ਬੰਗਲੌਰ ਤੋਂ ਦਿੱਲੀ ਜਾ ਰਹੀ ਸੰਪਰਕ ਕ੍ਰਾਂਤੀ ਰੇਲ ਗੱਡੀ ’ਚ ਮੁਟਿਆਰ ਨਾਲ ਜਬਰ-ਜਨਾਹ

ਭੁਪਾਲ: ਮੱਧ ਪ੍ਰਦੇਸ਼ ‘ਚ ਇਟਾਰਸੀ ਰੇਲਵੇ ਸਟੇਸ਼ਨ ਨੇੜੇ ਸ਼ੁੱਕਰਵਾਰ ਰਾਤ ਨੂੰ ਚੱਲਦੀ ਟਰੇਨ ਦੀ ਪੈਂਟਰੀ ਕਾਰ ‘ਚ 21 ਸਾਲਾ ਮਹਿਲਾ ਯਾਤਰੀ ਨਾਲ ਕਥਿਤ ਤੌਰ ‘ਤੇ ਬਲਾਤਕਾਰ ਕੀਤਾ ਗਿਆ। ਜੀਆਰਪੀ ਭੋਪਾਲ ਦੇ ਐੱਸਪੀ ਹਿਤੇਸ਼ ਚੌਧਰੀ ਨੇ ਦੱਸਿਆ ਕਿ ਕਥਿਤ ਘਟਨਾ ਸ਼ੁੱਕਰਵਾਰ ਦੀ ਰਾਤ ਨੂੰ ਯਸ਼ਵੰਤਪੁਰ (ਬੰਗਲੌਰ) ਤੋਂ ਹਜ਼ਰਤ ਨਿਜ਼ਾਮੂਦੀਨ (ਦਿੱਲੀ) ਜਾ ਰਹੀ ਸੰਪਰਕ ਕ੍ਰਾਂਤੀ ਰੇਲਗੱਡੀ ਦੀ ਪੈਂਟਰੀ ਕਾਰ ਵਿੱਚ ਵਾਪਰੀ ਅਤੇ ਸ਼ਨਿਚਰਵਾਰ ਨੂੰ ਝਾਂਸੀ ਰੇਲਵੇ ਸਟੇਸ਼ਨ ‘ਤੇ ਮੁਲਜ਼ਮ ਫੜਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਪੀੜਤ ਭੁਸਾਵਲ (ਮਹਾਰਾਸ਼ਟਰ) ਤੋਂ ਰੇਲਗੱਡੀ ਦੇ ਏਸੀ ਕੋਚ ਵਿੱਚ ਨਾਜਾਇਜ਼ ਢੰਗ ਨਾਲ ਯਾਤਰਾ ਕਰ ਰਹੀ ਸੀ ਅਤੇ ਰੇਲਵੇ ਕਰਮਚਾਰੀ ਨੇ ਉਸ ਨੂੰ ਜਨਰਲ ਕੋਚ ਵਿੱਚ ਜਾਣ ਲਈ ਕਿਹਾ ਸੀ। ਉਹ ਜਨਰਲ ਕੋਚ ‘ਚ ਜਾਣ ਦੀ ਬਜਾਏ ਪੈਂਟਰੀ ਕਾਰ ‘ਚ ਗਈ, ਜਿੱਥੇ ਵੈਂਡਰ ਨੇ ਉਸ ਨਾਲ ਕਥਿਤ ਤੌਰ ‘ਤੇ ਬਲਾਤਕਾਰ ਕੀਤਾ। ਚੌਧਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਪੀੜਤਾ ਬੇਸੁੱਧ ਹੋਈ ਭੁਪਾਲ ਸਟੇਸ਼ਨ ‘ਤੇ ਉਤਰ ਗਈ ਅਤੇ ਘਟਨਾ ਦੀ ਜਾਣਕਾਰੀ ਜੀਆਰਪੀ ਨੂੰ ਦਿੱਤੀ। ਅੱਧਾ ਘੰਟਾ ਭੁਪਾਲ ਵਿੱਚ ਰੁਕਣ ਤੋਂ ਬਾਅਦ ਰੇਲਗੱਡੀ ਰਵਾਨਾ ਕਰ ਦਿੱਤੀ ਤੇ ਪੁਲੀਸ ਨੇ ਕੁਝ ਵੈਂਡਰਾਂ ਨੂੰ ਪੁੱਛ-ਪੜਤਾਲ ਲਈ ਭੁਪਾਲ ਵਿੱਚ ਉਤਾਰਿਆ।

Leave a Reply

Your email address will not be published. Required fields are marked *