ਮਾਨਸਾ: ਪਿੰਡ ਕੁਲਰੀਆਂ ਦੇ ਕਰਜ਼ਦਾਰ ਕਿਸਾਨ ਵਲੀਆ ਸਿੰਘ ਨੇ ਯੂਪੀ ’ਚ ਖ਼ੁਦਕੁਸ਼ੀ ਕੀਤੀ

ਮਾਨਸਾ: ਇਸ ਜ਼ਿਲ੍ਹੇ ਦੇ ਪਿੰਡ ਕੁਲਰੀਆਂ ਦੇ ਨੌਜਵਾਨ ਕਿਸਾਨ ਵਲੀਆ ਸਿੰਘ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਉੱਤਰ ਪ੍ਰਦੇਸ਼ ਵਿਖੇ ਲਲਿਤਪੁਰ ਗਲ ਵਿੱਚ ਪਰਨਾ ਪਾ ਕੇ ਖ਼ੁਦਕੁਸ਼ੀ ਕਰ ਲਈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ ਅਤੇ ਜ਼ਿਲ੍ਹਾ ਪ੍ਰਧਾਨ ਰਾਮਫਲ ਸਿੰਘ ਚੱਕ ਅਲੀਸ਼ੇਰ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਪਿੰਡ ਕੁਲਰੀਆਂ ਦੇ ਕਿਸਾਨ ਵਲੀਆ ਸਿੰਘ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਗਲ਼ ਵਿੱਚ ਫਾਹਾ ਲਗਾ ਕੇ ਖ਼ੁਦਕੁਸ਼ੀ ਕੀਤੀ। ਕਿਸਾਨ ਆਗੂਆਂ ਦਸਿਆ ਹੈ ਕਿ ਵਲੀਆ ਸਿੰਘ ਦੋ ਏਕੜ ਜ਼ਮੀਨ ਦਾ ਮਾਲਕ ਸੀ ਖੇਤੀ ’ਚੋਂ ਘਾਟਾ ਪੈਣ ਕਾਰਨ ਉਹ ਵਾਢੀ ਵੇਲੇ ਕੰਬਾਈਨ ‘ਤੇ ਹੈਲਪਰ ਸੀ। ਹੁਣ ਵੀ ਉਤਰ ਪ੍ਰਦੇਸ਼ ਵਿਚ ਕਣਕ ਦੀ ਵਾਢੀ ਕਰਨ ਲਈ ਗਿਆ ਸੀ ਅਤੇ 14 ਮਾਰਚ ਦੀ ਰਾਤ ਨੂੰ ਯੂਪੀ ਵਿਚ ਦਰਖੱਤ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਕਿਸਾਨ ਸਿਰ 8 ਲੱਖ ਦੇ ਕਰੀਬ ਆੜ੍ਹਤੀਆਂ ਤੇ ਬੈਂਕਾਂ ਦਾ ਕਰਜ਼ਾ ਹੈ ਅਤੇ ਵਲੀਆ ਸਿੰਘ ਅਜੇ ਕੁਆਰਾ ਸੀ।