ਰੁੱਖੀ ਅਤੇ ਆਇਲੀ ਸਕਿਨ ਤੋਂ ਨਿਜ਼ਾਤ ਦਿਵਾਉਂਦੈ ਕੱਚਾ ਦੁੱਧ, ਇੰਝ ਕਰੋ ਵਰਤੋਂ

ਚਿਹਰੇ ਨੂੰ ਖ਼ੂਬਸੂਰਤ ਅਤੇ ਚਮਕਦਾਰ ਬਣਾਉਣ ਲਈ ਬਹੁਤ ਸਾਰੇ ਲੋਕ ਬਿਊਟੀ ਪ੍ਰੋਡੈਕਟਸ ਦੀ ਵਰਤੋਂ ਕਰਦੇ ਹਨ। ਉਹ ਮਹਿੰਗੇ ਤੋਂ ਮਹਿੰਗੇ ਪ੍ਰੋਡੈਕਟਸ ਦੀ ਵੀ ਕਈ ਵਾਰ ਵਰਤੋਂ ਕਰਦੇ ਹਨ। ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਲੋੜ ਤੋਂ ਜ਼ਿਆਦਾ ਕੈਮੀਕਲ ਵਾਲੀਆਂ ਚੀਜ਼ਾਂ ਚਿਹਰੇ ’ਤੇ ਲਗਾਉਣ ਨਾਲ ਚਿਹਰਾ ਖ਼ੂਬਸੂਰਤ ਦਿਖਣ ਦੀ ਥਾਂ ਖਰਾਬ ਹੋਣ ਲੱਗਦਾ ਹੈ। ਇਸ ਲਈ ਜ਼ਰੂਰੀ ਹੈ ਕਿ ਚਿਹਰੇ ’ਤੇ ਕੁਝ ਘਰੇਲੂ ਫੇਸਪੈਕ ਬਣਾ ਕੇ ਲਗਾਓ ਜਿਸ ਨਾਲ ਚਿਹਰੇ ’ਤੇ ਨਿਖਾਰ ਆ ਜਾਵੇਗਾ। ਚਿਹਰੇ ਨੂੰ ਖ਼ੂਬਸੂਰਤ ਬਣਾਉਣ ਲਈ ਕੱਚੇ ਦੁੱਧ ਦੀ ਵਰਤੋਂ ਕਰੋ, ਇਹ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਚਿਹਰੇ ਦੀ ਕਿਸ ਸਮੱਸਿਆ ਲਈ ਕੱਚੇ ਦੁੱਧ ਵਿਚ ਕਿਹੜੀ ਵਸਤੂ ਮਿਲਾ ਕੇ ਲਗਾਉਣੀ ਚਾਹੀਦੀ ਹੈ….
ਆਇਲੀ ਸਕਿਨ
ਕੱਚਾ ਦੁੱਧ ਆਇਲੀ ਸਕਿਨ ਵਾਲੇ ਲੋਕਾਂ ਲਈ ਬਹੁਤ ਵਧੀਆ ਸਕਿਨ ਟੋਨਰ ਹੈ। ਆਇਲੀ ਸਕਿਨ ਲਈ ਸਕਿਨ ਟੋਨਰ ਬਣਾਉਣ ਲਈ ਦੁੱਧ ਦੇ ਵਿਚ ਨਿੰਬੂ ਦਾ ਰਸ ਮਿਲਾ ਕੇ 15 ਮਿੰਟ ਤੱਕ ਚਿਹਰੇ ’ਤੇ ਲਗਾਓ। ਫਿਰ ਚਿਹਰਾ ਗਰਮ ਪਾਣੀ ਨਾਲ ਧੋ ਲਓ। ਇਸ ਤਰ੍ਹਾਂ ਕਰਨ ਨਾਲ ਸਕਿਨ ਮੁਲਾਇਮ ਹੋ ਜਾਵੇਗੀ।


ਚਿਹਰਾ ਕਾਲਾ ਪੈਣਾ
ਗਰਮੀਆਂ ਦੇ ਦਿਨਾਂ ਵਿਚ ਸਕਿਨ ਟੈਨ ਹੋਣਾ ਆਮ ਗੱਲ ਹੈ। ਸਕਿਨ ਟੈਨ ਹੋਣ ’ਤੇ ਚਿਹਰਾ ਕਾਲਾ ਹੋ ਜਾਂਦਾ ਹੈ। ਗਰਮੀਆਂ ਵਿਚ ਚਿਹਰੇ ’ਤੇ ਨਿਖਾਰ ਲਿਆਉਣ ਲਈ ਕੱਚੇ ਦੁੱਧ ਦਾ ਫੇਸਪੈਕ ਲਗਾਓ। ਪੈਕ ਬਣਾਉਣ ਲਈ 5-6 ਬਾਦਾਮ ਦੁੱਧ ਵਿਚ ਇਕ ਘੰਟੇ ਤੱਕ ਭਿਓਂ ਕੇ ਰੱਖੋ। ਫਿਰ ਇਸ ਦਾ ਪੇਸਟ ਬਣਾ ਲਓ। ਇਸ ਪੇਸਟ ਨੂੰ 15 ਮਿੰਟ ਤੱਕ ਚਿਹਰੇ ’ਤੇ ਲਗਾਓ ਅਤੇ ਹਲਕੀ ਮਸਾਜ ਕਰੋ। ਇਸ ਨੂੰ ਹਫ਼ਤੇ ਵਿਚ ਦੋ ਵਾਰ ਲਗਾਓ।

Summer Skin Care Hacks For Oily Skin To Reduce Tanning, Large Pores, And  Sunburn


ਰੰਗ ਗੋਰਾ
ਗੋਰਾ ਰੰਗ ਕਰਨ ਲਈ ਕੱਚੇ ਦੁੱਧ ਵਿਚ ਚੰਦਨ ਦਾ ਪਾਊਡਰ ਮਿਲਾ ਕੇ ਚਿਹਰੇ ’ਤੇ ਲਗਾ ਲਓ। ਅਜਿਹਾ ਕਰਨ ਨਾਲ ਕੁਝ ਹੀ ਦਿਨਾਂ ਵਿਚ ਤੁਹਾਨੂੰ ਆਪਣੇ ਰੰਗ ਦਾ ਫਰਕ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ। 
ਕਿੱਲ-ਮੁਹਾਸੇ ਹੋਣਗੇ ਦੂਰ
ਚਿਹਰੇ ’ਤੇ ਕਿੱਲ ਮੁਹਾਸਿਆਂ ਦੀ ਸਮੱਸਿਆ ਹੋਣ ’ਤੇ ਦੋ ਚਮਚੇ ਮੁਲਤਾਨੀ ਮਿੱਟੀ ਵਿਚ ਕੱਚਾ ਦੁੱਧ ਅਤੇ ਗੁਲਾਬ ਜਲ ਮਿਲਾ ਕੇ ਲਗਾਓ। ਰੋਜ਼ਾਨਾ ਇਸ ਪੇਸਟ ਨੂੰ ਲਗਾਉਣ ਨਾਲ ਕੁਝ ਹੀ ਦਿਨਾਂ ਵਿਚ ਕਿੱਲ ਮੁਹਾਸੇ ਠੀਕ ਹੋਣੇ ਸ਼ੁਰੂ ਹੋ ਜਾਣਗੇ।

How To Reduce Facial Fat - चेहरे की चर्बी कम करने में मदद करेंगे ये टिप्स,  ट्राई करके देखें - Amar Ujala Hindi News Live


ਚਮਕਦਾਰ ਸਕਿਨ
ਜੇਕਰ ਤੁਸੀਂ ਆਪਣੇ ਚਿਹਰੇ ’ਤੇ ਚਮਕ ਲਿਆਉਣਾ ਚਾਹੁੰਦੇ ਹੋ ਤਾਂ ਦੁੱਧ ਵਿਚ ਖੰਡ ਮਿਕਸ ਕਰਕੇ ਲਗਾਓ। ਕੁਝ ਦਿਨਾਂ ਤੱਕ ਇਸ ਤਰ੍ਹਾਂ ਕਰਨ ਨਾਲ ਚਿਹਰੇ ’ਤੇ ਚਮਕ ਆਉਣ ਲੱਗੇਗੀ।
ਛਾਈਆਂ ਦੀ ਸਮੱਸਿਆ
ਚਿਹਰੇ ਤੇ ਛਾਈਆਂ ਦੀ ਸਮੱਸਿਆ ਹੋਣ ’ਤੇ ਕੱਚੇ ਦੁੱਧ ਵਿਚ ਤੁਲਸੀ ਦਾ ਰਸ ਮਿਲਾ ਕੇ ਚਿਹਰੇ ’ਤੇ ਲਗਾਓ। ਇਸ ਨਾਲ ਕੁਝ ਹੀ ਦਿਨਾਂ ਵਿਚ ਛਾਈਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।

Suffer from very dry skin? These are the reasons! | The Times of India


ਰੁੱਖੀ ਸਕਿਨ
ਚਿਹਰੇ ਦੀ ਸਕਿਨ ਰੁੱਖੀ ਹੋਣ ’ਤੇ ਮਸੂਰਾਂ ਦੀ ਦਾਲ ਰਾਤ ਨੂੰ ਭਿਓ ਕੇ ਰੱਖੋ ਅਤੇ ਸਵੇਰ ਦੇ ਸਮੇਂ ਇਸ ਵਿਚ ਕੱਚਾ ਦੁੱਧ ਮਿਲਾ ਕੇ ਪੇਸਟ ਬਣਾਓ ਅਤੇ 15-20 ਮਿੰਟ ਤੱਕ ਚਿਹਰੇ ’ਤੇ ਲਗਾ ਕੇ ਰੱਖੋ। ਚਿਹਰੇ ਦੀ ਸਕਿਨ ਮੁਲਾਇਮ ਹੋ ਜਾਵੇਗੀ।

Leave a Reply

Your email address will not be published. Required fields are marked *