ਨੌਕਰੀ ਵਾਲੇ ਇਹ ਖ਼ਬਰ ਪੜ੍ਹਨ, ਨਹੀਂ ਦਿੱਤੇ ਇਹ ਦਸਤਾਵੇਜ਼ ਤਾਂ ਕੱਟੀ ਜਾਵੇਗੀ ਤਨਖ਼ਾਹ!

ਨਵੀਂ ਦਿੱਲੀ: ਜੇ ਤੁਸੀਂ ਨੌਕਰੀ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਮਹੱਤਵਪੂਰਨ ਹੈ ਕਿਉਂ ਕਿ ਜਿਹਨਾਂ ਦੀ ਤਨਖ਼ਾਹ ਆਮਦਨ ਦੇ ਦਾਇਰੇ ਵਿਚ ਆਉਂਦੀ ਹੈ ਤਾਂ ਉਸ ਨੂੰ ਅਪਣੇ ਇਨਵੈਸਟਮੈਂਟ ਪਰੂਫ ਜਮ੍ਹਾਂ ਕਰਵਾਉਣੇ ਪੈਂਦੇ ਹਨ। ਕੰਪਨੀਆਂ ਅਪਣੇ ਕਰਮਚਾਰੀਆਂ ਤੋਂ ਦਸੰਬਰ ਦੇ ਅਖੀਰ ਤੋਂ ਲੈ ਕੇ ਮਾਰਚ ਤਕ ਇਹਨਾਂ ਸਾਰੇ ਦਸਤਾਵੇਜ਼ ਨੂੰ ਜਮ੍ਹਾਂ ਕਰਵਾਉਂਦੀਆਂ ਹਨ। ਪਰ ਕੁੱਝ ਕਰਮਚਾਰੀਆਂ ਨੂੰ ਇਸ ਦੀ ਜਾਣਕਾਰੀ ਨਹੀਂ ਹੁੰਦੀ ਅਤੇ ਉਹਨਾਂ ਦੀ ਤਨਖ਼ਾਹ ਕੱਟੀ ਜਾਂਦੀ ਹੈ।

ਮਾਰਚ ਤੋਂ ਪਹਿਲਾਂ ਕੰਪਨੀ ਅਪਣੇ ਪਿਛਲੇ ਮਹੀਨੇ ਵਿਚ ਕੀਤੇ ਗਏ ਇੰਨਵੈਸਟਮੈਂਟ ਪਰੂਫ ਦੀ ਕਾਪੀ ਮੰਗਦਾ ਹੈ ਤਾਂ ਕਿ ਉਹ ਤੁਹਾਡੇ ਦੁਆਰਾ ਟੈਕਸ ਬਚਾਉਣ ਲਈ ਕੀਤੇ ਗਏ ਇੰਨਵੈਸਟਮੈਂਟ ਦੀ ਜਾਂਚ ਕਰ ਸਕੇ। ਕੰਪਨੀ ਅਜਿਹਾ ਤਾਂ ਕਰਦੀ ਹੈ ਤਾਂ ਕਿ ਬਾਅਦ ਵਿਚ ਟੈਕਸ ਜ਼ਿਆਦਾ ਜਾਂ ਘਟ ਦੇਣ ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕੇ। ਕੰਪਨੀ ਹਰ ਮਹੀਨੇ ਤੁਹਾਡੀ ਤਨਖ਼ਾਹ ਵਿਚੋਂ ਟੈਕਸ ਕੱਟਦੀ ਹੈ ਪਰ ਮਾਰਚ ਤੋਂ ਪਹਿਲਾਂ ਉਸ ਨੂੰ ਤੁਹਾਡੇ ਦੁਆਰਾ ਕੀਤੇ ਗਏ ਇੰਨਵੈਸਟਮੈਂਟ ਡਿਕਲੇਰੇਸ਼ਨ ਨੂੰ ਇਨਕਮ ਟੈਕਸ ਡਿਪਾਰਟਮੈਂਟ ਵਿਚ ਜਮ੍ਹਾਂ ਕਰਵਾਉਣਾ ਪੈਂਦਾ ਹੈ।

ਅਜਿਹਾ ਕਰਨ ਨਾਲ ਕੰਪਨੀ ਅਤੇ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ। ਜੇ ਤੁਸੀਂ ਲਾਈਫ ਜਾਂ ਹੈਲਥ ਪਾਲਿਸੀ ਵਿਚ ਪੈਸਾ ਲਗਾਇਆ ਹੈ ਤਾਂ ਉਸ ਦੇ ਪ੍ਰੀਮੀਅਮ ਦੀ ਰਸੀਦ ਦੇਣੀ ਪਵੇਗੀ। ਇਸ ਦੌਰਾਨ ਜੇ ਕਿਸੇ ਨੇ ਇਲਾਜ ਕਰਵਾਇਆ ਹੈ ਤਾਂ ਉਸ ਦੀ ਰਸੀਦ ਵੀ ਦੇਣੀ ਪੈਂਦੀ ਹੈ ਅਤੇ ਨਾਲ ਹੀ ਜੇ ਕੋਈ ਹੈਲਥ ਚੈਕਅਪ ਕਰਵਾਇਆ ਹੈ ਤਾਂ ਉਸ ਦੀ ਰਸੀਦ ਵੀ ਦੇਣੀ ਲਾਜ਼ਮੀ ਹੈ। ਜੇ ਤੁਸੀਂ ਨੈਸ਼ਨਲ ਪੈਨਸ਼ਨ ਸਿਸਟਮ, ਨੈਸ਼ਨਲ ਸੇਵਿੰਗ ਸਕੀਮ, ਮਿਊਚੁਅਲ ਫੰਡ, ਪੀਪੀਐਫ ਵਿਚ ਪੈਸਾ ਲਗਾਇਆ ਹੈ ਤਾਂ ਇਨਕਮ ਟੈਕਸ ਵਿਚ ਸੇਵਿੰਗ ਲਈ ਇਸ ਦਾ ਪਰੂਫ ਵੀ ਆਫਿਸ ਵਿਚ ਜਮ੍ਹਾਂ ਕਰਵਾਉਣਾ ਪੈਂਦਾ ਹੈ।

ਇਸ ਦੇ ਲਈ ਤੁਸੀਂ ਇਸ ਦਾ ਅਕਾਉਂਟ ਸਟੇਟਮੈਂਟ ਅਤੇ ਪਾਸਬੁੱਕ ਦੀ ਫੋਟੋਕਾਪੀ ਵੀ ਜਮ੍ਹਾਂ ਕਰਵਾ ਸਕਦੇ ਹੋ। ਜੇ ਤੁਸੀਂ ਕਿਰਾਏ ਤੇ ਰਹਿੰਦੇ ਹੋ ਤਾਂ ਤੁਸੀਂ ਟੈਕਸ ਵਿਚ ਛੋਟ ਲੈ ਸਕਦੇ ਹੋ। ਇਸ ਦੇ ਲਈ ਤੁਹਾਨੂੰ ਅਪਣੀ ਕੰਪਨੀ ਨੂੰ ਕਿਰਾਏ ਦੀ ਰਸੀਦ ਜਮ੍ਹਾਂ ਕਰਵਾਉਣੀ ਪਵੇਗੀ। ਮੈਟਰੋ ਅਤੇ ਨਾਨ ਮੈਟਰੋ ਸ਼ਹਿਰਾਂ ਵਿਚ ਕਿਰਾਏ ਵਿਚ ਕਾਫੀ ਅੰਤਰ ਹੁੰਦਾ ਹੈ। ਜੇ ਤੁਸੀਂ ਮੈਟਰੋ ਸਿਟੀ ਵਿਚ ਰਹਿੰਦੇ ਹੋ ਅਤੇ ਅੱਠ ਹਜ਼ਾਰ ਤੋਂ ਜ਼ਿਆਦਾ ਮਕਾਨ ਦਾ ਕਰਾਇਆ ਦਿੰਦੇ ਹੋ ਤਾਂ ਤੁਸੀਂ ਐਚਆਰਏ ਭਰ ਕੇ ਟੈਕਸ ਸੇਵਿੰਗ ਕਰ ਸਕਦੇ ਹੋ।

ਇਸ ਤੋਂ ਇਲਾਵਾ ਜੇ ਤੁਸੀਂ ਇਸ ਸਾਲ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਖਰੀਦੀ ਹੈ ਅਤੇ ਇਸ ਦੇ ਲਈ ਬੈਂਕ ਜਾਂ ਐਨਬੀਐਫਸੀ ਕੰਪਨੀ ਤੋਂ ਕਰਜ਼ ਲਿਆ ਹੈ ਤਾਂ ਟੈਕਸ ਸੇਵਿੰਗ ਲਈ ਕਰਜ਼ ਰਿਪੇਮੈਂਟ ਦਾ ਪਰੂਫ ਦੇਣਾ ਪਵੇਗਾ। ਜੇ ਤੁਹਾਨੂੰ ਇਸ ਸਾਲ ਵਿਚ ਘਰ ਦ ਪਜੇਸ਼ਨ ਮਿਲ ਗਿਆ ਹੈ ਤਾਂ ਤੁਸੀਂ ਇਸ ਤੇ ਵੀ ਟੈਕਸ ਵਿਚ ਛੋਟ ਲੈ ਸਕਦੇ ਹੋ।

ਇਸ ਦੇ ਲਈ ਤੁਸੀਂ ਰਜਿਸਟਰੀ ਦੇ ਸਮੇਂ ਜੋ ਸਟਾਂਪ ਡਿਊਟੀ ਚੁਕਾਈ ਹੈ ਉਸ ਦਾ ਸਬੂਤ ਦੇਣਾ ਪਵੇਗਾ। ਹੋਰ ਤੇ ਹੋਰ ਬੱਚਿਆਂ ਦੀ ਪੜ੍ਹਾਈ ਲਈ ਐਜੂਕੇਸ਼ਨ ਲੋਨ ਦੇ ਰਿਪੇਮੈਂਟ ਕਰਨ ਤੇ ਵੀ ਟੈਕਸ ਛੋਟ ਮਿਲ ਸਕਦੀ ਹੈ। ਇਸ ਤਰ੍ਹਾਂ ਦੀ ਛੋਟ ਲੈਣ ਲਈ ਤੁਹਾਨੂੰ ਅਪਣੇ ਬੈਂਕ ਤੋਂ ਰਿਪੇਮੈਂਟ ਦੀ ਰਸੀਦ ਲੈਣੀ ਪਵੇਗੀ ਅਤੇ ਆਫਿਸ ਵਿਚ ਜਮ੍ਹਾਂ ਕਰਵਾਉਣੀ ਪਵੇਗੀ।  

Leave a Reply

Your email address will not be published. Required fields are marked *