ਹੁਣ ਆਇਆ ਨਵਾਂ ਪ੍ਰਦੂਸ਼ਣ…ਚਿੱਲੀ ਦੇ ਰੇਗਿਸਤਾਨ ’ਚ ਬਣਿਆ ਕੱਪੜਿਆਂ ਦਾ ਪਹਾੜ

ਚਿੱਲੀ: ਦੱਖਣੀ ਅਮਰੀਕਾ ਵਿਚ ਸਥਿਤ ਦੇਸ਼ ਚਿੱਲੀ ਆਪਣੇ ਦਿਲਕਸ਼ ਪਹਾਡ਼ਾਂ ਕਰਕੇ ਜਾਣਿਆ ਜਾਂਦਾ ਹੈ। ਇਥੇ 22 ਅਜਿਹੇ ਪਹਾਡ਼ ਹਨ ਜੋ 20 ਹਜਾਰ ਫੁੱਟ ਤੋਂ ਵੀ ਉਚੇ ਹਨ ਪਰ ਇਥੇ ਮੌਜੂਦ ਦੁਨੀਆ ਦੇ ਸਭ ਤੋਂ ਸੁਕੇ ਰੇਗਿਸਤਾਨ ਅਟਾਕਾਮਾ ਵਿਚ ਇਸ ਸਮੇਂ ਇਕ ਅਜਿਹਾ ਪਹਾਡ਼ ਬਣਿਆ ਹੋਇਆ ਹੈ, ਜੋ ਬਾਕੀਆਂ ਨਾਲੋਂ ਵੱਖਰਾ ਹੈ। ਇਸ ਰੇਗਿਸਤਾਨ ਵਿਚ ਛੱਡੇ ਗਏ ਕੱਪਡ਼ਿਆਂ ਦਾ ਪਹਾਡ਼ ਹੈ। ਇਥੇ ਹਰ ਚੀਜ਼ ਮੌਜੂਦ ਹੈ,ਕ੍ਰਿਸਮਸ ਦੇ ਸਵੈਟਰਾਂ ਤੋਂ ਲੈ ਕੇ ਸਕੀ ਬੂਟਾਂ ਤਕ। ਪਰ ਸਮੱਸਿਆ ਇਹ ਹੈ ਇਹ ਇਕ ਨਵੇਂ ਤਰ੍ਹਾਂ ਦਾ ਪ੍ਰਦੂਸ਼ਣ ਫੈਲਾ ਰਿਹਾ ਹੈ। ਨਵੇਂ ਤਰ੍ਹਾਂ ਦਾ ਕੂਡ਼ਾ ਪੈਦਾ ਹੋ ਰਿਹਾ ਹੈ, ਜੋ ਲਗਾਤਾਰ ਵੱਧਦਾ ਜਾ ਰਿਹਾ ਹੈ।

ਚਿੱਲੀ ਸੈਂਕੰਡ ਹੈਂਡ ਅਤੇ ਨਾ ਵਿਕਣ ਵਾਲੇ ਕੱਪਡ਼ਿਆਂ ਦਾ ਲੰਬੇ ਸਮੇਂ ਤੋਂ ਗਡ਼੍ਹ ਰਿਹਾ ਹੈ। ਇਥੇ ਚੀਨ ਅਤੇ ਬੰਗਲਾ ਦੇਸ ਵਿਚ ਬਣਨ ਵਾਲੇ ਕੱਪਡ਼ੇ ਯੂਰਪ, ਏਸ਼ੀਆ ਅਤੇ ਅਮਰੀਕਾ ਦੇ ਰਸਤੇ ਉਪਯੋਗ ਹੁੰਦੇ ਹੋਏ ਪਹੁੰਚਦੇ ਹਨ। ਲੈਟਿਨ ਅਮਰੀਕਾ ਭਾਵ ਚਿਲੀ ਅਤੇ ਉੇਸ ਦੇ ਆਲੇ ਦੁਆਲੇ ਦੇ ਦੇਸ਼ਾਂ ਵਿਚ ਇਹ ਕੱਪਡ਼ੇ ਵਿਕਦੇ ਹਨ। ਚਿਲੀ ਵਿਚ ਹਰ ਸਾਲ 59000000 ਕਿਲੋਗ੍ਰਾਮ ਕੱਪਡ਼ੇ ਆਉਂਦੇ ਹਨ। ਇਹ ਕੱਪਡ਼ੇ ਉਤਰੀ ਚਿਲੀ ਦੇ ਆਲਟੋ ਹਾਸਪੀਸਿਓ ਫ੍ਰੀ ਜ਼ੋਨ ਦੇ ਇਰੀਕਿਊ ਪੋਰਟ ’ਤੇ ਉਤਰਦੇ ਹਨ,ਜਿਥੇ ਸਥਾਨਕ ਕੱਪਡ਼ਾ ਵਪਾਰੀ ਖਰੀਦਦੇ ਹਨ। ਇਨ੍ਹਾਂ ਕੱਪਡ਼ਿਆਂ ਦੀ ਸਮਗਲਿੰਗ ਵੀ ਹੁੰਦੀ ਹੈ।

Leave a Reply

Your email address will not be published. Required fields are marked *