3 ਤੋਂ 18 ਸਾਲਾਂ ਦੇ 90 ਫੀਸਦੀ ਬੱਚੇ ਕੰਨ, ਨੱਕ, ਗਲੇ ਤੇ ਅੱਖਾਂ ਦੀਆਂ ਸਮੱਸਿਆਵਾਂ ਤੋਂ ਪੀੜਤ

 ਹੈਲਫਾ ਵੱਲੋਂ ਕੀਤੇ ਗਏ ਇਕ ਸਰਵੇਖਣ ਤੋਂ ਪਤਾ ਲੱਗਾ ਹੈ ਕਿ 3 ਤੋਂ 18 ਸਾਲਾਂ ਦੀ ਉਮਰ ਵਰਗ ਦੇ ਲਗਭਗ 90 ਫੀਸਦੀ ਬੱਚੇ ਕੰਨ, ਨੱਕ, ਗਲੇ (ਈ. ਐੱਨ. ਟੀ.) ਅਤੇ ਅੱਖਾਂ ਦੀਆਂ ਸਮੱਸਿਆਵਾਂ ਤੋਂ ਪੀੜਤ ਹਨ। ਇਹ ਸਰਵੇ ਤੇਲੰਗਾਨਾ, ਆਂਧਰ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ ਅਤੇ ਮਹਾਰਾਸ਼ਟਰ ਸੂਬਿਆਂ ’ਚ ਕੀਤਾ ਗਿਆ। ਸਰਵੇ ’ਚ ਇਹ ਵੀ ਗੱਲ ਸਾਹਮਣੇ ਆਈ ਕਿ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਥਾਇਰਾਇਡ ਦੀਆਂ ਜ਼ਿਆਦਾ ਸ਼ਿਕਾਰ ਹੋ ਰਹੀਆਂ ਹਨ। ਉੱਧਰ ਖਾਣ-ਪੀਣ ’ਚ ਘਾਟ ਕਾਰਨ ਵੱਡੀ ਗਿਣਤੀ ’ਚ ਬੱਚਿਆਂ ਨੂੰ ਦੰਦਾਂ ਦੀਆਂ ਸਮੱਸਿਆਵਾਂ ਹੋ ਰਹੀਆਂ ਹਨ।

ਰਿਪੋਰਟ ਦੀ ਮੰਨੀਏ ਤਾਂ 41 ਫੀਸਦੀ ਬੱਚੇ ਕੰਨ ’ਚ ਸਫਾਈ ਸਬੰਧੀ ਸਮੱਸਿਆਵਾਂ ਤੋਂ ਪੀੜਤ ਹਨ ਜਦਕਿ 39 ਫੀਸਦੀ ਬੱਚੇ ਈਅਰ ਵੈਕਸ ਨਾਲ ਸਬੰਧਤ ਸਮੱਸਿਆਵਾਂ ਤੋਂ ਪੀੜਤ ਹਨ। ਇਸ ਕਾਰਨ ਉਨ੍ਹਾਂ ਦਾ ਪੜਾਈ ਤੋਂ ਧਿਆਨ ਭਟਕ ਰਿਹਾ ਹੈ। 17 ਫੀਸਦੀ ਬੱਚੇ ਬੀ. ਪੀ. ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਇੰਨਾ ਹੀ ਨਹੀਂ ਸਾਰੇ ਬੱਚਿਆਂ ’ਚੋਂ 13 ਫੀਸਦੀ ਨੂੰ ਸਾਹ ਦੀ ਸਮੱਸਿਆ ਹੈ। ਈ. ਐੱਨ. ਟੀ. ਨਾਲ ਸਬੰਧਤ ਮੁੱਦਿਆਂ ਤੋਂ ਪੀੜਤ ਬੱਚਿਆਂ ਦੀ ਗਿਣਤੀ ਯਕੀਨੀ ਤੌਰ ’ਤੇ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਹ ਉਨ੍ਹਾਂ ਲਈ ਖ਼ਤਰਨਾਕ ਸਾਬਿਤ ਹੋ ਰਿਹਾ ਹੈ।

ਕਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਖ਼ਤਰਾ

. 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੰਨ ’ਚ ਇਨਫੈਕਸ਼ਨ ਦਾ ਜ਼ੋਖਿਮ ਜ਼ਿਆਦਾ ਬਣਿਆ ਰਹਿੰਦਾ ਹੈ।
. ਪਲੇਅ-ਵੇਅ ਜਾਂ ਡੇ-ਕੇਅਰ ’ਚ ਰਹਿਣ ਵਾਲੇ ਬੱਚਿਆਂ ਨੂੰ ਵੀ ਇਹ ਸਮੱਸਿਆ ਹੋ ਸਕਦੀ ਹੈ।
. ਅਜਿਹੇ ਬੱਚਿਆਂ ਨੂੰ ਆਸਾਨੀ ਨਾਲ ਸਰਦੀ-ਜ਼ੁਕਾਮ ਦੀ ਸ਼ਿਕਾਇਤ ਹੋ ਸਕਦੀ ਹੈ।
. ਬ੍ਰੈਸਟਫੀਡ ਜਾਂ ਮਾਂ ਦਾ ਦੁੱਧ ਨਾ ਪੀਣ ਵਾਲੇ ਬੱਚਿਆਂ ’ਚ ਵੀ ਇਸ ਇਨਫੈਕਸ਼ਨ ਦਾ ਖਤਰਾ ਜ਼ਿਆਦਾ ਹੁੰਦਾ ਹੈ।
. ਮਾਂ ਦੇ ਦੁੱਧ ’ਚ ਅਜਿਹੀ ਐਂਟੀਬਾਡੀਜ਼ ਪਾਈ ਜਾਂਦੀ ਹੈ, ਜੋ ਇਨਫੈਕਸ਼ਨ ਨਾਲ ਲੜਣ ’ਚ ਮਦਦਗਾਰ ਹੁੰਦੀ ਹੈ।

ਇਨਫੈਕਸ਼ਨ ਦੇ ਕੀ ਹੋ ਸਕਦੇ ਹਨ ਲੱਛਣ

. ਬੱਚੇ ਨੂੰ ਬਿਨਾ ਕਿਸੇ ਖਾਸ ਕਾਰਨ ਦੇ ਬੁਖ਼ਾਰ ਹੋਣਾ।
. ਬੱਚੇ ਦਾ ਚਿੜਚਿੜਾ ਹੋਣਾ।
. ਬੱਚੇ ਨੂੰ ਠੀਕ ਤਰ੍ਹਾਂ ਨਾਲ ਨੀਂਦ ਨਾ ਆਉਣ।
. ਬੱਚੇ ਦਾ ਕੰਨ ਨੂੰ ਖਿੱਚਣਾ ਅਤੇ ਵਾਰ-ਵਾਰ ਉਸ ’ਤੇ ਹੱਥ ਮਾਰਨਾ।
. ਸੁਣਨ ’ਚ ਪ੍ਰੇਸ਼ਾਨੀ ਹੋਣਾ।
. ਵਾਰ-ਵਾਰ ਕੰਨ ਦਾ ਬੰਦ ਹੋਣਾ।
. ਕੁਝ ਬੱਚਿਆਂ ਦੇ ਕੰਨ ’ਚੋਂ ਸਫੈਦ ਪਸ ਆਦਿ ਵੀ ਨਿਕਲਦੀ ਹੈ।

ਕੰਨ ਦੇ ਇਨਫੈਕਸ਼ਨ ’ਤੇ ਕੀ ਵਰਤੀਏ ਸਾਵਧਾਨੀਆਂ

. ਬੱਚੇ ਨੂੰ ਥੋੜਾ ਉੱਚਾ ਬਿਠਾ ਕੇ ਦੁੱਧ ਪਿਲਾਓ।
. ਕੰਨ ’ਤੇ ਰੂੰ ਦਾ ਤੂੰਬਾ ਜਾਂ ਕਾਟਨ ਬਡ ਨਾ ਲਗਾਓ।
. ਕਾਟਨ ਬਟ ਨੂੰ ਬੱਚੇ ਦੇ ਕੰਨ ਦੇ ਅੰਦਰ ਨਾ ਪਾਓ।
. ਬੱਚੇ ਦੇ ਆਲੇ-ਦੁਆਲੇ ਸਿਗਰਟਨੋਸ਼ੀ ਨਾ ਕਰਨ ਦਿਓ।
. ਤੈਅ ਕਰੋ ਕਿ ਬੱਚੇ ਨੂੰ ਸਾਰੇ ਟੀਕੇ ਸਹੀ ਸਮੇਂ ’ਤੇ ਲੱਗਣ।
. ਇਕ ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਡੇ-ਕੇਅਰ ਜਾਂ ਕ੍ਰੈੱਚ ’ਚ ਨਾ ਪਾਓ, ਜਿਥੇ ਇਨਫੈਕਸ਼ਨ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

Leave a Reply

Your email address will not be published. Required fields are marked *