ਪੰਜਾਬ ਦੇ ਦਿਹਾਤੀ ਵਿਕਾਸ ਫੰਡ ਦੇ 12 ਸੌ ਕਰੋੜ ਰੋਕਣੇ ਦਬਾਅ ਬਣਾਉਣ ਵਾਂਗ: ਮਨਪ੍ਰੀਤ ਬਾਦਲ

ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬੁੱਧਵਾਰ ਨੂੰ ਰਾਜ ਦੇ ਪੇਂਡੂ ਵਿਕਾਸ ਫੰਡ (ਆਰਡੀਐੱਫ) ਦੇ 1200 ਕਰੋੜ ਰੁਪਏ ਕਥਿਤ ਤੌਰ ’ਤੇ ਰੋਕਣ ਲਈ ਕੇਂਦਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਚੁੱਕਿਆ ਗਿਆ ਇਹ ਕਦਮ ਦਬਾਅ ਬਣਾਉਣ ਵਾਂਗ ਹੈ। ਇਥੇ ਮਨਪ੍ਰੀਤ ਨੇ ਕਿਹਾ, ‘ਪੰਜਾਬ ਪ੍ਰਤੀ ਭਾਰਤ ਸਰਕਾਰ ਦਾ ਰਵੱਈਆ ਸਹੀ ਨਹੀਂ ਹੈ।’ ਉਨ੍ਹਾਂ ਨੇ ਝੋਨੇ ਦੀ ਫਸਲ ’ਤੇ ਸਾਡੀ 1200 ਕਰੋੜ ਰੁਪਏ ਦੀ ਰਕਮ ਰੋਕ ਦਿੱਤੀ ਹੈ। ਸਾਨੂੰ ਅਜੇ ਤੱਕ ਉਸ ਦੀ ਅਦਾਇਗੀ ਨਹੀਂ ਮਿਲੀ ਹੈ।’ ਉਨ੍ਹਾਂ ਕਿਹਾ ਕਿ ਸੂਬੇ ਵੱਲੋਂ ਇਹ ਮੁੱਦਾ ਸਬੰਧਤ ਕੇਂਦਰੀ ਮੰਤਰਾਲੇ ਕੋਲ ਉਠਾਉਣ ਦੇ ਬਾਵਜੂਦ ਕੇਂਦਰ ਸਰਕਾਰ ਨੇ ਪੇਂਡੂ ਵਿਕਾਸ ਫੰਡ ਜਾਰੀ ਨਹੀਂ ਕੀਤਾ ਹੈ। ਮਨਪ੍ਰੀਤ ਨੇ ਕਿਹਾ, ‘ਰੂਰਲ ਡਿਵੈਲਪਮੈਂਟ ਫੰਡ ਕਾਨੂੰਨੀ ਟੈਕਸ ਹੈ, ਜਿਸ ਦਾ ਭੁਗਤਾਨ ਕਰਨਾ ਪਵੇਗਾ। ਸਰਕਾਰ ਇਸ ’ਤੇ ਸਵਾਲ ਨਹੀਂ ਕਰ ਸਕਦੀ।’