ਸਰਦੀਆਂ ’ਚ ਇੰਝ ਰੱਖੋ ਆਪਣੇ ਬੁੱਲ੍ਹਾਂ ਦੀ ਦੇਖਭਾਲ, ਹੋ ਜਾਣਗੇ ਖ਼ੁਬਸੂਰਤ ਅਤੇ ਨਰਮ

ਬੁੱਲ੍ਹਾਂ ਦੀ ਚਮੜੀ ਚਿਹਰੇ ਦੀ ਚਮੜੀ ਦੇ ਮੁਕਾਬਲੇ ਜ਼ਿਆਦਾ ਸੰਵੇਦਨਸ਼ੀਲ ਹੁੰਦੀ ਹੈ, ਜੋ ਠੰਡੀਆਂ ਹਵਾਵਾਂ ਦੇ ਸੰਪਰਕ ‘ਚ ਆਉਂਦੇ ਹੀ ਆਪਣੀ ਨਮੀ ਗੁਆਉਣ ਲੱਗਦੀ ਹੈ। ਇਸ ਕਾਰਨ ਬੁੱਲ੍ਹਾਂ ‘ਚ ਨਮੀ ਦੀ ਘਾਟ ਵੱਧ ਜਾਂਦੀ ਹੈ ਅਤੇ ਬੁੱਲ੍ਹ ਸੁੱਕੇ ਦਿਸਣ ਲੱਗਦੇ ਹਨ। ਸੁੱਕੇ ਹੋਣ ਕਾਰਨ ਬੁੱਲ੍ਹ ਫੱਟਣੇ ਸ਼ੁਰੂ ਹੋ ਜਾਂਦੇ ਹਨ। ਜੇਕਰ ਤੁਸੀਂ ਵੀ ਅਜਿਹੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਕੁਝ ਖ਼ਾਸ ਤਰੀਕਿਆਂ ਦੀ ਵਰਤੋਂ ਕਰਕੇ ਇਨ੍ਹਾਂ ਨੂੰ ਨਰਮ ਅਤੇ ਮੁਲਾਇਮ ਬਣਾ ਸਕਦੇ ਹੋ। ਤੁਸੀਂ ਘਰੇਲੂ ਨੁਸਖ਼ਿਆਂ ਦੀ ਮਦਦ ਨਾਲ ਇਨ੍ਹਾਂ ਨੂੰ ਕੁਦਰਤੀ ਤੌਰ ‘ਤੇ ਗੁਲਾਬੀ ਵੀ ਬਣਾ ਸਕਦੇ ਹੋ।  

ਫੱਟੇ ਹੋਏ ਬੁੱਲ੍ਹ
. ਰਾਤ ਨੂੰ ਸੌਣ ਤੋਂ ਪਹਿਲਾਂ ਜੇਕਰ ਤੁਸੀਂ ਆਪਣੀ ਨਾਭੀ ‘ਚ ਦੇਸੀ ਘਿਓ, ਸਰ੍ਹੋਂ ਦਾ ਤੇਲ ਜਾਂ ਨਾਰੀਅਲ ਤੇਲ ਲਗਾਓਗੇ ਤਾਂ ਤੁਹਾਡੇ ਬੁੱਲ੍ਹ ਨਰਮ ਰਹਿਣਗੇ। ਇੰਨਾ ਹੀ ਨਹੀਂ ਜੇਕਰ ਬੁੱਲ੍ਹ ਫਟੇ ਹੋਏ ਹਨ ਤਾਂ ਤੁਹਾਨੂੰ ਇਸ ‘ਚ ਵੀ ਰਾਹਤ ਮਿਲੇਗੀ।

ਬੁੱਲ੍ਹਾਂ ਦੀ ਖੁਰਦਰੀ ਸਕਿਨ 
. ਜੇਕਰ ਤੁਸੀਂ ਸਰਦੀਆਂ ‘ਚ ਆਪਣੇ ਬੁੱਲ੍ਹਾਂ ਨੂੰ ਸਿਹਤਮੰਦ ਅਤੇ ਗੁਲਾਬੀ ਰੱਖਣਾ ਚਾਹੁੰਦੇ ਹੋ ਤਾਂ ਦੇਸੀ ਗੁਲਾਬ ਦੀਆਂ ਭਿੱਜੀਆਂ ਪੱਤੀਆਂ ਨੂੰ ਨਿਯਮਿਤ ਰੂਪ ਨਾਲ ਬੁੱਲ੍ਹਾਂ ‘ਤੇ ਕੁਝ ਸਮੇਂ ਲਈ ਰਗੜੋ। ਇਹ ਤੁਹਾਡੇ ਬੁੱਲ੍ਹਾਂ ਨੂੰ ਕੁਦਰਤੀ ਗੁਲਾਬੀ ਰੰਗ ਨਾਲ ਚਮਕਦਾਰ ਰੱਖਣਗੀਆਂ। ਜੇਕਰ ਬੁੱਲ੍ਹਾਂ ਦੀ ਸਕਿਨ ਖੁਰਦਰੀ ਹੋ ਗਈ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰਾ ਧੋ ਲਓ ਅਤੇ ਬੁੱਲ੍ਹਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ।

ਨਰਮ ਸਕਿਨ 
. ਸਰਦੀਆਂ ਵਿੱਚ ਖੁਸ਼ਕੀ ਨੂੰ ਦੂਰ ਰੱਖਣ ਲਈ ਕਰੀਮ, ਮਲਾਈ, ਮੱਖਣ ਜਾਂ ਦੇਸੀ ਘਿਓ ਨੂੰ ਹਲਕੇ ਹੱਥਾਂ ਨਾਲ ਬੁੱਲ੍ਹਾਂ ‘ਤੇ ਕੁਝ ਸਮੇਂ ਲਈ ਰਗੜੋ। ਇਸ ਨਾਲ ਬੁੱਲ੍ਹਾਂ ਦੀ ਸਕਿਨ ਨਰਮ ਬਣੀ ਰਹੇਗੀ। ਸਰਦੀਆਂ ਦੇ ਇਨ੍ਹਾਂ ਦਿਨਾਂ ਵਿਚ ਰਾਤ ਨੂੰ ਪੈਟਰੋਲੀਅਮ ਜੈਲੀ ਜਾਂ ਐਂਟੀਸੈਪਟਿਕ ਕਰੀਮ ਲਗਾ ਕੇ ਸੌਂਵੋ।

ਬੁੱਲ੍ਹਾਂ ਦੀ ਨਮੀ ਨੂੰ ਬਰਕਰਾਰ ਰੱਖਣ ਲਈ
ਸਰਦੀਆਂ ਦੇ ਮੌਸਮ ‘ਚ ਪਿਆਸ ਘੱਟ ਲੱਗਦੀ ਹੈ ਪਰ ਇਸ ਦੇ ਬਾਵਜੂਦ ਤੁਹਾਨੂੰ ਲਗਾਤਾਰ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਸਰੀਰ ਅਤੇ ਸਕਿਨ ਹਾਈਡ੍ਰੇਟ ਰਹੇਗੀ ਅਤੇ ਬੁੱਲ੍ਹਾਂ ‘ਤੇ ਨਮੀ ਬਣੀ ਰਹੇਗੀ।

ਖੁਰਾਕ ’ਚ ਸ਼ਾਮਲ ਕਰੋ ਇਹ ਚੀਜ਼ਾਂ
. ਸਰਦੀਆਂ ਦੇ ਮੌਸਮ ‘ਚ ਜੇਕਰ ਤੁਸੀਂ ਡਾਈਟ ‘ਤੇ ਖਾਸ ਧਿਆਨ ਦਿਓਗੇ ਤਾਂ ਤੁਹਾਡੇ ਬੁੱਲ੍ਹ ਹਮੇਸ਼ਾ ਨਰਮ ਰਹਿਣਗੇ। ਇਸ ਦੇ ਲਈ ਉਹ ਚੀਜ਼ਾਂ ਖਾਓ ਜੋ ਵਿਟਾਮਿਨ ਏ ਅਤੇ ਬੀ ਕੰਪਲੈਕਸ ਨਾਲ ਭਰਪੂਰ ਹੋਣ। ਇਸ ਦੇ ਲਈ ਆਪਣੀ ਰੋਜ਼ਾਨਾ ਖੁਰਾਕ ਵਿੱਚ ਹਰੀਆਂ ਸਬਜ਼ੀਆਂ, ਦੁੱਧ, ਘਿਓ, ਮੱਖਣ, ਤਾਜ਼ੇ ਫਲ ਅਤੇ ਜੂਸ ਲੈਂਦੇ ਰਹੋ।

Leave a Reply

Your email address will not be published. Required fields are marked *