋ ਕਿ ਤੁਹਾਨੂੰ ਕਿਹੜੀ ਬੀਮਾਰੀ ਹੈ।

ਕਿਹੋ ਜਿਹੀ ਹੁੰਦੀ ਹੈ ਸਧਾਰਨ ਜੀਭ?
ਸਿਹਤਮੰਦ ਜੀਭ ਦਾ ਰੰਗ ਹਲਕਾ ਗੁਲਾਬੀ ਹੈ। ਜਦਕਿ ਜੀਭ ‘ਤੇ ਚੜ੍ਹੀ ਹਲਕੀ ਜਿਹੀ ਸਫੈਦ ਪਰਤ ਵੀ ਸਾਧਾਰਨ ਮੰਨੀ ਜਾਂਦੀ ਹੈ ਪਰ ਜੀਭ ਦਾ ਰੰਗ ਜ਼ਿਆਦਾ ਸਫੈਦ, ਲਾਲ ਜਾਂ ਕਾਲਾ ਹੋਣਾ ਬੀਮਾਰੀਆਂ ਹੋਣ ਦਾ ਸੰਕੇਤ ਦਿੰਦਾ ਹੈ। ਇਸ ਲਈ ਸਾਨੂੰ ਇਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। 

ਜੀਭ ਦੇ ਰੰਗ ਨਾਲ ਇੰਝ ਪਤਾ ਲਗਾਓ ਬੀਮਾਰੀ

ਜੀਭ ‘ਤੇ ਕਾਲੇ ਧੱਬਿਆਂ ਦਾ ਕਾਰਨ ਹੋ ਸਕਦੀ ਸ਼ੂਗਰ
ਜੇਕਰ ਤੁਹਾਡੀ ਜੀਭ ‘ਤੇ ਕਾਲੇ ਧੱਬੇ ਪੈ ਗਏ ਹਨ, ਜੋ ਸਰੀਰ ‘ਚ ਖੂਨ ਦੀ ਘਾਟ ਦਾ ਸੰਕੇਤ ਦਿੰਦੇ ਹਨ। ਇੰਨਾ ਹੀ ਨਹੀਂ ਕਈ ਵਾਰ ਸ਼ੂਗਰ ਹੋਣ ਕਾਰਨ ਵੀ ਜੀਭ ‘ਤੇ ਕਾਲੇ ਧੱਬੇ ਪੈਣੇ ਸ਼ੁਰੂ ਹੋ ਜਾਂਦੇ ਹਨ। ਇਸ ਤੋਂ ਇਲਾਵਾ ਮੂੰਹ ‘ਚ ਬੈਕਟੀਰੀਆ ਫੈਲਣ ਦੀ ਵਜ੍ਹਾ ਨਾਲ ਵੀ ਜੀਭ ‘ਤੇ ਕਾਲੇ ਰੰਗ ਦੇ ਧੱਬੇ ਪੈਣ ਲੱਗਦੇ ਹਨ।

ਡਾਈਜੇਸ਼ਨ ਜਾਂ ਲੀਵਰ
ਜੇਕਰ ਤੁਹਾਨੂੰ ਡਾਈਜੇਸ਼ਨ ਜਾਂ ਲੀਵਰ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਉਸ ਦੇ ਕਾਰਨ ਜੀਭ ਦਾ ਰੰਗ ਪੀਲਾ ਹੋ ਸਕਦਾ ਹੈ। ਨਾਲ ਹੀ ਪੀਲੀ ਜੀਭ ਹੋਣਾ ਖੂਨ ‘ਚ ਆਇਰਨ ਦੀ ਕਮੀ ਵੱਲ ਇਛਾਰਾ ਕਰਦਾ ਹੈ। ਇਸ ਨਾਲ ਜਲਦੀ ਥਕਾਵਟ ਵਰਗੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਸਕਦਾ ਹੈ।

ਜਦੋਂ ਜੀਭ ਦਾ ਰੰਗ ਹੋ ਜਾਵੇ ਪੀਲਾ 
ਸਰੀਰ ‘ਚ ਪੋਸ਼ਣ ਦੀ ਘਾਟ ਹੋਣ ਕਾਰਨ ਜੀਭ ਦਾ ਰੰਗ ਪੀਲੇ ਰੰਗ ਦਾ ਹੋ ਜਾਂਦਾ ਹੈ। ਅਜਿਹੇ ‘ਚ ਤੁਹਾਨੂੰ ਆਪਣੇ ਖਾਣੇ ‘ਚ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।

ਬ੍ਰਾਊਨ ਰੰਗ 
ਕੈਫੀਨ ਦੀ ਮਾਤਰਾ ਜ਼ਿਆਦਾ ਲੈਣ ਕਾਰਨ ਜੀਭ ਦਾ ਰੰਗ ਭੂਰਾ ਹੋਣਾ ਆਮ ਗੱਲ ਹੈ। ਉਂਝ ਜ਼ਿਆਦਾ ਸਿਗਰਟ ਪੀਣ ਨਾਲ ਵੀ ਰੰਗ ਭੂਰਾ ਹੋ ਜਾਂਦਾ ਹੈ ਪਰ ਬਾਵਜੂਦ ਇਸ ਦੇ ਜੇਕਰ ਤੁਹਾਡੀ ਜੀਭ ਦਾ ਰੰਗ ਅਜਿਹਾ ਹੋਵੇ ਤਾਂ ਡਾਕਟਰ ਨਾਲ ਸੰਪਰਕ ਕਰੋ।

ਗੂੜੀ ਲਾਲ ਜੀਭ 
ਗੂੜੀ ਲਾਲ ਜੀਭ ਸਰੀਰ ‘ਚ ਪੋਸ਼ਕ ਤੱਤਾਂ ਜਿਵੇਂ ਆਇਰਨ ਅਤੇ ਵਿਟਾਮਿਨ ਬੀ-12 ਦੀ ਕਮੀ ਵੱਲ ਇਸ਼ਾਰਾ ਕਰਦੀ ਹੈ। ਜੇਕਰ ਤੁਹਾਡੀ ਜੀਭ ਦਾ ਹੇਠਲਾ ਹਿੱਸਾ ਲਾਲ ਹੈ ਤਾਂ ਇਹ ਅੰਤੜੀਆਂ ‘ਚ ਗਰਮੀ ਵੱਲ ਇਛਾਰਾ ਕਰਦੀ ਹੈ।

ਜੀਭ ਦਾ ਰੰਗ ਕਾਲਾ ਹੋਣਾ
ਜਦੋਂ ਜੀਭ ‘ਤੇ ਜ਼ਿਆਦਾ ਬੈਕਟੀਰੀਆ ਜਮ੍ਹਾ ਹੋ ਜਾਂਦੇ ਹਨ ਤਾਂ ਉਸ ਦਾ ਰੰਗ ਕਾਲਾ ਪੈ ਜਾਂਦਾ ਹੈ। ਅਜਿਹੇ ‘ਚ ਤੁਹਾਨੂੰ ਡਾਕਟਰ ਤੋਂ ਚੈਕਅੱਪ ਕਰਵਾਉਣਾ ਚਾਹੀਦਾ ਹੈ।

ਜੀਭ ‘ਤੇ ਜੰਮੀ ਸਫੈਦ ਪਰਤ ਸਾਫ਼ ਕਰਨ ਦੇ ਤਰੀਕੇ 

1. ਨਾਰੀਅਲ ਦਾ ਤੇਲ 
ਐਂਟੀਸੈਪਟਿਕ ਗੁਣਾਂ ਵਾਲੇ ਨਾਰੀਅਲ ਦੇ ਤੇਲ ਨਾਲ ਦਿਨ ‘ਚ 2 ਵਾਰ ਕਰੂਲੀ ਕਰੋ। ਰੋਜ਼ਾਨਾ ਇਸ ਦਾ ਇਸਤੇਮਾਲ ਜੀਭ ‘ਤੋਂ ਸਾਰੇ ਬੈਕਟੀਰੀਆ ਨੂੰ ਮਾਰ ਕੇ ਸਫੈਦ ਪਰਤ ਨੂੰ ਸਾਫ ਕਰ ਦੇਵੇਗਾ।

2. ਲਸਣ 
ਰੋਜ਼ਾਨਾ 2-3 ਕੱਚੇ ਲਸਣ ਨੂੰ ਚੰਗੀ ਤਰ੍ਹਾਂ ਨਾਲ ਚਬਾ ਕੇ ਖਾਣ ਨਾਲ ਜੀਭ ‘ਤੇ ਜੰਮੀ ਸਫੈਦ ਪਰਤ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ‘ਚ ਮੌਜੂਦ ਐਟੀਮਾਈਕ੍ਰੋਬਿਅਲ ਗੁਣ ਤੁਹਾਨੂੰ ਮੂੰਹ ਦੀ ਬਦਬੂ ਅਤੇ ਇਨਫੈਕਸ਼ਨ ਤੋਂ ਬਚਾਉਣਗੇ।

3. ਬੇਕਿੰਗ ਸੋਡਾ 
ਰੋਜ਼ਾਨਾ ਬੇਕਿੰਗ ਸੋਡਾ ਅਤੇ ਨਿੰਬੂ ਦਾ ਰਸ ਮਿਕਸ ਕਰਕੇ ਬਰੱਸ਼ ਦੀ ਮਦਦ ਨਾਲ ਜੀਭ ਨੂੰ ਸਾਫ ਕਰੋ। ਇਹ ਤੁਹਾਡੇ ਮੂੰਹ ਦੇ ਪੀ.ਐੱਚ. ਪੱਧਰ ਨੂੰ ਸਥਿਰ ਬਣਾਈ ਰੱਖਦਾ ਹੈ, ਜਿਸ ਨਾਲ ਜੀਭ ‘ਤੇ ਸਫੈਦ ਪਰਤ ਨਹੀਂ ਜੰਮਦੀ।

4. ਲੂਣ 
ਜੀਭ ‘ਤੇ ਥੋੜ੍ਹਾ ਜਿਹਾ ਲੂਣ ਛਿੜਕ ਕੇ ਉਸ ਨੂੰ ਬਰੱਸ਼ ਦੀ ਮਦਦ ਨਾਲ ਕੁਝ ਮਿੰਟਾਂ ਲਈ ਸਕ੍ਰਬ ਕਰੋ। ਇਸ ਤੋਂ ਬਾਅਦ ਕੋਸੇ ਪਾਣੀ ‘ਚ 1/2 ਚਮਚ ਲੂਣ ਮਿਲਾ ਕੇ ਕਰੂਲੀ ਕਰ ਲਓ। ਇਸ ‘ਚ ਮੌਜੂਦ ਐਂਟੀ-ਬੈਕਟੀਰੀਅਲ ਗੁਣ ਤੁਹਾਡੀ ਜੀਭ ਤੋਂ ਸਫੈਦ ਪਰਤ ਨੂੰ ਸਾਫ ਕਰ ਦੇਣਗੇ।

Leave a Reply

Your email address will not be published. Required fields are marked *