ਕਰੋਨਾ ਕਾਰਨ ਫਗਵਾੜਾ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਦਾ ਦੇਹਾਂਤ

ਫਗਵਾੜਾ : ਇਥੋਂ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਤੇ ਅਕਾਲੀ ਆਗੂ ਸੁਰਿੰਦਰ ਸਿੰਘ ਵਾਲੀਆ (65) ਦਾ ਅੱਜ ਦਿੱਲੀ ਦੇ ਹਸਪਤਾਲ ’ਚ ਦੇਹਾਂਤ ਹੋ ਗਿਆ ਉਹ ਪਿਛਲੇ 45 ਦਿਨਾਂ ਤੋਂ ਕਰੋਨਾ ਪੀੜਤ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ 10 ਅਕਤੂਬਰ ਨੂੰ ਬਾਅਦ ਦੁਪਹਿਰ 1 ਵਜੇ ਬੰਗਾ ਰੋਡ ਸ਼ਮਸ਼ਾਨਘਾਟ ਵਿੱਖੇ ਕੀਤਾ ਜਾਵੇਗਾ।