ਪਟਿਆਲਾ ’ਚ ਸਵਾ ਸੌ ਅਧਿਆਪਕ ਤੇ 60 ਬੱਚੇ ਕਰੋਨਾ ਪਾਜ਼ੇਟਿਵ

ਪਟਿਆਲਾ : ਪਟਿਆਲਾ ਵਿੱਚ ਅੱਜ 84 ਜਣੇ ਹੋਰ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਜਿਨ੍ਹਾਂ ਵਿਚੋਂ 21 ਕੇਸ ਸੱਤ ਸਕੂਲਾਂ ਨਾਲ਼ ਸਬੰਧਤ ਹਨ। ਇਨ੍ਹਾਂ ਵਿਚੋਂ 14 ਸਕੂਲ ਅਧਿਆਪਕ ਅਤੇ 7 ਬੱਚੇ ਹਨ। ਬੀਤੇ ਦਿਨ ਵੀ 14 ਅਧਿਆਪਕ ਅਤੇ 7 ਸਕੂਲੀ ਬੱਚੇ ਕਰੋਨਾ ਪਾਜ਼ੇਟਿਵ ਪਾਏ ਗਏ ਸਨ। ਇਸ ਦੌਰਾਨ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਜਿੱਥੇ ਬੀਤੇ ਦਿਨ ਚਾਰ ਸਕੂਲਾਂ ਨੂੰ 48 ਘੰਟਿਆਂ ਲਈ ਬੰਦ ਕਰਵਾਏ ਸਨ ਉਥੇ ਹੀ ਅੱਜ ਵੀ ਚਾਰ ਹੋਰ ਸਕੂਲ ਬੰਦ ਕਰਵਾਉਣ ਦੇ ਹੁਕਮ ਦਿੱਤੇ ਹਨ ਹਨ। ਉਂਜ ਹੁਣ ਤੱਕ ਕਰੋਨਾ ਪਾਜ਼ੇਟਿਵ ਮਿਲੇ ਸਕੂਲ ਅਧਿਆਪਕਾਂ ਤੇ ਬੱਚਿਆਂ ਦਾ ਅੰਕੜਾ ਪੌਣੇ ਦੋ ਸੌ ਦੇ ਕਰੀਬ ਹੋ ਗਿਆ ਹੈ ਅਤੇ ਬੰਦ ਕਰਵਾਏ ਜਾ ਚੁੱਕੇ ਸਕੂਲਾਂ ਦੀ ਗਿਣਤੀ ਢਾਈ ਦਰਜਨ ਹੋ ਗਈ ਹਨ। ਉੱਧਰ ਜ਼ਿਲ੍ਹੇ ’ਚ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 17699 ਹੋ ਗਈ। ਸਰਗਰਮ ਕੇਸਾਂ ਦੀ ਗਿਣਤੀ 652 ਹੈ। ਇਸੇ ਦੌਰਾਨ ਸਿਵਲ ਸਰਜਨ ਨੇ ਸਕੂਲ ਮੁਖੀਆਂ ਨੂੰ ਕੀਤੀ ਅਪੀਲ ’ਚ ਸਕੂਲਾਂ ਵਿੱਚ ਕਰੋਨਾ ਤੋਂ ਬਚਣ ਲਈ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਅੱਜ ਨਵੇਂ ਆਏ ਪਾਜ਼ੇਟਿਵ ਆਏ ਕੇਸਾਂ ਵਿਚੋਂ 45 ਪਟਿਆਲਾ ਸ਼ਹਿਰ ਤੋਂ ਹੀ ਹਨ ਜਦਕਿ ਬਾਕੀਆਂ ਵਿੱਚੋਂ ਬਲਾਕ ਕੌਲੀ ਤੋਂ 11 ਰਾਜਪੁਰਾ ਤੋਂ 8, ਬਲਾਕ ਭਾਦਸੋਂ ਤੋਂ 6, ਬਲਾਕ ਦੂਧਨਸਾਧਾਂ ਤੇ ਨਾਭਾ ਤੋਂ 4-4, ਬਲਾਕ ਕਾਲੋਮਾਜਰਾ ਅਤੇ ਬਲਾਕ ਹਰਪਾਲਪੁਰ ਤੋਂ 2-2 ਅਤੇ ਬਲਾਕ ਸਮਾਣਾ ਅਤੇ ਸ਼ੁਤਰਾਣਾ ਤੋਂ 1-1 ਕੇਸ ਸਾਹਮਣ ਆਏ ਹਨ।