ਜਾਇੰਟ ਡਾਇਰੈਕਟਰ ਸ੍ਰੀ ਕ੍ਰਿਸ਼ਨ ਲਾਲ ਰੱਤੂ ਨੂੰ ਅੰਤਿਮ ਵਿਦਾਈ

ਚੰਡੀਗੜ੍ਹ:  ਬੀਤੇ ਦਿਨ ਸਵਰਗ ਸਿਧਾਰੇ ਜਾਇੰਟ ਡਾਇਰੈਕਟਰ ਸ੍ਰੀ ਕ੍ਰਿਸ਼ਨ ਲਾਲ ਰੱਤੂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਸ੍ਰੀ ਰੱਤੂ ਦੀ ਚਿਖਾ ਨੂੰ  ਉਨ੍ਹਾਂ ਦੇ ਵੱਡੇ ਸਪੁੱਤਰ ਨਵੀਨ ਰੱਤੂ ਨੇ ਅਗਨੀ ਦਿਖਾਈ।
ਸਵਰਗੀ ਸ੍ਰੀ ਕਿ੍ਸ਼ਨ ਲਾਲ ਰੱਤੂ ਦੀ ਅੰਤਿਮ ਯਾਤਰਾ ਵਿਚ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਦੋਸਤ ਮਿੱਤਰ, ਵਿਭਾਗੀ ਸਹਿਕਰਮੀ ਅਤੇ ਪੰਜਾਬ ਸਿਵਲ ਸਕੱਤਰੇਤ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ।
ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਸ੍ਰੀ ਮਾਲਵਿੰਦਰ ਸਿੰਘ ਜੱਗੀ ਦੀ ਤਰਫੋਂ ਐਡੀਸ਼ਨਲ ਡਾਇਰੈਕਟਰ ਡਾ ਓਪਿੰਦਰ ਸਿੰਘ ਲਾਂਬਾ ਨੇ ਜਦ ਕਿ ਡਾਕਟਰ ਸੁਮੀਤ ਜਾਰੰਗਲ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਤਰਫੋਂ ਜੁਆਇੰਟ ਡਾਇਰੈਕਟਰ ਰਣਦੀਪ ਸਿੰਘ ਆਹਲੂਵਾਲੀਆ, ਲੋਕ ਸੰਪਰਕ ਅਫਸਰਜ਼ ਐਸੋਸੀਏਸ਼ਨ ਤਰਫੋਂ ਨਵਦੀਪ ਸਿੰਘ ਗਿੱਲ ਤੇ ਨਰਿੰਦਰ ਪਾਲ ਸਿੰਘ ਨੇ ਰੀਥ ਰੱਖੇ।
ਇਸ ਮੌਕੇ ਵਿਭਾਗ ਦੇ ਡਿਪਟੀ ਡਾਇਰੈਕਟਰ ਇਸ਼ਵਿੰਦਰ ਸਿੰਘ ਗਰੇਵਾਲ ਤੇ ਸ਼ਿਖਾ ਨਹਿਰਾ, ਡੀ.ਪੀ.ਆਰ.ਓਜ ਕਮਲਜੀਤ ਪਾਲ ਤੇ ਪ੍ਰੀਤ ਕੰਵਲ ਸਿੰਘ, ਪੀ.ਆਰ.ਓਜ਼ ਸਰਬਜੀਤ ਕੰਗਣੀਵਾਲ, ਕੁਲਤਾਰ ਮੀਆਂਪੁਰੀ, ਹਰਮੀਤ ਸਿੰਘ ਢਿੱਲੋਂ, ਅਮਨਦੀਪ ਸਿੰਘ ਸੰਧੂ, ਸੁਰੇਸ਼ ਕੁਮਾਰ ਵਲੋਂ ਦੁਸ਼ਾਲਾ ਭੇਂਟ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਹਰਚਰਨ ਸਿੰਘ ਬੈਂਸ, ਵਿਭਾਗ ਦੇ ਸਾਬਕਾ ਸੀਨੀਅਰ ਅਧਿਕਾਰੀ ਜਰਨੈਲ ਸਿੰਘ, ਡਾ. ਮੇਘਾ ਸਿੰਘ, ਸੁਰਿੰਦਰ ਮਲਿਕ, ਨਗਿੰਦਰ ਸਿੰਘ ਤੋਂ ਇਲਾਵਾ ਵਿਭਾਗ ਦੇ ਸੇਵਾ ਮੁਕਤ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ।

Leave a Reply

Your email address will not be published. Required fields are marked *