ਢੱਡਰੀਆਂ ਵਾਲੇ ਨੇ ਜਥੇਦਾਰ ’ਤੇ ਨਿਸ਼ਾਨਾ ਸਾਧਿਆ

ਮਾਛੀਵਾੜਾ : ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਕਿਹਾ ਹੈ ਕਿ ਉਹ ਸਿੱਖ ਕੌਮ ਨੂੰ ਇਸ ਦੁਵਿਧਾ ’ਚੋਂ ਕੱਢਣ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਜਥੇਦਾਰ ਇਕਬਾਲ ਸਿੰਘ ਵੱਲੋਂ ਦਿੱਤੇ ਗਏ ਬਿਆਨ ਸਹੀ ਹਨ ਜਾਂ ਗਲਤ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨਾਂ ’ਤੇ ਸਾਰਿਆਂ ਨੇ ਚੁੱਪੀ ਕਿਉਂ ਧਾਰ ਲਈ ਹੈ। ਉਨ੍ਹਾਂ ਕਿਹਾ ਕਿ ਜਦੋਂ ਇਨ੍ਹਾਂ ਦੀਆਂ ਕੁਰਸੀਆਂ ਖ਼ਤਰੇ ’ਚ ਪੈ ਜਾਂਦੀਆਂ ਹਨ ਤਾਂ ਇਹ ਪੰਥ ਖ਼ਤਰੇ ’ਚ ਹੋਣ ਦਾ ਰੌਲਾ ਪਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਊਹ ਤਾਂ ਵੋਟਾਂ ਵਾਲੇ ਹਨ ਜਦਕਿ ਪੰਥਕ ਤਾਂ ਕੇਵਲ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਜਥੇਦਾਰ ਸਾਹਿਬਾਨ ਹਨ।

Leave a Reply

Your email address will not be published. Required fields are marked *