ਕੇਂਦਰ ਨੇ ਮਰਦਮਸ਼ੁਮਾਰੀ ਬਾਰੇ ਨਿਯਮ ਬਦਲੇ, ਹੁਣ ਆਨਲਾਈਨ ਵੀ ਦਿੱਤੀ ਜਾ ਸਕੇਗੀ ਜਾਣਕਾਰੀ

ਨਵੀਂ ਦਿੱਲੀ: ਸਰਕਾਰ ਨੇ ਮਰਦਮਸ਼ੁਮਾਰੀ ਸਬੰਧੀ ਨਿਯਮਾਂ ਵਿੱਚ ਸੋਧ ਕੀਤੀ ਹੈ। ਇਸ ਲਈ ਜੇ ਦੇਸ਼ ਦੇ ਨਾਗਰਿਕ ਚਾਹੁਣ ਤਾਂ ਆਉਣ ਵਾਲੀ ਜਨਗਣਨਾ ਵਿੱਚ ਆਨਲਾਈਨ ਜਾਣਕਾਰੀ ਦੇ ਸਕਣਗੇ। ਇਸ ਦੌਰਾਨ ਉਹ ਕਾਗਜ਼ੀ ਅਤੇ ਇਲੈਕਟ੍ਰਾਨਿਕ ਤੌਰ ‘ਤੇ ਸਵਾਲਾਂ ਦੇ ਜਵਾਬ ਦੇ ਸਕਣਗੇ। ਜਨਗਣਨਾ (ਸੋਧ) ਨਿਯਮ, 2022 ਸ਼ੁੱਕਰਵਾਰ ਦੇਰ ਰਾਤ ਜਾਰੀ ਕੀਤੇ ਗਏ। ਸੋਧੇ ਨਿਯਮਾਂ ਅਨੁਸਾਰ ਘਰ-ਘਰ ਜਾ ਕੇ ਮਰਦਮਸ਼ੁਮਾਰੀ ਦੀ ਜਾਣਕਾਰੀ ਹਾਸਲ ਕਰਨ ਦਾ ਕਵਾਇਦ ਪਹਿਲਾਂ ਵਾਂਗ ਜਾਰੀ ਰਹੇਗੀ।

Leave a Reply

Your email address will not be published. Required fields are marked *