ਅਜੀਬੋ-ਗਰੀਬ: ਇਸ ਸ਼ਖਸ ਨੂੰ ਮਹਿਸੂਸ ਨਹੀਂ ਹੁੰਦੀ ਠੰਡ

ਚੰਬਾ: ਸਰਦੀਆਂ ਵਿਚ ਬਰਫ਼ਬਾਰੀ ਅਤੇ ਮੀਂਹ ਪੈਣ ਨਾਲ ਠੰਡ ਤੋਂ ਬਚਣ ਲਈ ਲੋਕ ਗਰਮ ਕੱਪੜਿਆਂ ਦੇ ਨਾਲ-ਨਾਲ ਅੱਗ ਅਤੇ ਹੀਟਰ ਦਾ ਸਹਾਰਾ ਲੈਂਦੇ ਹਨ। ਇਸ ਦੇ ਬਾਵਜੂਦ ਠੰਡ ਤੋਂ ਰਾਹਤ ਨਹੀਂ ਮਿਲਦੀ ਪਰ ਜ਼ਿਲ੍ਹਾ ਚੰਬਾ ਵਿਚ ਇਕ ਅਜਿਹਾ ਸ਼ਖਸ ਵੀ ਹੈ, ਜਿਸ ਨੂੰ ਬਰਫ਼ ’ਚ ਵੀ ਠੰਡ ਦਾ ਅਹਿਸਾਸ ਨਹੀਂ ਹੁੰਦਾ। ਤਾਪਮਾਨ ਸਿਫਰ ਤੋਂ ਵੀ ਹੇਠਾਂ ਹੋਣ ’ਤੇ ਉਹ ਘੰਟਿਆਂ ਬੱਧੀ ਬਿਨਾਂ ਕੱਪੜਿਆਂ ਵਿਚ ਰਹਿ ਸਕਦਾ ਹੈ। ਇੰਨਾ ਹੀ ਨਹੀਂ ਸਰਦੀਆਂ ’ਚ ਵੀ ਠੰਡੇ ਪਾਣੀ ਨਾਲ ਨਹਾਉਂਦਾ ਹੈ। ਇਹ ਸ਼ਖਸ ਚੁਰਾਹ ਖੇਤਰ ਦੀ ਗ੍ਰਾਮ ਪੰਚਾਇਤ ਜਸੌਰਗੜ੍ਹ ਦੇ ਪਿੰਡ ਖਦਲਵਾਸ ਵਾਸੀ ਬਰਫੀ ਰਾਮ ਹੈ।
ਬਰਫੀ ਰਾਮ ਦੀ ਬਿਨਾਂ ਕੱਪੜਿਆਂ ਤੋਂ ਘਰ ਦੀ ਛੱਤ ਤੋਂ ਬਰਫ਼ ਹਟਾਉਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਬਰਫੀ ਰਾਮ ਖੂਨ ਜਮਾਂ ਦੇਣ ਵਾਲ ਇਸ ਕੜਾਕੇ ਦੀ ਠੰਡ ’ਚ ਹੈਰਾਨੀ ਭਰੇ ਕੰਮ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ। ਬਰਫੀ ਨੇ ਦੱਸਿਆ ਕਿ ਚਾਹੇ ਮੀਂਹ ਪੈਂਦਾ ਹੋਵੇ ਜਾਂ ਬਰਫ਼ਬਾਰੀ ਉਸ ਨੂੰ ਠੰਡ ਦਾ ਕੋਈ ਅਹਿਸਾਸ ਨਹੀਂ ਹੁੰਦਾ ਹੈ। ਉਸ ਨੇ ਨਹਾਉਣ ਲਈ ਕਦੇ ਗਰਮ ਪਾਣੀ ਦਾ ਇਸਤੇਮਾਲ ਨਹੀਂ ਕੀਤਾ। ਮੀਂਹ ਅਤੇ ਬਰਫ਼ਬਾਰੀ ਵਿਚ ਵੀ ਉਹ ਖੁੱੱਲ੍ਹੇ ਆਸਮਾਨ ਹੇਠ ਠੰਡੇ ਪਾਣੀ ਨਾਲ ਨਹਾਉਂਦਾ ਹੈ। ਇਸ ਨਾਲ ਉਸ ਨੂੰ ਸਰਦੀ-ਜੁਕਾਮ ਤੱਕ ਨਹੀਂ ਲੱਗਦਾ ਅਤੇ ਸਰੀਰ ਫਿਟ ਰਹਿੰਦਾ ਹੈ। ਬਰਫੀ ਰਾਮ ਨੇ ਦੱਸਿਆ ਕਿ ਉਨ੍ਹਾਂ ਦੀ ਉਮਰ 63 ਸਾਲ ਹੈ ਅਤੇ ਉਹ ਬਰਫ ਵਿਚਾਲੇ ਬੂਟ ਵੀ ਨਹੀਂ ਪਹਿਨਦੇ, ਸਿਰਫ ਜੁੱਤੀਆਂ ਦਾ ਇਸਤੇਮਾਲ ਕਰਦੇ ਹਨ।