ਡਲਹੌਜ਼ੀ, ਸ਼ਿਮਲਾ ਤੇ ਕੁਫਰੀ ’ਚ ਬਰਫ਼ਬਾਰੀ: ਹਿਮਾਚਲ ਪ੍ਰਦੇਸ਼ ’ਚ 260 ਸੜਕਾਂ ਬੰਦ

ਸ਼ਿਮਲਾ: ਹਿਮਾਚਲ ‘ਚ ਅੱਜ ਬਰਫਬਾਰੀ ਤੋਂ ਬਾਅਦ 260 ਸੜਕਾਂ ਬੰਦ ਹੋ ਗਈਆਂ। ਡਲਹੌਜ਼ੀ, ਕੁਫਰੀ, ਸ਼ਿਮਲਾ ਅਤੇ ਕਲਪਾ ਵਿਚ ਹਲਕੀ ਬਰਫਬਾਰੀ ਹੋਈ।ਇਨ੍ਹਾਂ ਥਾਵਾਂ ’ਤੇ ਕ੍ਰਮਵਾਰ 1.5, 1, 0.8 ਅਤੇ 0.6 ਸੈਂਟੀਮੀਟਰ ਬਰਫ਼ਬਾਰੀ ਹੋਈ। ਸਥਾਨਕ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਤੱਕ ਸੂਬੇ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਬਰਫਬਾਰੀ ਨੇ ਹੋਟਲ ਉਦਯੋਗ ਵਿੱਚ ਖੁਸ਼ੀ ਲਿਆ ਦਿੱਤੀ ਹੈ ਜੋ ਹਫਤੇ ਦੇ ਅੰਤ ਵਿੱਚ ਸੈਲਾਨੀਆਂ ਦੀ ਗਿਣਤੀ ਵਿੱਚ ਵਾਧੇ ਦੀ ਉਮੀਦ ਕਰ ਰਹੀ ਹੈ।

Leave a Reply

Your email address will not be published. Required fields are marked *