ਗੁਜਰਾਤ: ਹਸਪਤਾਲ ਨੇੜੇ ਲੈਬਾਰਟਰੀ ਵਿੱਚ ਅੱਗ ਲੱਗੀ, ਦੋ ਮਰੀਜ਼ਾਂ ਸਣੇ ਪੰਜ ਜਣੇ ਧੂੰਏਂ ਦੀ ਲਪੇਟ ’ਚ ਆਏ

ਜੂੁਨਾਗੜ੍ਹ : ਗੁਜਰਾਤ ਦੇ ਜੂਨਾਗੜ੍ਹ ਸ਼ਹਿਰ ਵਿੱਚ ਨਿੱਜੀ ਹਸਪਤਾਲ ਨੇੜੇ ਲੈਬਾਰਟਰੀ ਵਿੱਚ ਪਹਿਲੀ ਮੰਜ਼ਿਲ ਉੱਤੇ ਸੋਮਾਵਰ ਤੜਕੇ 4 ਵਜੇ ਅੱਗ ਲੱਗ ਗਈ। ਪੁਲੀਸ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਤਿੰਨ ਮਰੀਜ਼ ਅਤੇ ਦੋ ਹੋਰ ਜਣੇ ਧੂੰਏਂ ਦੇ ਲਪੇਟ ਵਿਚ ਆ ਗਏ, ਜਿਸ ਕਾਰਨ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋਣ ਲੱਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੰਜ ਜਣਿਆਂ ਨੂੰ ਇਲਾਜ ਲਈ ਦੂਜੇ ਹਸਪਤਾਲ ਲਿਜਾਇਆ ਗਿਆ ਹੈ, ਜਦਕਿ 10 ਹੋਰ ਮਰੀਜ਼ਾਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਫਾਇਰ ਬ੍ਰਿਗੇਡ ਦੇ ਇੱਕ ਅਧਿਕਾਰੀ ਨੇ ਦੱਸਿਆ ਅੱਗ ਇੱਕ ਇਨਵਰਟਰ ਦਾ ਸਰਕਟ ਸ਼ਾਰਟ ਹੋਣ ਕਾਰਨ ਲੱਗੀ ਸੀ। 

Leave a Reply

Your email address will not be published. Required fields are marked *