ਹਿਜਾਬ ਨੂੰ ਸਿੱਖਿਆ ਦੇ ਰਾਹ ’ਚ ਲਿਆ ਕੇ ਧੀਆਂ ਤੋਂ ਭਵਿੱਖ ਖੋਹਿਆ ਜਾ ਰਿਹੈ: ਰਾਹੁਲ ਗਾਂਧੀ

ਨਵੀਂ ਦਿੱਲੀ: ਕਰਨਾਟਕ ਵਿੱਚ ਕੁਝ ਮੁਸਲਿਮ ਵਿਦਿਆਰਥਣਾਂ ਵੱਲੋਂ ਹਿਜਾਬ ਪਹਿਨਣ ਕਾਰਨ ਪੈਦਾ ਹੋਏ ਵਿਵਾਦ ਦਰਮਿਆਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ  ਕਿਹਾ ਹੈ ਕਿ ਸਿੱਖਿਆ ਦੇ ਰਾਹ ਵਿੱਚ ਹਿਜਾਬ ਲਿਆ ਕੇ ਭਾਰਤ ਦੀਆਂ ਧੀਆਂ ਦਾ ਭਵਿੱਖ ਖੋਹਿਆ ਜਾ ਰਿਹਾ ਹੈ। ਉਨ੍ਹਾਂ ਨੇ ਸਰਸਵਤੀ ਪੂਜਾ ਦੇ ਮੌਕੇ ‘ਤੇ ਟਵੀਟ ਕੀਤਾ, ‘ਸਿੱਖਿਆ ਦੇ ਰਾਹ ‘ਚ ਹਿਜਾਬ ਲਿਆ ਕੇ ਅਸੀਂ ਭਾਰਤ ਦੀਆਂ ਧੀਆਂ ਦਾ ਭਵਿੱਖ ਖੋਹ ਰਹੇ ਹਾਂ। ਮਾਂ ਸਰਸਵਤੀ ਸਭ ਨੂੰ ਗਿਆਨ ਦੇਵੇ। ਉਹ ਭੇਦਭਾਵ ਨਹੀਂ ਕਰਦੀ।’ ਕਰਨਾਟਕ ਦੇ ਉਡੁਪੀ ਦੇ ਸਰਕਾਰੀ ਕਾਲਜ ਵਿੱਚ ਕੁਝ ਵਿਦਿਆਰਥਣਾਂ ਵੱਲੋਂ ਹਿਜਾਬ ਪਹਿਨਣ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ। ਇੱਕ ਹੋਰ ਘਟਨਾ ਵਿੱਚ ਕੁੰਡਾਪੁਰ ਕਾਲਜ ਦੀਆਂ ਮੁਸਲਿਮ ਹਿਜਾਬ ਪਹਿਨਣ ਵਾਲੀਆਂ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਨੇ ਸੰਸਥਾ ਦੇ ਮੁੱਖ ਗੇਟ ’ਤੇ ਰੋਕ ਲਿਆ। ਵਿਵਾਦ ਵਧਣ ਬਾਅਦ ਕਰਨਾਟਕ ਸਰਕਾਰ ਨੇ ਵਿਦਿਅਕ ਸੰਸਥਾਵਾਂ ਨੂੰ ਉਦੋਂ ਤੱਕ ਮੌਜੂਦਾ ਪਹਿਰਾਵੇ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਹੈ, ਜਦੋਂ ਤੱਕ ਹਾਈ ਕੋਰਟ ਇਸ ਸਬੰਧ ਵਿੱਚ ਅਗਲੇ ਹਫ਼ਤੇ ਆਦੇਸ਼ ਨਹੀਂ ਦਿੰਦਾ।

Leave a Reply

Your email address will not be published. Required fields are marked *