ਪੰਜਾਬ-ਹਰਿਆਣਾ ਵਿਚ ਮੀਂਹ ਨਾਲ ਠੰਢ ਵਧੀ

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਵਿਚ ਠੰਢ ਦਾ ਦੌਰ ਜਾਰੀ ਹੈ। ਹਾਲਾਂਕਿ ਅੱਜ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਗਿਆ ਹੈ। ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ਵਿਚ ਪਿਛਲੇ 24 ਘੰਟਿਆਂ ਦੌਰਾਨ ਮੀਂਹ ਵੀ ਪਿਆ। ਅੰਮ੍ਰਿਤਸਰ ਵਿਚ 7.8 ਮਿਲੀਮੀਟਰ, ਪਠਾਨਕੋਟ ਵਿਚ 10, ਭਿਵਾਨੀ ਵਿਚ 7.8 ਤੇ ਕਰਨਾਲ ਵਿਚ 5.8 ਮਿਲੀਮੀਟਰ ਮੀਂਹ ਪਿਆ। ਪੰਜਾਬ ਦੇ ਅੰਮ੍ਰਿਤਸਰ ਵਿਚ ਘੱਟੋ-ਘੱਟ ਤਾਪਮਾਨ 13 ਡਿਗਰੀ, ਲੁਧਿਆਣਾ ਵਿਚ 12.2 ਤੇ ਪਟਿਆਲਾ ਵਿਚ 15.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 14 ਡਿਗਰੀ ਰਿਹਾ ਜੋ ਕਿ ਆਮ ਨਾਲੋਂ 9 ਡਿਗਰੀ ਵੱਧ ਸੀ। ਇਸ ਤੋਂ ਇਲਾਵਾ ਪੰਜਾਬ ਵਿਚ ਪਠਾਨਕੋਟ ਦਾ ਘੱਟੋ-ਘੱਟ ਤਾਪਮਾਨ 13.7, ਆਦਮਪੁਰ ਦਾ 12, ਹਲਵਾਰਾ ਦਾ 13.1, ਬਠਿੰਡਾ ਦਾ 13, ਫਰੀਦਕੋਟ ਦਾ 12.7 ਤੇ ਗੁਰਦਾਸਪੁਰ ਦਾ 10.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਵਿਚ ਅੰਬਾਲਾ ਦਾ ਘੱਟੋ-ਘੱਟ ਤਾਪਮਾਨ 14.3, ਹਿਸਾਰ ਦਾ 12.8, ਤੇ ਕਰਨਾਲ ਦਾ 15.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਨਾਰਨੌਲ ਦਾ ਘੱਟੋ-ਘੱਟ ਤਾਪਮਾਨ 12.5, ਰੋਹਤਕ ਦਾ 14, ਭਿਵਾਨੀ ਦਾ 8.8 ਤੇ ਸਿਰਸਾ ਦਾ 14.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

Leave a Reply

Your email address will not be published. Required fields are marked *