ਭਾਰਤ ਵਿੱਚ ਕੋਵਿਡ-19 ਦੇ 4362 ਨਵੇਂ ਮਾਮਲੇ, 66 ਦੀ ਮੌਤ

ਨਵੀਂ ਦਿੱਲੀ: ਭਾਰਤ ਵਿੱਚ ਇਕ ਦਿਨ ਵਿੱਚ ਕੋਵਿਡ-19 ਦੇ 4362 ਨਵੇਂ ਮਾਮਲੇ ਸਾਹਮਣੇ ਆਉਣ ਬਾਅਦ ਮੁਲਕ ਵਿੱਚ ਕਰੋਨਾ ਪੀੜਤਾਂ ਦੀ ਕੁਲ ਗਿਣਤੀ 4,29,67,315 ਹੋ ਗਈ ਹੈ। 17 ਮਈ 2020 ਤੋਂ ਬਾਅਦ ਦੇਸ਼ ਵਿੱਚ ਸਾਹਮਣੇ ਆਏ ਇਕ ਦਿਨ ਵਿੱਚ ਇਹ ਸਭ ਤੋਂ ਘੱਟ ਮਾਮਲੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਜਾਰੀ ਅੰਕੜਿਆਂ ਅਨੁਸਾਰ ਮੁਲਕ ਵਿੱਚ ਕਰੋਨਾ ਨਾਲ 66 ਵਿਅਕਤੀਆਂ ਦੀ ਮੌਤ ਤੋਂ ਬਾਅਦ ਮਿ੍ਤਕਾਂ ਦੀ ਗਿਣਤੀ ਵਧ ਕੇ 5,15,102 ਹੋ ਗਈ ਹੈ।

Leave a Reply

Your email address will not be published. Required fields are marked *