ਰਣਵੀਰ ਕੁਮਾਰ ਨੇ ਕੀਤਾ ਪੰਜਾਬ ਦਾ ਨਾਂ ਰੌਸ਼ਨ, ਯੋਗਾ ਓਲੰਪੀਆਡ ਲਈ ਨੈਸ਼ਨਲ ਪੱਧਰ ਤੇ ਸਿਲੈਕਟ

ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਵੱਲੋਂ ਰਣਵੀਰ ਕੁਮਾਰ ਸਨਮਾਨਿਤ

ਹੁਸ਼ਿਆਰਪੁਰ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖ਼ੁਆਸਪੁਰ ਹੀਰਾਂ ਦੇ ਵਿਦਿਆਰਥੀ ਰਣਵੀਰ ਦੀ ਨੈਸ਼ਨਲ ਪੱਧਰੀ ਯੋਗਾ ਓਲੰਪੀਆਡ ਲਈ ਚੋਣ ਜਿਲ੍ਹੇ ਲਈ ਮਾਣਮੱਤੀ ਪ੍ਰਾਪਤੀ ਹੈ ਜਿਸ ਲਈ ਸਬੰਧਤ ਸਕੂਲ ਮੁਖੀ ਅਤੇ ਅਧਿਆਪਕ ਵਧਾਈ ਦੇ ਪਾਤਰ ਹਨ। ਇਹ ਪ੍ਰਗਟਾਵਾ ਸ. ਗੁਰਸ਼ਰਨ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਹੁਸ਼ਿਆਰਪੁਰ ਨੇ ਰਣਵੀਰ ਸਿੰਘ ਨੂੰ ਸਨਮਾਨਿਤ ਕਰਦਿਆਂ ਕੀਤਾ। ਜਿਕਰਯੋਗ ਹੈ ਕਿ ਰਾਜ ਪੱਧਰੀ ਯੋਗਾ ਓਲੰਪੀਆਡ ਮੁਕਾਬਲੇ ਵਿੱਚ 23 ਜਿਲ੍ਹਿਆਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿੱਚ ਜਿਲ੍ਹਾ ਹੁਸ਼ਿਆਰਪੁਰ ਤੋਂ  ਰਣਵੀਰ ਸਿੰਘ ਨੇ ਦੂਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਰਾਕੇਸ਼ ਕੁਮਾਰ ਉਪਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.), ਦਲਜੀਤ ਸਿੰਘ ਡੀ. ਐੱਮ. ਸਪੋਰਟਸ, ਪ੍ਰਿੰ. ਰਮਨਦੀਪ ਕੌਰ, ਹੇਮਰਾਜ ਬੀ. ਐਮ. ਸਪੋਰਟਸ, ਰੀਨਾ ਰਾਣੀ ਲੈਕਚਰਾਰ, ਸਤਿੰਦਰ ਕੁਮਾਰ ਡੀ. ਪੀ. ਈ. ਹਾਜ਼ਰ ਸਨ।

Leave a Reply

Your email address will not be published. Required fields are marked *