ਕੋਵਿਡ ਕਾਰਨ ਗਣਤੰਤਰ ਦਿਵਸ ਪਰੇਡ ’ਚ 5-8 ਹਜ਼ਾਰ ਲੋਕਾਂ ਨੂੰ ਮਿਲੇਗੀ ਹਿੱਸਾ ਲੈਣ ਦੀ ਇਜਾਜ਼ਤ

ਨਵੀਂ ਦਿੱਲੀ: ਕੋਵਿਡ-19 ਮਹਾਮਾਰੀ ਕਾਰਨ ਇਸ ਸਾਲ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲੈਣ ਵਾਲਿਆਂ ਦੀ ਆਮ ਲੋਕਾਂ ਗਿਣਤੀ 70 ਤੋਂ 80 ਫੀਸਦੀ ਤੱਕ ਘੱਟ ਕਰਕੇ ਸਿਰਫ਼ 5,000 ਤੋਂ 8,000 ਕਰ ਦਿੱਤੀ ਗਈ ਹੈ। ਪਿਛਲੇ ਸਾਲ 25,000 ਲੋਕਾਂ ਨੂੰ ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਦੀ ਪਰੇਡ ਲਈ ਵਿਦੇਸ਼ੀ ਮੁੱਖ ਮਹਿਮਾਨ ਆਉਣਗੇ ਜਾਂ ਨਹੀਂ, ਇਸ ਬਾਰੇ ਅਜੇ ਵਿਦੇਸ਼ ਮੰਤਰਾਲੇ ਨੇ ਫੈਸਲਾ ਨਹੀਂ ਕੀਤਾ ਹੈ। ਪਿਛਲ ਸਾਲ ਕੋਈ ਵਿਦੇਸ਼ੀ ਮੁੱਖ ਮਹਿਮਾਨ ਨਹੀਂ ਸੀ। 

Leave a Reply

Your email address will not be published. Required fields are marked *